menu-icon
Punjabi Story Line
  • Home
  • News
  • Punjab
  • ਪਾਕਿਸਤਾਨੀ ਲਾੜੀ ਅੱਜ ਪਹੁੰਚੇਗੀ ਵਾਹਗਾ ਬਾਰਡਰ,ਆਪਣੇ ਮੰਗੇਤਰ ਸਮੀਰ ਨਾ ਰਚਾਏਗੀ ਵਿਆਹ 

ਪਾਕਿਸਤਾਨੀ ਲਾੜੀ ਅੱਜ ਪਹੁੰਚੇਗੀ ਵਾਹਗਾ ਬਾਰਡਰ,ਆਪਣੇ ਮੰਗੇਤਰ ਸਮੀਰ ਨਾ ਰਚਾਏਗੀ ਵਿਆਹ 

ਕਰਾਚੀ ਦੀ ਰਹਿਣ ਵਾਲੀ 21 ਸਾਲਾ ਦੀ ਜਾਵੇਰੀਆ ਦਾ ਸਵਾਗਤ ਮੰਗੇਤਰ ਸਮੀਰ ਖਾਨ ਅਤੇ ਅਹਿਮਦ ਕਮਾਲ ਖਾਨ ਯੂਸਫਜ਼ਈ ਕਰਨਗੇ। ਇਸ ਤੋਂ ਬਾਅਦ ਉਹ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਲਕਾਤਾ ਲਈ ਉਡਾਣ ਭਰਨਗੇ।

Date Updated Last Updated : 05 December 2023, 11:02 AM IST
Share:

ਪਾਕਿਸਤਾਨੀ ਲਾੜੀ ਜਵੇਰੀਆ ਖਾਨਮ ਅੱਜ ਵਾਹਗਾ ਬਾਰਡਰ ਦੇ ਜ਼ਰੀਏ ਭਾਰਤ ਵਿੱਚ ਦਾਖਲ ਹੋਵੇਗੀ। ਭਾਰਤ ਸਰਕਾਰ ਵਲੋਂ ਜਾਵੇਰੀਆ ਨੂੰ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। ਕਰਾਚੀ ਦੀ ਰਹਿਣ ਵਾਲੀ 21 ਸਾਲਾ ਦੀ ਜਵੇਰੀਆ ਦਾ ਸਵਾਗਤ ਮੰਗੇਤਰ ਸਮੀਰ ਖਾਨ ਅਤੇ ਅਹਿਮਦ ਕਮਾਲ ਖਾਨ ਯੂਸਫਜ਼ਈ ਕਰਨਗੇ। ਸਮੀਰ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਕੋਲਕਾਤਾ ਤੋਂ ਕਾਦੀਆਂ ਆਏ ਸਨ। ਉਹ ਅੱਜ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਲਕਾਤਾ ਲਈ ਉਡਾਣ ਭਰਨਗੇ। ਸਮੀਰ ਅਤੇ ਜਾਵੇਰੀਆ ਖਾਨਮ ਕੁਝ ਦਿਨਾਂ ਵਿੱਚ ਵਿਆਹ ਕਰਾਉਣਗੇ। ਜਿਸ ਤੋਂ ਬਾਅਦ ਜੌਵੇਰੀਆ ਆਪਣੇ ਲੰਬੇ ਸਮੇਂ ਦੇ ਵੀਜ਼ੇ ਦੀ ਮਿਆਦ ਵਧਾਉਣ ਲਈ ਅਰਜ਼ੀ ਦੇਵੇਗੀ।

ਸਮਾਜ ਸੇਵੀ ਮਕਬੂਲ ਅਹਿਮਦ ਦੀ ਮਦਦ ਨਾਲ ਮਿਲਿਆ ਵੀਜ਼ਾ

ਸਮੀਰ ਖਾਨ ਨੇ ਕਿਹਾ ਕਿ ਉਸ ਦੀ ਮੰਗੇਤਰ ਨੂੰ ਭਾਰਤ ਨੇ ਦੋ ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ। ਇਸ ਤੋਂ ਬਾਅਦ ਉਹ ਸਮਾਜ ਸੇਵੀ ਮਕਬੂਲ ਅਹਿਮਦ ਵਾਸੀ ਕਾਦੀਆਂ ਦੇ ਸੰਪਰਕ ਵਿੱਚ ਆਇਆ, ਕਿਉਂਕਿ ਉਹ ਪਹਿਲਾਂ ਵੀ ਕਈ ਪਾਕਿਸਤਾਨੀ ਲਾੜਿਆਂ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕਰ ਚੁੱਕਾ ਹੈ। ਮਕਬੂਲ ਅਹਿਮਦ ਨੇ ਇਸ ਮਾਮਲੇ ਵਿਚ ਉਸ ਦੀ ਕਾਫੀ ਮਦਦ ਕੀਤੀ ਅਤੇ ਉਸ ਦੇ ਯਤਨਾਂ ਸਦਕਾ ਉਸ ਦੀ ਮੰਗੇਤਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦਿੱਤਾ। ਉਨ੍ਹਾਂ ਨੇ ਜਵੇਰੀਆ ਖਾਨਮ ਨੂੰ ਵੀਜ਼ਾ ਦੇ ਕੇ ਦੋਵਾਂ ਪਰਿਵਾਰਾਂ ਨੂੰ ਦੁਬਾਰਾ ਮਿਲਾਉਣ ਵਿੱਚ ਮਦਦ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।

Recent News