ਪਟਿਆਲਾ:ਹਥਿਆਰ ਰਿਕਵਰ ਕਰਨ ਗਈ ਪੁਲਿਸ ਤੇ ਨਸ਼ਾ ਤਸਕਰ ਨੇ ਕੀਤੀ ਫਾਇਰਿੰਗ,ਜਵਾਬੀ ਕਾਰਵਾਈ ਵਿੱਚ ਜ਼ਖਮੀ

ਐਸਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਦੇਵੀ ਇੱਕ ਮੁੱਖ ਅਪਰਾਧੀ ਹੈ। ਉਸ ਵਿਰੁੱਧ ਲਗਭਗ 25 ਮਾਮਲੇ ਦਰਜ ਹਨ। ਇਹਨਾਂ 25 ਵਿੱਚੋਂ 20 ਚੋਰੀ ਦੇ ਹਨ ਜਦੋਂ ਕਿ ਉਸਦੇ ਖਿਲਾਫ 5 ਐਨਡੀਪੀਐਸ ਮਾਮਲੇ ਦਰਜ ਹਨ। ਉਸਦੀ ਪਤਨੀ ਵੀ ਕਈ ਮਾਮਲਿਆਂ ਵਿੱਚ ਦੋਸ਼ੀ ਹੈ। ਫਿਲਹਾਲ ਪੁਲਿਸ ਨੇ ਜ਼ਖਮੀ ਮੁਲਜ਼ਮ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

Share:

ਪੰਜਾਬ ਨਿਊਜ਼। ਪੰਜਾਬ ਦੇ ਪਟਿਆਲਾ ਵਿੱਚ ਸ਼ੁੱਕਰਵਾਰ ਰਾਤ ਨੂੰ ਨਸ਼ਾ ਤਸਕਰ ਵਿਚਾਲੇ ਮੁਠਭੇੜ ਹੋ ਗਈ। ਜਿਸ ਵਿੱਚ ਨਸ਼ਾ ਤਸਕਰ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਤਸਕਰ ਪੁਲਿਸ ਨੂੰ ਪਟਿਆਲਾ ਦੇ ਬਿਜਲੀ ਬੋਰਡ ਦੇ ਸੁੰਨਸਾਨ ਕੁਆਰਟਰਾਂ ਵਿੱਚ ਲੁਕਾਈ ਖੇਪ ਨੂੰ ਬਰਮਾਦ ਕਰਵਾਉਣ ਲਈ ਲੈ ਕੇ ਆਇਆ। ਜਿੱਥੇ ਉਸਨੇ ਰਿਵਾਲਵਰ ਲੁਕਾਇਆ ਸੀ।

ਮੁਲਜ਼ਮ 25 ਮਾਮਲਿਆਂ ਵਿੱਚ ਪੁਲਿਸ ਨੂੰ ਸੀ ਲੋੜੀਂਦਾ

ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ ਪੁਲਿਸ ਦੀ ਐਂਟੀ ਨਾਰਕੋਟਿਕਸ ਟੀਮ ਅਤੇ ਬਦਨਾਮ ਨਸ਼ਾ ਤਸਕਰ ਅਤੇ ਅਪਰਾਧੀ ਦੇਵੀ ਵਿਚਕਾਰ ਹੋਇਆ। ਪੁਲਿਸ ਨੇ ਹਾਲ ਹੀ ਵਿੱਚ ਬਦਨਾਮ ਅਪਰਾਧੀ ਦੇਵੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਐਨਡੀਪੀਐਸ ਐਕਟ ਅਤੇ ਚੋਰੀ ਦੇ 25 ਮਾਮਲਿਆਂ ਵਿੱਚ ਲੋੜੀਂਦਾ ਸੀ। ਗ੍ਰਿਫ਼ਤਾਰੀ ਦੌਰਾਨ, ਪੁਲਿਸ ਨੇ ਮੁਲਜ਼ਮਾਂ ਤੋਂ 1100 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ। ਉਸਦੀ ਪਤਨੀ ਵੀ ਇਸ ਨਸ਼ੇ ਦੇ ਕਾਰੋਬਾਰ ਵਿੱਚ ਇੱਕ ਸਹਿਯੋਗੀ ਸੀ। ਪੁੱਛਗਿੱਛ ਦੌਰਾਨ, ਦੇਵੀ ਨੇ ਖੁਲਾਸਾ ਕੀਤਾ ਕਿ ਉਸਨੇ ਹਥਿਆਰ ਪੀਐਸਪੀਸੀਐਲ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਛੱਡੇ ਹੋਏ ਕੁਆਰਟਰਾਂ ਵਿੱਚ ਲੁਕਾਏ ਸਨ। ਜਦੋਂ ਪੁਲਿਸ ਟੀਮ ਹਥਿਆਰ ਬਰਾਮਦ ਕਰਨ ਲਈ ਉੱਥੇ ਪਹੁੰਚੀ ਤਾਂ ਮੁਲਜ਼ਮਾਂ ਨੇ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਏਐਸਆਈ ਤਾਰਾ ਚੰਦ 'ਤੇ ਗੋਲੀਬਾਰੀ ਕਰ ਦਿੱਤੀ।

ਰਿਵਾਲਵਰ ਨੂੰ ਕੁਆਰਟਰਾਂ ਵਿੱਚ ਲੁਕਾ ਕੇ ਰੱਖਿਆ ਸੀ

ਡਾ. ਨਾਨਕ ਸਿੰਘ ਨੇ ਦੱਸਿਆ ਕਿ ਦੇਵੀ ਨੇ ਰਿਵਾਲਵਰ ਨੂੰ ਕੁਆਰਟਰਾਂ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਪਿਸਤੌਲ ਦੇ ਨੇੜੇ ਪੰਜ ਗੋਲੀਆਂ ਲੱਗੀਆਂ ਸਨ ਅਤੇ ਇੱਕ ਗੋਲੀ ਪਿਸਤੌਲ ਦੇ ਅੰਦਰ ਸੀ। ਉਸਨੇ ਇਹੀ ਗੋਲੀ ਏਐਸਆਈ ਤਾਰਾ ਸਿੰਘ 'ਤੇ ਚਲਾਈ। ਜਵਾਬੀ ਕਾਰਵਾਈ ਵਿੱਚ ਏਐਸਆਈ ਨੇ ਦੋ ਗੋਲੀਆਂ ਚਲਾਈਆਂ। ਜਿਸ ਵਿੱਚੋਂ ਇੱਕ ਖੁੰਝ ਗਈ, ਜਦੋਂ ਕਿ ਦੂਜੀ ਦੋਸ਼ੀ ਦੇਵੀ ਦੀ ਲੱਤ ਵਿੱਚ ਲੱਗੀ।

ਇਹ ਵੀ ਪੜ੍ਹੋ