menu-icon
Punjabi Story Line
  • Home
  • News
  • Punjab
  •  ਪੰਜਾਬ ਚੋਣਾਂ 2027: ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਨੇ ਮਹਿਲਾ ਵਿੰਗ ਨੂੰ ਸੌਂਪੀ ਜ਼ਿੰਮੇਵਾਰੀ, ਕਿਹਾ-'ਕੋਈ ਵੀ ਤਾਕਤ ਅਕਾਲੀ ਦਲ ਨੂੰ ਨਹੀਂ ਹਰਾ ਸਕਦੀ' 

 ਪੰਜਾਬ ਚੋਣਾਂ 2027: ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਨੇ ਮਹਿਲਾ ਵਿੰਗ ਨੂੰ ਸੌਂਪੀ ਜ਼ਿੰਮੇਵਾਰੀ, ਕਿਹਾ-'ਕੋਈ ਵੀ ਤਾਕਤ ਅਕਾਲੀ ਦਲ ਨੂੰ ਨਹੀਂ ਹਰਾ ਸਕਦੀ' 

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ 55 ਵਿਧਾਨ ਸਭਾ ਹਲਕਿਆਂ ਵਿੱਚ ਔਰਤਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਕੋਈ ਤਾਕਤ ਨਹੀਂ ਹਰਾ ਸਕਦੀ।

Date Updated Last Updated : 10 June 2026, 09:33 AM IST
Share:

ਪੰਜਾਬ: ਪੰਜਾਬ ਵਿਧਾਨ ਸਭਾ ਦੇ ਸਾਰੇ 117 ਮੈਂਬਰਾਂ ਦੀ ਚੋਣ ਲਈ ਫਰਵਰੀ 2027 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਉਮੀਦ ਹੈ। ਇਸੇ ਕੜੀ 'ਚ ਸਾਰੀ ਪਾਰਟੀਆਂ ਕਾਫੀ ਐਕਟਿਵ ਨਜ਼ਰ ਆ ਰਹੀਆਂ ਹਨ। ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਿਰਫ਼ ਸਰਕਾਰ ਚੁਣਨ ਤੱਕ ਸੀਮਿਤ ਨਹੀਂ ਰਹਿਣਗੀਆਂ, ਸਗੋਂ ਇਹ ਸੂਬੇ ਦੇ ਵਿਕਾਸ ਅਤੇ ਭਵਿੱਖ ਦੀ ਰਣਨੀਤੀ ਨੂੰ ਵੀ ਨਵੀਂ ਦਿਸ਼ਾ ਦੇਣਗੀਆਂ।

ਕੋਈ ਤਾਕਤ ਅਕਾਲੀ ਦਲ ਨੂੰ ਨਹੀਂ ਹਰਾ ਸਕਦੀ

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ, ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਕੋਈ ਤਾਕਤ ਨਹੀਂ ਹਰਾ ਸਕਦੀ। ਅਸੀ ਉਸ ਵੇਲੇ ਹਾਰਦੇ ਹਾਂ, ਜਦੋਂ ਸਾਡੇ ਵਿੱਚ ਫੁੱਟ ਪਾਈ ਜਾਂਦੀ ਹੈ। 9 ਸਾਲਾਂ ਦੌਰਾਨ ਪੰਜਾਬ ਕਾਫ਼ੀ ਪਿਛੜ ਚੁੱਕਾ ਹੈ ਤੇ ਹੁਣ ਵੇਲਾ ਹੈ ਕਿ 6 ਮਹੀਨਿਆਂ ਤਕ ਦਿਨ ਰਾਤ ਇੱਕ ਕੀਤਾ ਜਾਵੇ। ਨਵਾਂ ਸਾਲ ਚੜ੍ਹਦੇ ਹੀ ਪੰਜਾਬ 'ਚ ਚੋਣਾ ਹੋਣਗੀਆਂ।


ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਦੌਰਾਨ ਧਾਰਮਿਕ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਤੋਂ ਬਾਅਦ 2022 ਵਿੱਚ ਬਦਲਾਅ ਦੇ ਨਾਅਰੇ ਹੇਠ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ, ਪਰ ਲੋਕ ਹੁਣ ਹਕੀਕਤ ਨੂੰ ਸਮਝ ਚੁੱਕੇ ਹਨ।

55 ਵਿਧਾਨ ਸਭਾ ਹਲਕਿਆਂ ਵਿੱਚ ਔਰਤਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ  


ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ 55 ਵਿਧਾਨ ਸਭਾ ਹਲਕਿਆਂ ਵਿੱਚ ਔਰਤਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਬਾਕੀ ਹਲਕਿਆਂ ਲਈ ਵੀ ਆਉਣ ਵਾਲੇ ਦਿਨਾਂ ਵਿੱਚ ਨਿਯੁਕਤੀਆਂ ਕੀਤੀਆਂ ਜਾਣਗੀਆਂ।

 

ਤਰਨਤਾਰਨ ਵਿਧਾਨ ਸਭਾ ਹਲਕਾ ਇਕਾਈ ਦੀ ਪ੍ਰਧਾਨ ਪਰਮਿੰਦਰ ਕੌਰ ਸੋਨੀ ਨੇ ਕਿਹਾ ਕਿ ਉਹ ਔਰਤਾਂ ਨੂੰ ਇੱਕਜੁੱਟ ਕਰਨ ਲਈ ਘਰ-ਘਰ ਜਾ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਹਰ ਔਰਤ ਨੂੰ 1,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਪਿਛਲੇ ਚਾਰ ਸਾਲਾਂ ਵਿੱਚ ਕੋਈ ਪੈਸਾ ਨਹੀਂ ਮਿਲਿਆ।

ਪੂਰਾ ਹਿਸਾਬ ਮੰਗਿਆ ਜਾਵੇਗਾ

ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ ਅਤੇ ਵੋਟਾਂ ਮੰਗਣ ਆਉਣ 'ਤੇ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਪੂਰਾ ਹਿਸਾਬ ਮੰਗਿਆ ਜਾਵੇਗਾ। ਇਸ ਦੌਰਾਨ, ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਰੰਧਾਵਾ ਨੇ ਭਰੋਸਾ ਦਿੱਤਾ ਕਿ ਔਰਤਾਂ ਨੂੰ ਇਕਜੁੱਟ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਮੀਟਿੰਗਾਂ ਕਰਕੇ ਮਿਸ਼ਨ ਨੂੰ ਪੂਰਾ ਕੀਤਾ ਜਾਵੇਗਾ।


ਦੱਸ ਦੇਇਏ, ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਹਰਪ੍ਰੀਤ ਕੌਰ, ਵੀਰਪਾਲ ਕੌਰ, ਹਰਭਜਨ ਕੌਰ, ਰਣਬੀਰ ਕੌਰ ਦੇਵਤਾ, ਮਨਜੀਤ ਕੌਰ, ਹਰਿੰਦਰ ਕੌਰ, ਰਣਜੀਤ ਕੌਰ ਰੁੜਕਾ, ਸਤਨਾਮ ਕੌਰ ਭੁੱਲਰ, ਓਲੰਪੀਅਨ ਰਾਜਬੀਰ ਕੌਰ, ਬਲਬੀਰ ਕੌਰ ਸਿੱਧਵਾਂ, ਸਰਬਜੀਤ ਕੌਰ ਭਗਤਪੁਰ, ਕਰਮਜੀਤ ਕੌਰ ਕੱਦੋ, ਨੀਨਾ ਵਰਮਾ, ਲਾਭ ਕੌਰ ਬਾਂਕਾ ਆਦਿ ਹਾਜ਼ਰ ਸਨ।
 

Recent News