menu-icon
Punjabi Story Line
  • Home
  • News
  • Punjab
  • ਬਹਿਬਲ ਕਾਂਡ 'ਚ ਸੁਖਬੀਰ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ, ਸਾਬਕਾ ਜੱਥੇਦਾਰ ਨੇ SIT ਅੱਗੇ ਕੀਤੇ ਅਹਿਮ ਖੁਲਾਸੇ

ਬਹਿਬਲ ਕਾਂਡ 'ਚ ਸੁਖਬੀਰ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ, ਸਾਬਕਾ ਜੱਥੇਦਾਰ ਨੇ SIT ਅੱਗੇ ਕੀਤੇ ਅਹਿਮ ਖੁਲਾਸੇ

ਜਾਣਕਾਰੀ ਮੁਤਾਬਕ SIT ਹੁਣ ਗਿਆਨੀ ਰਘਬੀਰ ਦੇ ਬਿਆਨ ਨੂੰ ਅਕਾਲ ਤਖ਼ਤ ਵਿੱਚ ਮੌਜੂਦ ਵੀਡੀਓ ਰਿਕਾਰਡਿੰਗ ਅਤੇ ਹੋਰ ਦਸਤਾਵੇਜ਼ਾਂ ਨਾਲ ਕਰਾਸ-ਚੈੱਕ ਕਰੇਗੀ। ਜੇਕਰ ਜਾਂਚ ਵਿੱਚ ਸਾਬਕਾ ਜੱਥੇਦਾਰ ਦੇ ਦਾਅਵੇ ਸਹੀ ਸਾਬਤ ਹੁੰਦੇ ਹਨ, ਤਾਂ ਸੁਖਬੀਰ ਬਾਦਲ ਲਈ ਕਾਨੂੰਨੀ ਉਲਝਣਾਂ ਦੇ ਨਾਲ-ਨਾਲ ਸਿਆਸੀ ਸੰਕਟ ਵੀ ਗਹਿਰਾ ਹੋ ਸਕਦਾ ਹੈ।

Date Updated Last Updated : 11 June 2026, 01:57 PM IST
Share:

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਵਿੱਚ ਹੋਏ ਗੋਲੀਕਾਂਡ ਨੇ ਸਿਆਸੀ ਗਲਿਆਰਿਆਂ ਵਿੱਚ ਇੱਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਜਾਪਦੀਆਂ ਹਨ, ਕਿਉਂਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਹਿਮ ਬਿਆਨ ਦਰਜ ਕਰਵਾਇਆ ਹੈ।

ਜੱਥੇਦਾਰ ਨੇ ਕੀ ਕਿਹਾ?

ਗਿਆਨੀ ਰਘਬੀਰ ਸਿੰਘ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਸੁਖਬੀਰ ਬਾਦਲ ਨੇ ਬਹਿਬਲ ਕਾਂਡ ਸਬੰਧੀ ਆਪਣੀ ਸ਼ਮੂਲੀਅਤ ਅਤੇ ਜ਼ਿੰਮੇਵਾਰੀ ਨੂੰ ਸਵੀਕਾਰ ਕਰ ਲਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਇਕਰਾਰਨਾਮਾ ਜਨਤਕ ਮੰਚ ‘ਤੇ ਹੋਇਆ ਤੇ ਇਸ ਦੀ ਵੀਡੀਓ ਰਿਕਾਰਡਿੰਗ ਮੌਜੂਦ ਹੈ, ਜੋ ਅਕਾਲ ਤਖ਼ਤ ਦੇ ਰਜਿਸਟਰ ਵਿੱਚ ਸੁਰੱਖਿਅਤ ਪਈ ਹੈ।

ਸਾਜ਼ਿਸ਼ ਤਹਿਤ ਚੱਲੀਆਂ ਸਨ ਗੋਲੀਆਂ

ਸਾਬਕਾ ਜੱਥੇਦਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ 14 ਅਕਤੂਬਰ 2015 ਨੂੰ ਪਿੰਡ ਬਹਿਬਲ ਕਲਾਂ ਵਿੱਚ ਜਿਹੜੇ ਲੋਕ ਬੇਅਦਬੀ ਦੇ ਵਿਰੋਧ ਵਿੱਚ ਸ਼ਾਂਤੀਪੂਰਵਕ ਇਕੱਠੇ ਹੋਏ ਸਨ, ਉਹ ਪੂਰੀ ਤਰ੍ਹਾਂ ਨਿਹੱਥੇ ਸਨ। ਉਨ੍ਹਾਂ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਇਹ ਗੋਲ਼ੀਬਾਰੀ ਪਹਿਲਾਂ ਤੋਂ ਤੈਅ ਸਾਜ਼ਿਸ਼ ਤਹਿਤ ਕੀਤੀ ਗਈ, ਜਿਸ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ।

ਵੀਡੀਓ ਰਿਕਾਰਡਿੰਗ ਅਤੇ ਹੋਰ ਦਸਤਾਵੇਜ਼ਾਂ ਨਾਲ ਕਰਾਸ-ਚੈੱਕ ਕਰੇਗੀ SIT

ਜਾਣਕਾਰੀ ਮੁਤਾਬਕ SIT ਹੁਣ ਗਿਆਨੀ ਰਘਬੀਰ ਦੇ ਬਿਆਨ ਨੂੰ ਅਕਾਲ ਤਖ਼ਤ ਵਿੱਚ ਮੌਜੂਦ ਵੀਡੀਓ ਰਿਕਾਰਡਿੰਗ ਅਤੇ ਹੋਰ ਦਸਤਾਵੇਜ਼ਾਂ ਨਾਲ ਕਰਾਸ-ਚੈੱਕ ਕਰੇਗੀ। ਜੇਕਰ ਜਾਂਚ ਵਿੱਚ ਸਾਬਕਾ ਜੱਥੇਦਾਰ ਦੇ ਦਾਅਵੇ ਸਹੀ ਸਾਬਤ ਹੁੰਦੇ ਹਨ, ਤਾਂ ਸੁਖਬੀਰ ਬਾਦਲ ਲਈ ਕਾਨੂੰਨੀ ਉਲਝਣਾਂ ਦੇ ਨਾਲ-ਨਾਲ ਸਿਆਸੀ ਸੰਕਟ ਵੀ ਗਹਿਰਾ ਹੋ ਸਕਦਾ ਹੈ।

ਕੀ ਹੈ ਕੇਸ ਦੀ ਮੌਜੂਦਾ ਸਥਿਤੀ?

ਬਹਿਬਲ ਕਲਾਂ ਗੋਲੀਕਾਂਡ ਵਿੱਚ ਪੁਲਿਸ ਅਧਿਕਾਰੀਆਂ ਖ਼ਿਲਾਫ਼ ਪਹਿਲਾਂ ਹੀ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ। ਇਸ ਕੇਸ ਦੀ ਸੁਣਵਾਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਹੈ। ਇਸ ਦੇ ਨਾਲ ਹੀ SIT ਲਗਾਤਾਰ ਨਵੇਂ ਪਹਿਲੂਆਂ ਦੀ ਛਾਣਬੀਣ ਕਰ ਰਹੀ ਹੈ। ਇਸ ਤਾਜ਼ਾ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਮੁੱਖ ਆਰੋਪੀਆਂ ਖ਼ਿਲਾਫ਼ ਹੁਣ ਹੋਰ ਸਖ਼ਤ ਕਾਰਵਾਈ ਹੋ ਸਕਦੀ ਹੈ।
ਦੱਸ ਦੇਈਏ ਕਿ 14 ਅਕਤੂਬਰ 2015 ਨੂੰ ਬਹਿਬਲ ਕਲਾਂ ਪਿੰਡ ਵਿੱਚ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਗੋਲ਼ੀਆਂ ਚਲਾਈਆਂ ਗਈਆਂ ਸਨ। ਇਸ ਸੰਘਰਸ਼ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਮਾਮਲਾ ਪੰਜਾਬ ਦੀ ਸਿਆਸਤ ਵਿੱਚ ਗਰਮਾਇਸ਼ ਪੈਦਾ ਕਰਦਾ ਰਿਹਾ ਹੈ।

Tags :

Recent News