menu-icon
Punjabi Story Line
  • Home
  • News
  • Punjab
  • ਫਾਜ਼ਿਲਕਾ 'ਚ ਭਿਆਨਕ ਹਾਦਸਾ, ਕਾਰ ਦਾ ਟਾਇਰ ਫਟਣ ਨਾਲ 2 ਦੋਸਤਾਂ ਦੀ ਮੌਤ 

ਫਾਜ਼ਿਲਕਾ 'ਚ ਭਿਆਨਕ ਹਾਦਸਾ, ਕਾਰ ਦਾ ਟਾਇਰ ਫਟਣ ਨਾਲ 2 ਦੋਸਤਾਂ ਦੀ ਮੌਤ 

ਬਠਿੰਡਾ ਵਿਖੇ ਪਾਰਟੀ ਤੋਂ ਵਾਪਸ ਆ ਰਹੇ ਤਿੰਨ ਦੋਸਤਾਂ ਦੀ ਕਾਰ ਦਾ ਟਾਇਰ ਫਟਣ ਤੋਂ ਬਾਅਦ ਕਈ ਵਾਰ ਪਲਟ ਗਈ। ਜਿਸ ਨਾਲ ਕਾਰ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ।

Date Updated Last Updated : 26 January 2025, 02:17 PM IST
Share:
ਫਾਜ਼ਿਲਕਾ 'ਚ ਇੱਕ ਚੱਲਦੀ ਕਾਰ ਦਾ ਟਾਇਰ ਫਟਣ ਨਾਲ ਦੋ ਦੋਸਤਾਂ ਦੀ ਮੌਤ ਹੋ ਗਈ। ਇਹ ਹਾਦਸਾ ਫਿਰੋਜ਼ਪੁਰ ਹਾਈਵੇਅ 'ਤੇ ਪਿੰਡ ਲਮੋਚੜ ਕਲਾਂ ਨੇੜੇ ਵਾਪਰਿਆ। ਬਠਿੰਡਾ ਤੋਂ ਇੱਕ ਨਿੱਜੀ ਕੰਪਨੀ ਦੇ ਡਰਾਅ ਸਮਾਗਮ ਵਿੱਚ ਆਯੋਜਿਤ ਪਾਰਟੀ ਤੋਂ ਵਾਪਸ ਆ ਰਹੇ ਤਿੰਨ ਦੋਸਤਾਂ ਦੀ ਕਾਰ ਦਾ ਟਾਇਰ ਫਟਣ ਤੋਂ ਬਾਅਦ ਕਈ ਵਾਰ ਪਲਟ ਗਈ। ਜਿਸ ਨਾਲ ਕਾਰ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ। 
5 ਮਿੰਟ ਪਹਿਲਾਂ ਪਤਨੀ ਨਾਲ ਹੋਈ ਸੀ ਗੱਲਬਾਤ
ਹਾਦਸੇ 'ਚ ਸਾਜਨ ਮਦਾਨ ਅਤੇ ਸ਼ੁਭਮ ਧੂੜੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਉਨ੍ਹਾਂ ਦਾ ਤੀਜਾ ਸਾਥੀ ਗੁਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਸਾਰੇ ਦੋਸਤ ਇੱਕ ਪਾਰਟੀ ਤੋਂ ਵਾਪਸ ਆ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਜਲਾਲਾਬਾਦ ਛੱਡਣ ਤੋਂ ਬਾਅਦ, ਬਾਕੀ ਤਿੰਨ ਫਾਜ਼ਿਲਕਾ ਵੱਲ ਜਾ ਰਹੇ ਸਨ।  ਹਾਦਸੇ ਤੋਂ ਸਿਰਫ਼ 5 ਮਿੰਟ ਪਹਿਲਾਂ ਸ਼ੁਭਮ ਨੇ ਆਪਣੀ ਪਤਨੀ ਨਾਲ ਫ਼ੋਨ 'ਤੇ ਗੱਲ ਕੀਤੀ ਸੀ ਅਤੇ ਉਸਨੂੰ ਦੱਸਿਆ ਸੀ ਕਿ ਉਹ ਜਲਾਲਾਬਾਦ ਪਹੁੰਚ ਗਏ ਹਨ ਤੇ ਜਲਦੀ ਹੀ ਘਰ ਵਾਪਸ ਆ ਜਾਵੇਗਾ। ਦੋਵੇਂ ਮ੍ਰਿਤਕ ਵਿਆਹੇ ਹੋਏ ਸਨ ਅਤੇ ਪੱਕੇ ਦੋਸਤ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Tags :

Recent News