menu-icon
Punjabi Story Line
  • Home
  • News
  • Punjab
  • ਫ਼ਿਰੋਜ਼ਪੁਰ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ, ਦੋ ਬੱਚਿਆਂ ਨੂੰ ਨੋਚਿਆ ਇੱਕ ਦੀ ਮੌਤ

ਫ਼ਿਰੋਜ਼ਪੁਰ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ, ਦੋ ਬੱਚਿਆਂ ਨੂੰ ਨੋਚਿਆ ਇੱਕ ਦੀ ਮੌਤ

ਹੱਡਾਰੋੜੀ ਦੇ ਕੁੱਤਿਆਂ ਨੇ ਦੋਵਾਂ ਬੱਚਿਆਂ ਤੇ ਹਮਲਾ ਕਰ ਦਿੱਤਾ। ਇੱਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੇ ਹਾਲਤ ਨਾਜੁਕ ਹੈ। ਕਿਸਾਨ ਆਗੂ ਮੰਗਲ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਕਈ ਹੱਡਾਰੋੜੀ ਕੁੱਤੇ ਹਨ ਜੋ ਆਏ ਦਿਨ ਲੋਕਾਂ 'ਤੇ ਹਮਲਾ ਕਰਦੇ ਰਹਿੰਦੇ ਹਨ।

Date Updated Last Updated : 18 November 2023, 11:12 AM IST
Share:

 

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਵਿੱਚ ਆਵਾਰਾ ਕੁੱਤਿਆਂ ਦੇ ਵੱਲੋਂ ਦੋ ਬੱਚਿਆਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਬੱਚੇ ਘਰ ਦੇ ਬਾਹਰ ਖੇਡ ਰਹੇ ਸਨ ਜਦੋਂ ਆਵਾਰਾ ਕੁੱਤਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ।

 

ਇੱਕ ਦੀ ਹਾਲਤ ਗੰਭੀਰ

ਸੰਜੇ ਕੁਮਾਰ ਵਾਸੀ ਬਾਂਦਾ (ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਜੀਰਾ ਵਿਖੇ ਰਹਿੰਦਾ ਹੈ। ਉਸ ਦੇ ਚਚੇਰੇ ਭਰਾ ਦਾ ਲੜਕਾ ਰੋਸ਼ਨ (6) ਅਤੇ ਸ਼ਿਵ (5) ਮਾਸੀ ਦੇ ਘਰ ਦੇ ਬਾਹਰ ਖੇਡ ਰਹੇ ਸਨ। ਹੱਡਾਰੋੜੀ ਦੇ ਕੁੱਤਿਆਂ ਨੇ ਦੋਵਾਂ ਬੱਚਿਆਂ 'ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਕੁੱਤਿਆਂ ਦੇ ਵੱਢਣ ਨਾਲ ਰੌਸ਼ਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲੋਕਾਂ ਨੇ ਸ਼ਿਵ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ। ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Tags :

Recent News