menu-icon
Punjabi Story Line
  • Home
  • News
  • Punjab
  • ਨਹੀਂ ਹੋਈ ਆਪ ਵਿਧਾਇਕ ਗੱਜਣਮਾਜਰਾ ਦੀ ਪੇਸ਼ੀ, ਮੈਡੀਕਲ ਰਿਪੋਰਟ ਭੇਜੀ

ਨਹੀਂ ਹੋਈ ਆਪ ਵਿਧਾਇਕ ਗੱਜਣਮਾਜਰਾ ਦੀ ਪੇਸ਼ੀ, ਮੈਡੀਕਲ ਰਿਪੋਰਟ ਭੇਜੀ

ਜੇਲ੍ਹ 'ਚ ਡਿੱਗਣ ਮਗਰੋਂ ਗੱਜਣਮਾਜਰਾ ਰਾਜਿੰਦਰਾ ਹਸਪਤਾਲ ਪਟਿਆਲਾ ਜੇਰੇ ਇਲਾਜ ਹਨ। ਉਸਦੀ ਮੈਡੀਕਲ ਰਿਪੋਰਟ ਭੇਜੀ ਗਈ। ਵਿਧਾਇਕ ਨੂੰ ਸ਼ੁੱਕਰਵਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ।

Date Updated Last Updated : 16 November 2023, 09:23 PM IST
Share:

ਹਾਈਲਾਈਟਸ

  • ਪੇਸ਼ੀ
  • ਗੱਜਣਮਾਜਰਾ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਹਾਲ ਹੀ ਵਿੱਚ ਗ੍ਰਿਫ਼ਤਾਰ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਵੀਰਵਾਰ ਨੂੰ ਵੀ ਅਦਾਲਤ 'ਚ ਪੇਸ਼ ਨਹੀਂ ਹੋਏ। ਉਹਨਾਂ ਦੀ ਮੈਡੀਕਲ ਰਿਪੋਰਟ ਅਦਾਲਤ ਭੇਜੀ ਗਈ। ਜਿਸ ਰਾਹੀਂ ਪੇਸ਼ੀ ਤੋਂ ਰਾਹਤ ਮੰਗੀ ਗਈ। ਸ਼ੁੱਕਰਵਾਰ ਨੂੰ ਗੱਜਣਮਾਜਰਾ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਗੱਜਣਮਾਜਰਾ ਦੀ ਪੇਸ਼ੀ ਸੀ। ਆਪਣੀ ਪੇਸ਼ੀ ਤੋਂ ਪਹਿਲਾਂ ਉਹ ਨਾਭਾ ਜੇਲ੍ਹ 'ਚ ਡਿੱਗ ਗਿਆ। ਕਿਹਾ ਜਾ ਰਿਹਾ ਹੈ ਕਿ ਪੈਰ ਫਿਸਲਣ ਕਰਕੇ ਗੱਜਣਮਾਜਰਾ ਫਰਸ਼ ’ਤੇ ਡਿੱਗਿਆ। ਸੱਟ ਲੱਗਣ ਕਰਕੇ ਉਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ। ਜਿੱਥੇ ਵਿਧਾਇਕ ਦਾ ਇਲਾਜ ਹੋ ਰਿਹਾ ਹੈ।  

ਈਡੀ ਨੇ ਕੀਤਾ ਸੀ ਵਿਰੋਧ 

ਬੁੱਧਵਾਰ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਗੱਜਣਮਾਜਰਾ ਨੂੰ ਪੇਸ਼ ਕੀਤਾ ਜਾਣਾ ਸੀ। ਮੈਡੀਕਲ ਕੰਡੀਸ਼ਨ ਕਾਰਨ ਪੇਸ਼ ਨਾ ਹੋਣ ਦਾ ਈਡੀ ਨੇ ਵਿਰੋਧ ਕੀਤਾ। ਇਸ ’ਤੇ ਅਦਾਲਤ ਨੇ ਮੈਡੀਕਲ ਸੁਪਰਡੈਂਟ ਦੀ ਨਿਗਰਾਨੀ ਹੇਠ ਬੋਰਡ ਬਣਾਉਣ ਦੇ ਹੁਕਮ ਦਿੱਤੇ ਸੀ। ਇਸੇ ਦੌਰਾਨ ਵੀਰਵਾਰ ਨੂੰ ਰਾਜਿੰਦਰ ਹਸਪਤਾਲ ਪਟਿਆਲਾ ਤੋਂ ਗੱਜਣਮਾਜਰਾ ਦੀ ਮੈਡੀਕਲ ਰਿਪੋਰਟ ਅਦਾਲਤ ਪੁੱਜੀ। ਜਿਸ ਵਿੱਚ ਲਿਖਿਆ ਗਿਆ ਹੈ ਕਿ ਗੱਜਣਮਾਜਰਾ ਦੀ ਸਿਹਤ ਠੀਕ ਨਾ ਹੋਣ ਕਰਕੇ ਉਹਨਾਂ ਦੀ ਪੇਸ਼ੀ ਸੰਭਵ ਨਹੀਂ ਹੋਈ। ਸ਼ੁੱਕਰਵਾਰ ਨੂੰ ਪੇਸ਼ੀ ਹੋ ਸਕਦੀ ਹੈ। ਇਸਤੋਂ ਪਹਿਲਾਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਗ੍ਰਿਫਤਾਰੀ ਮਗਰੋਂ ਜਦੋਂ ਈਡੀ ਨੇ  ਪੁੱਛਗਿੱਛ ਸ਼ੁਰੂ ਕੀਤੀ ਸੀ ਤਾਂ ਉਸਦੇ ਦਿਲ ਦੀ ਧੜਕਣ ਵਧ ਗਈ ਸੀ। ਵਿਧਾਇਕ ਘਬਰਾਹਟ ਮਹਿਸੂਸ ਕਰਨ ਲੱਗਾ ਸੀ। ਉਸਨੂੰਪੀਜੀਆਈ ਚੰਡੀਗੜ੍ਹ ਕਰੀਬ 36 ਘੰਟੇ ਦਾਖ਼ਲ ਰੱਖਿਆ ਗਿਆ ਸੀ। 

40 ਕਰੋੜ ਦੇ ਘਪਲੇ ਦਾ ਮਾਮਲਾ

ਵਿਧਾਇਕ ਗੱਜਣਮਾਜਰਾ ਦੀ ਗ੍ਰਿਫਤਾਰੀ 40 ਕਰੋੜ ਰੁਪਏ ਘਪਲੇ ਦੇ ਪੁਰਾਣੇ ਮਾਮਲੇ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਈਡੀ ਨੇ ਪਿਛਲੇ ਸਾਲ ਉਨ੍ਹਾਂ ਦੇ ਘਰ, ਦਫ਼ਤਰ ਅਤੇ ਹੋਰ ਜਾਇਦਾਦਾਂ ਦੀ ਜਾਂਚ ਕੀਤੀ ਸੀ। ਹਾਲਾਂਕਿ ਉਸ ਸਮੇਂ ਵਿਧਾਇਕ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਪਹਿਲਾਂ ਸੂਚਨਾ ਸੀ ਕਿ ਵਿਧਾਇਕ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਪਰ ਈਡੀ ਨੇ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਸੀ ।

Recent News