ਖੰਨਾ ਨੈਸ਼ਨਲ ਹਾਈਵੇਅ 'ਤੇ ਟਰੱਕ ਨੂੰ ਲੱਗੀ ਅੱਗ, ਜਿੰਦਾ ਸੜ੍ਹਿਆ ਡਰਾਈਵਰ, ਬਚਾਉਣ ਲਈ ਲੋਕਾਂ ਨੇ ਸ਼ੀਸ਼ੇ ਤੋੜੇ ਫੇਰ ਵੀ ਨਹੀਂ ਮਿਲੀ ਸਫਲਤਾ

ਪੰਜਾਬ ਦੇ ਲੁਧਿਆਣਾ ਵਿੱਚ ਨੈਸ਼ਨਲ ਹਾਈਵੇਅ 'ਤੇ ਇੱਕ ਟਰੱਕ ਨੂੰ ਅੱਗ ਲੱਗ ਗਈ। ਜਿਸ ਕਾਰਨ ਕੈਬਿਨ ਵਿੱਚ ਸੌਂ ਰਿਹਾ ਡਰਾਈਵਰ ਜ਼ਿੰਦਾ ਸੜ ਗਿਆ। ਇਹ ਘਟਨਾ ਸ਼ਨੀਵਾਰ ਸਵੇਰੇ ਕਰੀਬ 3.30 ਵਜੇ ਪੈਟਰੋਲ ਪੰਪ ਦੇ ਬਾਹਰ ਵਾਪਰੀ। ਮ੍ਰਿਤਕ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ।

Share:

ਪੰਜਾਬ ਨਿਊਜ। ਖੰਨਾ ਅੱਜ ਸਵੇਰੇ ਲੁਧਿਆਣਾ-ਦਿੱਲੀ ਕੌਮੀ ਸ਼ਾਹਰਾਹ ’ਤੇ ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਟਰੱਕ 'ਚ ਸੁੱਤੇ ਡਰਾਈਵਰ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਉਹ ਟਰੱਕ ਦੇ ਅੰਦਰ ਹੀ ਸੜ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਖੁਸ਼ਕਿਸਮਤੀ ਰਹੀ ਕਿ ਪੈਟਰੋਲ ਪੰਪ ਨੂੰ ਅੱਗ ਨਹੀਂ ਲੱਗੀ, ਨਹੀਂ ਤਾਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਸੀ।

ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਨੰਬਰ ਵਾਲੇ ਟਰੱਕ ਦਾ ਡਰਾਈਵਰ ਖੰਨਾ 'ਚ ਬੀਜਾ ਨੇੜੇ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇ 'ਤੇ ਪੈਟਰੋਲ ਪੰਪ 'ਤੇ ਖੜ੍ਹਾ ਸੀ ਅਤੇ ਟਰੱਕ 'ਚ ਸੌਂ ਰਿਹਾ ਸੀ। ਤੜਕੇ ਕਰੀਬ 3.30 ਵਜੇ ਟਰੱਕ ਨੂੰ ਅੱਗ ਲੱਗ ਗਈ ਅਤੇ ਡਰਾਈਵਰ ਵੀ ਸੜ ਗਿਆ। ਹਾਲਾਂਕਿ ਮੌਕੇ 'ਤੇ ਮੌਜੂਦ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਡਰਾਈਵਰ ਨੂੰ ਬਚਾ ਨਹੀਂ ਸਕੇ।

ਤੜਕੇ ਸਵੇਰੇ  3.30 ਦੀ ਹੈ ਘਟਨਾ

ਇਸ ਸਬੰਧੀ ਗੱਲਬਾਤ ਕਰਦਿਆਂ ਪੰਪ 'ਤੇ ਕੰਮ ਕਰਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਰਾਤ ਨੂੰ ਹੀ ਪੰਪ 'ਤੇ ਗੱਡੀ ਖੜ੍ਹੀ ਕੀਤੀ ਗਈ ਸੀ ਅਤੇ ਡਰਾਈਵਰ ਅੱਧ ਵਿਚਕਾਰ ਸੁੱਤਾ ਪਿਆ ਸੀ | ਤੜਕੇ 3.30 ਵਜੇ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਡਰਾਈਵਰ ਟਰੱਕ 'ਚ ਹੀ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕਿ ਅਸੀਂ ਪਾਣੀ ਅਤੇ ਸਿਲੰਡਰ ਨਾਲ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਨਾ ਹੀ ਡਰਾਈਵਰ ਨੂੰ ਬਚਾਇਆ ਜਾ ਸਕਿਆ।

ਇਹ ਵੀ ਪੜ੍ਹੋ