menu-icon
Punjabi Story Line
  • Home
  • News
  • Punjab
  • ਗੀਤ 'ਚ ਸ਼ਨੀ ਦੇਵ 'ਤੇ ਟਿੱਪਣੀ ਕਰਕੇ ਵਿਵਾਦਾਂ 'ਚ ਘਿਰਿਆ ਇਹ ਗਾਇਕ,FIR ਦਰਜ

ਗੀਤ 'ਚ ਸ਼ਨੀ ਦੇਵ 'ਤੇ ਟਿੱਪਣੀ ਕਰਕੇ ਵਿਵਾਦਾਂ 'ਚ ਘਿਰਿਆ ਇਹ ਗਾਇਕ,FIR ਦਰਜ

ਦੋਸ਼ੀ ਗਾਇਕ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਹਿੰਦੂ ਸੰਗਠਨਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ।

Date Updated Last Updated : 31 December 2023, 10:24 AM IST
Share:

ਪੰਜਾਬੀ ਗਾਇਕ ਗੁਰਮਨ ਮਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਥਾਣਾ ਦਰੇਸੀ ਦੀ ਪੁਲਿਸ ਨੇ ਗਾਇਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਹੈ। ਇਹ ਵਿਵਾਦ ਗੁਰਮਨ ਵੱਲੋਂ ਆਪਣੀ ਐਲਬਮ 'ਚੱਕਦੋ-ਰਖਲੋ' ਦੇ ਗੀਤ 'ਕੋਨਵੋ' ਵਿੱਚ ਭਗਵਾਨ ਸ਼ਨੀ ਦੇਵ ਬਾਰੇ ਕੀਤੀ ਟਿੱਪਣੀ ਦਾ ਹੈ। ਦੋਸ਼ੀ ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਹਿੰਦੂ ਸੰਗਠਨਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ।

 

ਮੰਦਰ ਦੇ ਪੁਜਾਰੀ ਨੇ ਦਰਜ ਕਰਵਾਈ ਸ਼ਿਕਾਇਤ

ਨੂਰਵਾਲਾ ਰੋਡ ਦੇ ਰਹਿਣ ਵਾਲੇ ਪੰਡਿਤ ਦੀਪਕ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸ੍ਰੀ ਸ਼ਨੀ ਮੰਦਰ 70 ਫੁੱਟੀ ਰੋਡ ਸੁੰਦਰ ਨਗਰ ਬਸਤੀ ਜੋਧੇਵਾਲ ਵਿੱਚ ਬਤੌਰ ਪੁਜਾਰੀ ਸੇਵਾ ਨਿਭਾ ਰਿਹਾ ਹੈ। 30 ਦਸੰਬਰ ਨੂੰ ਸ਼ਾਮ 6.30 ਵਜੇ ਉਹ ਆਪਣੇ ਮੋਬਾਈਲ 'ਤੇ ਯੂਟਿਊਬ ਤੋਂ ਭਜਨ ਸੁਣ ਰਿਹਾ ਸੀ। ਅਚਾਨਕ ਐਲਬਮ ਚੱਕਦੋ-ਰਖਲੋ ਦਾ ਕੋਨਵੋ ਗੀਤ ਵੱਜਣ ਲੱਗਾ।

 

ਗੀਤ ਵਿੱਚ ਸ਼੍ਰੀ ਸ਼ਨੀ ਦੇਵ ਮਹਾਰਾਜ ਬਾਰੇ ਕੀਤੀ ਟਿੱਪਣੀ

ਗੀਤ ਦੇ ਬੋਲ- ਕਿਥੋਂ ਕੁੰਡਲੀ ਚੋ ਮਿਲੁ ਤੈਨੂ ਸੋਣੀਏ ਮੈਂ ਸ਼ਨੀ ਪੱਕਾ ਡੱਬ ਚਾ ਰੱਖਾਂ ਗਾਇਆ ਗਿਆ। ਸ਼੍ਰੀ ਸ਼ਨੀ ਦੇਵ ਜੀ ਹਿੰਦੂ ਧਰਮ ਦੇ ਦੇਵਤਾ ਹਨ। ਗਾਇਕ ਨੇ ਇਹ ਸ਼ਬਦ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਗਾਏ ਹਨ। ਇਸ ਗੀਤ ਨੂੰ ਗਾਇਕ ਗੁਰਮਨ ਮਾਨ ਨੇ ਗਾਇਆ ਹੈ। ਗਾਇਕ ਨੇ ਸ਼ਨੀ ਮਹਾਰਾਜ 'ਤੇ ਗਲਤ ਟਿੱਪਣੀਆਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੀਪਕ ਸ਼ਰਮਾ ਅਨੁਸਾਰ ਥਾਣਾ ਦਰੇਸੀ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਗਾਇਕ ਗੁਰਮਨ ਮਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਹਰਪਾਲ ਸਿੰਘ ਕਰ ਰਹੇ ਹਨ।

Tags :

Recent News