menu-icon
Punjabi Story Line
  • Home
  • News
  • Punjab
  • ਵਿਕਾਸ ਮਲਿਕ ਬਣੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਸਵਰਨ ਸਿੰਘ ਸਕੱਤਰ ਬਣੇ

ਵਿਕਾਸ ਮਲਿਕ ਬਣੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਸਵਰਨ ਸਿੰਘ ਸਕੱਤਰ ਬਣੇ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁੱਦੇ ਲਈ ਐਡਵੋਕੇਟ ਵਿਕਾਸ ਮਲਿਕ ਦੀ ਚੋਣ ਕੀਤੀ ਗਈ ਹੈ। ਉਸ ਨੇ ਆਪਣੇ ਵਿਰੋਧੀ ਓਂਕਾਰ ਸਿੰਘ ਬਟਾਲਵੀ ਨੂੰ ਹਰਾਇਆ। ਪ੍ਰਧਾਨ ਦੇ ਅਹੁਦੇ ਲਈ ਕੁੱਲ ਪੰਜ ਉਮੀਦਵਾਰ ਮੈਦਾਨ ਵਿੱਚ ਸਨ। ਸਵਰਨ ਸਿੰਘ ਨੂੰ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ ਹੈ। ਸੀਨੀਅਰ ਐਡਵੋਕੇਟ ਬੀਐਸ ਰਾਣਾ ਦੀ ਅਗਵਾਈ ਵਾਲੀ ਚੋਣ ਕਮੇਟੀ ਵੱਲੋਂ ਚੋਣ ਕਰਵਾਈ ਗਈ।

Date Updated Last Updated : 16 December 2023, 12:36 PM IST
Share:

ਐਡਵੋਕੇਟ ਵਿਕਾਸ ਮਲਿਕ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ (HCBA) ਦਾ ਪ੍ਰਧਾਨ ਚੁਣਿਆ ਗਿਆ ਹੈ। ਵਿਕਾਸ ਮਲਿਕ ਨੇ ਆਪਣੇ ਨੇੜਲੇ ਵਿਰੋਧੀ ਓਂਕਾਰ ਸਿੰਘ ਬਟਾਲਵੀ ਨੂੰ ਹਰਾਇਆ ਹੈ। ਪ੍ਰਧਾਨ ਦੇ ਅਹੁਦੇ ਲਈ ਕੁੱਲ ਪੰਜ ਉਮੀਦਵਾਰ ਮੈਦਾਨ ਵਿੱਚ ਸਨ। ਪ੍ਰਧਾਨ ਦੇ ਅਹੁਦੇ ਲਈ ਵਿਕਾਸ ਮਲਿਕ ਨੂੰ 1536 ਵੋਟਾਂ, ਓਮਕਾਰ ਸਿੰਘ ਬਟਾਲਵੀ ਨੂੰ 848 ਵੋਟਾਂ, ਸਪਨ ਧੀਰ ਨੂੰ 778 ਵੋਟਾਂ, ਐਨ.ਕੇ.ਬਾਂਕਾ ਨੂੰ 44 ਅਤੇ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਨੂੰ ਸਿਰਫ਼ 36 ਵੋਟਾਂ ਮਿਲੀਆਂ।

 

ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ  ਵੀ ਰਹਿ ਚੁੱਕੇ ਮਲਿਕ

ਉਹ ਇਸ ਤੋਂ ਪਹਿਲਾਂ 2020-21 ਵਿੱਚ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ। ਐਡਵੋਕੇਟ ਜਸਦੇਵ ਬਰਾੜ ਆਪਣੇ ਨੇੜਲੇ ਵਿਰੋਧੀ ਨੀਲੇਸ਼ ਭਾਰਦਵਾਜ ਨੂੰ ਹਰਾ ਕੇ ਮੀਤ ਪ੍ਰਧਾਨ ਚੁਣੇ ਗਏ ਹਨ। ਬਰਾੜ ਨੂੰ 1618 ਅਤੇ ਭਾਰਦਵਾਜ ਨੂੰ 1511 ਵੋਟਾਂ ਮਿਲੀਆਂ।

 

ਸਵਰਨ ਬਣੇ ਸਕੱਤਰ

ਇਸੇ ਤਰ੍ਹਾਂ ਸਵਰਨ ਨੂੰ ਸਕੱਤਰ, ਪ੍ਰਵੀਨ ਦਹੀਆ ਨੂੰ ਸੰਯੁਕਤ ਸਕੱਤਰ ਅਤੇ ਸੰਨੀ ਨਾਮਦੇਵ ਨੂੰ ਐਚਸੀਬੀਏ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਐਡਵੋਕੇਟ ਬੀ.ਐਸ ਰਾਣਾ ਦੀ ਅਗਵਾਈ ਵਾਲੀ ਚੋਣ ਕਮੇਟੀ ਵੱਲੋਂ ਚੋਣ ਕਰਵਾਈ ਗਈ।

Recent News