menu-icon
Punjabi Story Line
  • Home
  • News
  • Punjab
  • ਮਹਿਲਾ ਨੇ 9 ਸਾਲ ਦੀ ਬੱਚੀ 'ਤੇ ਉਬਲਦੇ ਪਾਣੀ ਦਾ ਪਤੀਲਾ ਪਲਟਾਇਆ, ਪਿੱਠ ਅਤੇ ਛਾਤੀ ਬੁਰੀ ਤਰ੍ਹਾਂ ਝੁਲਸੀ

ਮਹਿਲਾ ਨੇ 9 ਸਾਲ ਦੀ ਬੱਚੀ 'ਤੇ ਉਬਲਦੇ ਪਾਣੀ ਦਾ ਪਤੀਲਾ ਪਲਟਾਇਆ, ਪਿੱਠ ਅਤੇ ਛਾਤੀ ਬੁਰੀ ਤਰ੍ਹਾਂ ਝੁਲਸੀ

ਝੁਲਸੀ ਬੱਚੀ ਘਰ 'ਚ ਭਾਂਡੇ ਕਰ ਰਹੀ ਸੀ ਸਾਫ, ਬਿਜਲੀ ਦੀ ਮੋਟਰ ਕਿਸ ਨੇ ਚਲਾਈ ਪੁੱਛਣ ਤੇ ਗੁੱਸੇ ਹੋਏ ਮੁਲਜ਼ਮ ਮਹਿਲਾ ਨੇ ਪਹਿਲੇ ਸਿਰ ਤੇ ਮਾਰਿਆ ਡੰਡਾ, ਫਿਰ ਉਬਲਦੇ ਪਾਣੀ ਦਾ ਫਤੀਲਾ ਫਾਤਿਮਾ 'ਤੇ ਪਲਟਾ ਦਿੱਤਾ

Date Updated Last Updated : 31 December 2023, 01:21 PM IST
Share:

ਪੰਜਾਬ ਦੇ ਲੁਧਿਆਣਾ 'ਚ ਇਕ ਔਰਤ ਨੇ 9 ਸਾਲ ਦੀ ਬੱਚੀ 'ਤੇ ਉਬਲਦੇ ਪਾਣੀ ਦਾ ਪਤੀਲਾ ਪਲਟ ਦਿੱਤਾ। ਗਰਮ ਪਾਣੀ ਨਾਲ ਲੜਕੀ ਦੀ ਪਿੱਠ ਅਤੇ ਛਾਤੀ ਬੁਰੀ ਤਰ੍ਹਾਂ ਸੜ ਗਈ। ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸੈਕਟਰ-32 ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ। ਦਰੇਸੀ ਪੁਲੀਸ ਨੇ ਇਸ ਮਾਮਲੇ ਵਿੱਚ 20 ਦਿਨਾਂ ਬਾਅਦ ਕੇਸ ਦਰਜ ਕੀਤਾ ਹੈ।

ਨਿਊ ਸ਼ਿਵ ਪੁਰੀ ਦੇ ਸੰਤੋਖ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਪ੍ਰਵੇਜ਼ ਆਲਮ ਨੇ ਦੱਸਿਆ ਕਿ ਉਸ ਦੀ ਬੇਟੀ ਫਾਤਿਮਾ 10 ਦਸੰਬਰ ਨੂੰ ਘਰ 'ਚ ਭਾਂਡੇ ਸਾਫ ਕਰ ਰਹੀ ਸੀ। ਸ਼ਾਮਾ ਆਪਣੀ ਧੀ ਨੂੰ ਪੁੱਛਣ ਲੱਗੀ ਕਿ ਬਿਜਲੀ ਦੀ ਮੋਟਰ ਕਿਸ ਨੇ ਚਲਾਈ ਸੀ। ਫਾਤਿਮਾ ਨੇ ਦੱਸਿਆ ਕਿ ਉਸ ਨੇ ਮੋਟਰ ਨਹੀਂ ਚਲਾਈ। ਇਹ ਸੁਣ ਕੇ ਸ਼ਮਾ ਗੁੱਸੇ 'ਚ ਆ ਗਈ ਅਤੇ ਫਾਤਿਮਾ ਦੇ ਸਿਰ 'ਤੇ ਡੰਡਾ ਮਾਰ ਦਿੱਤਾ।

ਪ੍ਰਵੇਜ਼ ਨੇ ਦੱਸਿਆ ਕਿ ਆਵਾਜ਼ ਸੁਣ ਕੇ ਉਹ ਅਤੇ ਉਸ ਦਾ ਭਰਾ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਸ਼ਮਾ ਨੇ ਉਬਲਦੇ ਪਾਣੀ ਦਾ ਫਤੀਲਾ ਫਾਤਿਮਾ 'ਤੇ ਪਲਟਾ ਦਿੱਤਾ। ਫਾਤਿਮਾ ਗਰਮ ਪਾਣੀ ਨਾਲ ਝੁਲਸ ਗਈ। ਪ੍ਰਵੇਜ਼ ਅਤੇ ਫਾਤਿਮਾ ਦੀ 3 ਸਾਲ ਦੀ ਭੈਣ 'ਤੇ ਵੀ ਪਾਣੀ ਡਿੱਗ ਪਿਆ। ਇਸ ਤੋਂ ਬਾਅਦ ਫਾਤਿਮਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

 

ਥਾਣੇ ਦੇ ਕਈ ਚੱਕਰ ਲਗਾਏ, ਪਰ ਸੁਣਵਾਈ ਨਹੀਂ ਹੋਈ

ਫਾਤਿਮਾ ਦੀ ਮਾਂ ਆਬਿਦਾ ਨੇ ਦੱਸਿਆ ਕਿ ਉਹ ਥਾਣੇ ਦੇ ਚੱਕਰ ਲਗਾਉਂਦੀ ਰਹੀ ਪਰ ਉਸ ਦੀ ਸੁਣਵਾਈ ਨਹੀਂ ਹੋਈ। ਘਟਨਾ ਦੇ ਬਾਅਦ ਤੋਂ ਸ਼ਮਾ ਫਰਾਰ ਹੈ। ਕਈ ਵਾਰ ਉਸ ਨੂੰ ਥਾਣੇ ਤੋਂ ਧੱਕਾ ਵੀ ਦਿੱਤਾ ਜਾ ਚੁੱਕਾ ਹੈ। ਕਾਫੀ ਮਸ਼ੱਕਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

 

ਪੁਲਿਸ ਨੇ ਕੀਤਾ ਮਾਮਲਾ ਦਰਜ਼

ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮਹਿਲਾ ਸ਼ਮਾ ਖ਼ਿਲਾਫ਼ ਆਈਪੀਸੀ ਦੀ ਧਾਰਾ 326-ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸ਼ਮਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਬੱਚੀ ਦੀ ਹਾਲਤ ਠੀਕ ਹੈ।

Tags :

Recent News