menu-icon
Punjabi Story Line
  • Home
  • News
  • Sports
  • ਮੀਂਹ ਨੇ ਵਿਗਾੜਿਆ ਖੇਲ! India Vs England ਵਿਚਕਾਰ ਪਹਿਲਾ ਟੀ-20 ਮੈਚ ਰਿਹਾ ਬੇਨਤੀਜਾ

ਮੀਂਹ ਨੇ ਵਿਗਾੜਿਆ ਖੇਲ! India Vs England ਵਿਚਕਾਰ ਪਹਿਲਾ ਟੀ-20 ਮੈਚ ਰਿਹਾ ਬੇਨਤੀਜਾ

ਪਹਿਲੇ ਟੀ-20 ਮੈਚ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਸ਼ੁਰੂਆਤ ਭਾਰਤ ਦੇ ਹੱਕ ਵਿੱਚ ਨਹੀਂ ਰਹੀ। ਇੰਗਲੈਂਡ ਦੀ ਪਾਰੀ ਸ਼ੁਰੂ ਵੀ ਨਹੀਂ ਹੋ ਸਕੀ ਕਿਉਂਕਿ ਪਾਰੀ ਦੇ ਬ੍ਰੇਕ ਦੌਰਾਨ ਭਾਰੀ ਮੀਂਹ ਸ਼ੁਰੂ ਹੋ ਗਿਆ।

Date Updated Last Updated : 02 July 2026, 03:51 PM IST
Share:

ਨਵੀਂ ਦਿੱਲੀ: ਪਹਿਲੇ ਟੀ-20 ਮੈਚ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ। ਚੈਸਟਰ-ਲੀ-ਸਟ੍ਰੀਟ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੰਗਲੈਂਡ ਆਪਣੀ ਪਾਰੀ ਦੀ ਸ਼ੁਰੂਆਤ ਵੀ ਨਹੀਂ ਕਰ ਸਕਿਆ, ਜਿਸ ਕਾਰਨ ਅੰਪਾਇਰਾਂ ਨੇ ਮੈਚ ਨੂੰ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਨਾਲ ਪੰਜ ਮੈਚਾਂ ਦੀ ਸੀਰੀਜ਼ ਦਾ ਆਗਾਜ਼ ਡਰਾਅ ਨਾਲ ਹੋਇਆ ਅਤੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਨਾਲ ਸੰਤੁਸ਼ਟ ਹੋਣਾ ਪਿਆ।

ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਸ਼ੁਰੂਆਤ ਭਾਰਤ ਦੇ ਹੱਕ ਵਿੱਚ ਨਹੀਂ ਰਹੀ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਸਿਰਫ਼ ਇੱਕ ਦੌੜ ਬਣਾ ਕੇ ਪਵੇ ਲਿਅਨ ਪਰਤ ਗਏ, ਜਦਕਿ ਈਸ਼ਾਨ ਕਿਸ਼ਨ ਰਨ ਆਊਟ ਹੋ ਗਏ। ਦੋ ਵਿਕਟਾਂ ਜਲਦੀ ਡਿੱਗਣ ਤੋਂ ਬਾਅਦ ਟੀਮ ਦਬਾਅ ਵਿੱਚ ਨਜ਼ਰ ਆ ਰਹੀ ਸੀ।

ਅਭਿਸ਼ੇਕ ਅਤੇ ਸ਼੍ਰੇਅਸ ਅਈਅਰ ਨੇ ਸੰਭਾਲੀ ਪਾਰੀ


ਇਸ ਮੁਸ਼ਕਲ ਸਮੇਂ ਵਿੱਚ ਅਭਿਸ਼ੇਕ ਸ਼ਰਮਾ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਸਾਂਝੇਦਾਰੀ ਕਰਕੇ ਭਾਰਤੀ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਤੀਜੀ ਵਿਕਟ ਲਈ ਸਿਰਫ਼ 38 ਗੇਂਦਾਂ ਵਿੱਚ 82 ਦੌੜਾਂ ਜੋੜੀਆਂ ਅਤੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।

 

ਅਭਿਸ਼ੇਕ ਸ਼ਰਮਾ ਨੇ ਖੇਡੀ ਤੇਜ਼ਤਰਾਰ ਪਾਰੀ


ਅਭਿਸ਼ੇਕ ਸ਼ਰਮਾ ਨੇ ਇੱਕ ਵਾਰ ਫਿਰ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 24 ਗੇਂਦਾਂ ਵਿੱਚ 59 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਉਸ ਨੇ ਛੇ ਚੌਕੇ ਅਤੇ ਚਾਰ ਛੱਕੇ ਲਗਾ ਕੇ ਇੰਗਲੈਂਡ ਦੇ ਗੇਂਦਬਾਜ਼ਾਂ 'ਤੇ ਦਬਾਅ ਬਣਾਇਆ।

ਸ਼੍ਰੇਅਸ ਅਈਅਰ ਨੇ ਕੀਤਾ ਜ਼ਿੰਮੇਵਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ

ਦੂਜੇ ਪਾਸੇ ਕਪਤਾਨ ਸ਼੍ਰੇਅਸ ਅਈਅਰ ਨੇ ਵੀ ਜ਼ਿੰਮੇਵਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਪਤਾਨ ਵਜੋਂ ਆਪਣਾ ਪਹਿਲਾ ਟੀ-20 ਅਰਧ ਸੈਂਕੜਾ ਲਗਾਇਆ ਅਤੇ 68 ਦੌੜਾਂ ਦੀ ਸ਼ਾਨਦਾਰ ਪਾਰੀ ਦੌਰਾਨ ਛੇ ਚੌਕੇ ਅਤੇ ਇੱਕ ਛੱਕਾ ਜੜਿਆ। ਮੱਧਕ੍ਰਮ ਵਿੱਚ ਸ਼ਿਵਮ ਦੂਬੇ ਨੇ ਵੀ ਅੰਤ ਤੱਕ ਕ੍ਰੀਜ਼ 'ਤੇ ਟਿਕੇ ਰਹਿੰਦੇ ਹੋਏ 21 ਗੇਂਦਾਂ ਵਿੱਚ ਨਾਬਾਦ 42 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਦਾ ਸਕੋਰ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 189 ਦੌੜਾਂ ਤੱਕ ਪਹੁੰਚ ਗਿਆ।

ਇੰਗਲੈਂਡ ਵੱਲੋਂ ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ ਸਭ ਤੋਂ ਸਫਲ ਰਹੇ। ਉਨ੍ਹਾਂ ਨੇ ਤਿੰਨ ਵਿਕਟਾਂ ਹਾਸਲ ਕਰਦਿਆਂ ਭਾਰਤ ਦੀ ਪਾਰੀ ਨੂੰ ਵੱਡੇ ਸਕੋਰ ਤੱਕ ਪਹੁੰਚਣ ਤੋਂ ਕੁਝ ਹੱਦ ਤੱਕ ਰੋਕਿਆ।


ਵੈਭਵ ਸੂਰਿਆਵੰਸ਼ੀ ਨੂੰ ਨਹੀਂ ਮਿਲਿਆ ਡੈਬਿਊ ਦਾ ਮੌਕਾ

ਮੈਚ ਦੌਰਾਨ ਇੱਕ ਹੋਰ ਚਰਚਾ ਦਾ ਵਿਸ਼ਾ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਰਿਹਾ, ਜਿਸ ਨੂੰ ਇਸ ਮੁਕਾਬਲੇ ਵਿੱਚ ਵੀ ਡੈਬਿਊ ਦਾ ਮੌਕਾ ਨਹੀਂ ਮਿਲਿਆ। ਇਸ ਤੋਂ ਪਹਿਲਾਂ ਆਇਰਲੈਂਡ ਦੌਰੇ ਦੇ ਦੋਵੇਂ ਟੀ-20 ਮੈਚਾਂ ਵਿੱਚ ਵੀ ਉਹ ਅੰਤਿਮ ਗਿਆਰਾਂ ਦਾ ਹਿੱਸਾ ਨਹੀਂ ਬਣ ਸਕਿਆ ਸੀ।

ਹੁਣ ਦੋਵੇਂ ਟੀਮਾਂ ਦੀ ਨਜ਼ਰ ਸੀਰੀਜ਼ ਦੇ ਦੂਜੇ ਮੁਕਾਬਲੇ 'ਤੇ ਹੋਵੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ 4 ਜੁਲਾਈ ਨੂੰ ਮੈਨਚੈਸਟਰ ਵਿੱਚ ਖੇਡਿਆ ਜਾਵੇਗਾ, ਜਿੱਥੇ ਦੋਵੇਂ ਟੀਮਾਂ ਸੀਰੀਜ਼ ਵਿੱਚ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਣਗੀਆਂ।
 

Tags :

Recent News