menu-icon
Punjabi Story Line
Raksha Bandhan 2026
  • Home
  • News
  • Trending
  • ਭਾਰਤ ਵਿੱਚ 35 ਰੁਪਏ 'ਚ ਮਿਲਣ ਵਾਲੀ ਦਵਾ ਇੱਥੇ 85,000 ਦੀ..ਅਮਰੀਕੀ ਮਹਿਲਾ ਨੇ ਲਾਏ ਦੋਸ਼, ਕਿਹਾ-ਸਾਨੂੰ ਲੁੱਟਿਆ ਜਾ ਰਿਹਾ

ਭਾਰਤ ਵਿੱਚ 35 ਰੁਪਏ 'ਚ ਮਿਲਣ ਵਾਲੀ ਦਵਾ ਇੱਥੇ 85,000 ਦੀ..ਅਮਰੀਕੀ ਮਹਿਲਾ ਨੇ ਲਾਏ ਦੋਸ਼, ਕਿਹਾ-ਸਾਨੂੰ ਲੁੱਟਿਆ ਜਾ ਰਿਹਾ

ਸੋਸ਼ਲ ਮੀਡੀਆ ਤੇ ਇੱਕ ਅਮਰੀਕੀ ਮਹਿਲਾ ਦਾ ਵੀਡਿਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ  ਆਪਣੇ ਦੇਸ਼ ਵਿੱਚ ਮਹਿੰਗੇ ਹੇਲਥਕੇਅਰ ਦਾ ਹੈਰਾਨੀਜਨਕ ਖੁਲਾਸਾ ਕੀਤਾ ਤੇ ਦੱਸਿਾ ਕਿ ਭਾਰਤ ਵਿੱਚ 35 ਰੁਪਏ 'ਚ ਮਿਲਣ ਵਾਲੀ ਦਵਾ ਇੱਥੇ 85,000 ਦੀ ਕੀਮਤ 'ਚ ਉਪਲਬਧ ਹੈ।

Date Updated Last Updated : 04 July 2026, 12:40 PM IST
Share:

ਨਵੀਂ ਦਿੱਲੀ: ਕੀ ਤੁਸੀ ਕਦੇ ਸੋਚਿਆ ਹੈ ਕਿ ਭਾਰਤ 'ਚ 35 ਰੁਪਏ ਵਿੱਚ ਮਿਲਣ ਵਾਲੀ ਦਵਾ ਵਿਦੇਸ਼ 'ਚ ਹਜ਼ਾਰਾਂ ਦੀ ਵਿੱਕ ਸਕਦੀ ਹੈ? ਉਹ ਵੀ ਇੱਕ ਜਾਂ ਦੋ ਹਜ਼ਾਰ ਦਾ ਫਰਕ ਨਹੀਂ, ਬਲਕਿ ਪੂਰੇ 85 ਹਜ਼ਾਰ ਦੀ ਇੱਕ ਦਵਾ। ਹੈ ਨਾ ਹੈਰਾਨੀਜਨਕ! ਹਾਲ ਹੀ 'ਚ ਸੋਸ਼ਲ ਮੀਡੀਆ ਤੇ ਇੱਕ ਅਮਰੀਕੀ ਮਹਿਲਾ ਨੇ ਆਪਣੇ ਦੇਸ਼ ਵਿੱਚ ਮਹਿੰਗੇ ਹੇਲਥਕੇਅਰ ਦਾ ਕੱਚਾ ਚਿੱਠਾ ਖੋਲ੍ਹਿਆ ਹੈ ਤੇ ਦਾਅਵਾ ਕੀਤਾ ਕਿ ਭਾਰਤ ਦੀ ਤੁਲਨਾ 'ਚ ਅਮਰੀਕਾ ਵਿੱਚ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।

ਲਿਜ ਨਾਮ ਦੀ ਅਮਰੀਕੀ ਮਹਿਲਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ 'ਚ ਇੱਕ ਵੀਡਿਓ ਸਾਂਝਾ ਕਰ ਇਸ ਲੁੱਟ ਬਾਰੇ ਖੁਲਾਸਾ ਕੀਤਾ। ਵੀਡਿਓ 'ਚ ਉਨ੍ਹਾਂ ਨੇ ਆਪਣੀ ਆਂਟੀ ਦੀ ਮੈਡੀਕਲ ਕੰਡੀਸ਼ਨ ਬਾਰੇ ਦੱਸਿਆ ਤੇ ਕਿਹਾ ਕਿ ਕਿਵੇਂ ਅਮਰੀਕਾ ਵਿੱਚ $900 (₹85,000) ਵਿੱਚ ਉਪਲਬਧ ਉਹੀ ਦਵਾਈ ਭਾਰਤ ਵਿੱਚ ਸਿਰਫ਼ 30 ਸੈਂਟ (₹35) ਵਿੱਚ ਉਪਲਬਧ ਹੈ।

 

ਉਸਨੇ ਦੱਸਿਆ ਕਿ ਭਾਰਤ ਦੁਨੀਆ ਦੀਆਂ ਕੁਝ ਸਭ ਤੋਂ ਕਿਫਾਇਤੀ ਦਵਾਈਆਂ ਦੀ ਪੇਸ਼ਕਸ਼ ਕਰਦਾ ਹੈ। "ਮੇਰੀ ਆਂਟੀ ਨੂੰ ਇੱਕ ਤਰ੍ਹਾਂ ਦਾ ਬਲੱਡ ਕੈਂਸਰਅਤੇ ਉਹ ਰੇਵਲਿਮਿਡ ਨਾਮਕ ਦਵਾਈ ਲੈ ਰਹੀ ਹੈ।" 

ਭਾਰਤ ਅਤੇ ਅਮਰੀਕਾ ਵਿਚ ਦਵਾਈ ਦੀ ਕੀਮਤ 'ਚ ਬਹੁਤ ਵੱਡਾ ਅੰਤਰ

ਭਾਰਤ ਅਤੇ ਅਮਰੀਕਾ ਵਿਚਕਾਰ ਇਸ ਦਵਾਈ ਦੀ ਕੀਮਤ ਵਿੱਚ ਬਹੁਤ ਵੱਡਾ ਅੰਤਰ ਹੈ। ਭਾਰਤ ਆਪਣੇ ਨਾਗਰਿਕਾਂ ਨੂੰ ਕਿਫਾਇਤੀ ਸਿਹਤ ਸੰਭਾਲ ਪ੍ਰਦਾਨ ਕਰਦਾ ਹੈ, ਜਦਕਿ ਅਮਰੀਕਾ ਵਿੱਚ ਅਜਿਹਾ ਨਹੀਂ ਹੈ।


ਉਸਨੇ ਕਿਹਾ ਕਿ "ਸਾਡੇ ਤੋਂ ਅਮਰੀਕਾ ਵਿੱਚ ਬਹੁਤ ਜ਼ਿਆਦਾ ਕੀਮਤਾਂ ਵਸੂਲੀਆਂ ਜਾ ਰਹੀਆਂ ਹਨ।" 

ਦੋਵਾਂ ਦੇਸ਼ਾਂ ਵਿਚਕਾਰ ਦਵਾਈ ਦੀ ਕੀਮਤਾਂ ਦੀ ਇਸ ਤੁਲਨਾ ਨੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ ਹੈ। ਵੀਡਿਓ ਨੂੰ ਸੋਸ਼ਲ ਮੀਡੀਆ ਤੇ ਖੂਬ ਦੇਖਿਆ ਜਾ ਰਿਹਾ ਹੈ ਤੇ ਅਜੇ ਤੱਕ ਇਸਨੂੰ ਸੈਂਕੜੇ ਟਿੱਪਣੀਆਂ ਮਿਲ ਚੁੱਕੀਆਂ ਹਨ।  ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਭਾਰਤ ਵਿੱਚ ਦਵਾਈਆਂ ਦੀ ਕਿਫਾਇਤੀਤਾ ਦੀ ਪ੍ਰਸ਼ੰਸਾ ਕੀਤੀ ਹੈ।

 
 

Recent News