menu-icon
Punjabi Story Line
Raksha Bandhan 2026
  • Home
  • News
  • Trending
  • ਨੌਕਰੀ ਛੱਡਣ ਵਾਲਾ ਉਮੀਦਵਾਰ ਬਣਿਆ ਉਸੇ ਕੰਪਨੀ ਦਾ HR ਮੁਖੀ, ਮਾਲਕ ਨੇ ਸੁਣੀ ਸੱਚਾਈ ਤਾਂ ਦੇ ਦਿੱਤੀ ਵੱਡੀ ਜ਼ਿੰਮੇਵਾਰੀ

ਨੌਕਰੀ ਛੱਡਣ ਵਾਲਾ ਉਮੀਦਵਾਰ ਬਣਿਆ ਉਸੇ ਕੰਪਨੀ ਦਾ HR ਮੁਖੀ, ਮਾਲਕ ਨੇ ਸੁਣੀ ਸੱਚਾਈ ਤਾਂ ਦੇ ਦਿੱਤੀ ਵੱਡੀ ਜ਼ਿੰਮੇਵਾਰੀ

ਦਿੱਲੀ ਦੇ ਬਿਜ਼ਨਸਮੈਨ ਅਭਿਸ਼ੇਕ ਅਗਰਵਾਲ ਨੇ ਦੱਸਿਆ ਕਿ ਚਾਰ ਇੰਟਰਵਿਊ ਰਾਊਂਡ ਅਤੇ ਤਿੰਨ ਹਫ਼ਤਿਆਂ ਦੀ ਪ੍ਰਕਿਰਿਆ ਮਗਰੋਂ ਇੱਕ ਉਮੀਦਵਾਰ ਦੀ ਚੋਣ ਹੋਈ ਸੀ। ਜੌਇਨਿੰਗ ਵਾਲੇ ਦਿਨ ਉਹ ਉਮੀਦਵਾਰ ਦਫ਼ਤਰ ਪਹੁੰਚਿਆ, ਲੌਬੀ ਵਿੱਚ ਬੈਠਾ, ਅਤੇ ਜਦੋਂ ਮਾਲਕ ਉਸ ਦਾ ਸਵਾਗਤ ਕਰਨ ਆਏ ਤਾਂ ਉਸ ਨੇ ਮੁਸਕਰਾ ਕੇ ਨੌਕਰੀ ਠੁਕਰਾ ਦਿੱਤੀ।

Date Updated Last Updated : 28 August 2026, 07:37 PM IST
Share:

ਅਕਸਰ ਨੌਕਰੀ ਛੱਡਣ ਵਾਲਿਆਂ ਨੂੰ ਕੰਪਨੀ ਵਾਲੇ ਨਾਰਾਜ਼ ਹੋ ਕੇ ਦੇਖਦੇ ਹਨ, ਪਰ ਇੱਕ ਅਜਿਹੀ ਵਾਕਈ ਵਾਪਰੀ, ਜਿਸ ਨੇ ਪੂਰੀ ਕਾਰਪੋਰੇਟ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇੱਕ ਉਮੀਦਵਾਰ ਨੇ ਜੌਇਨਿੰਗ ਦੇ ਕੁਝ ਮਿੰਟਾਂ ਬਾਅਦ ਹੀ ਨੌਕਰੀ ਠੁਕਰਾ ਦਿੱਤੀ, ਪਰ ਉਸੇ ਕੰਪਨੀ ਦੇ ਮਾਲਕ ਨੇ ਉਸ ਦੀ ਗੱਲ ਨੂੰ ਸੁਣਦਿਆਂ ਉਸ ਨੂੰ ਕੰਪਨੀ ਦਾ ਕਲਚਰ ਸੁਧਾਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਨਤੀਜਾ ਇਹ ਰਿਹਾ ਕਿ ਕੁਝ ਹੀ ਮਹੀਨਿਆਂ ਵਿੱਚ ਕੰਪਨੀ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ। ਇਹ ਕਹਾਣੀ ਲਿੰਕਡਇਨ 'ਤੇ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਪੂਰਾ ਕਿਸਾ।

ਜੌਇਨਿੰਗ ਦੇ 10 ਮਿੰਟਾਂ ਵਿੱਚ ਠੁਕਰਾਈ ਨੌਕਰੀ

ਦਿੱਲੀ ਦੇ ਬਿਜ਼ਨਸਮੈਨ ਅਭਿਸ਼ੇਕ ਅਗਰਵਾਲ ਨੇ ਦੱਸਿਆ ਕਿ ਚਾਰ ਇੰਟਰਵਿਊ ਰਾਊਂਡ ਅਤੇ ਤਿੰਨ ਹਫ਼ਤਿਆਂ ਦੀ ਪ੍ਰਕਿਰਿਆ ਮਗਰੋਂ ਇੱਕ ਉਮੀਦਵਾਰ ਦੀ ਚੋਣ ਹੋਈ ਸੀ। ਜੌਇਨਿੰਗ ਵਾਲੇ ਦਿਨ ਉਹ ਉਮੀਦਵਾਰ ਦਫ਼ਤਰ ਪਹੁੰਚਿਆ, ਲੌਬੀ ਵਿੱਚ ਬੈਠਾ, ਅਤੇ ਜਦੋਂ ਮਾਲਕ ਉਸ ਦਾ ਸਵਾਗਤ ਕਰਨ ਆਏ ਤਾਂ ਉਸ ਨੇ ਮੁਸਕਰਾ ਕੇ ਨੌਕਰੀ ਠੁਕਰਾ ਦਿੱਤੀ। ਉਸ ਨੇ ਕਿਹਾ ਕਿ ਦਫ਼ਤਰ ਦਾ ਮਾਹੌਲ ਬਹੁਤ ਨਕਾਰਾਤਮਕ ਅਤੇ ਤਣਾਅ ਭਰਿਆ ਹੈ, ਜਿੱਥੇ ਕਿਸੇ ਦੇ ਚਿਹਰੇ 'ਤੇ ਮੁਸਕਾਨ ਨਹੀਂ ਹੈ।

ਮਾਲਕ ਨੇ ਮੰਨੀ ਆਪਣੀ ਗ਼ਲਤੀ

ਅਭਿਸ਼ੇਕ ਨੂੰ ਪਹਿਲਾਂ ਤਾਂ ਇਹ ਗੱਲ ਅਜੀਬ ਲੱਗੀ, ਪਰ ਉਮੀਦਵਾਰ ਦੇ ਜਾਣ ਤੋਂ ਬਾਅਦ ਉਨ੍ਹਾਂ ਧਿਆਨ ਦਿੱਤਾ ਤਾਂ ਪਾਇਆ ਕਿ ਦਫ਼ਤਰ ਦੀ ਲੌਬੀ ਬੇਜਾਨ ਸੀ, ਖਿੜਕੀਆਂ 'ਤੇ ਪੌਦੇ ਸੁੱਕੇ ਹੋਏ ਸਨ, ਅਤੇ ਕਰਮਚਾਰੀ ਮਸ਼ੀਨ ਵਾਂਗ ਕੰਮ ਕਰ ਰਹੇ ਸਨ, ਜਿਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਦਾ ਨਾਮ ਨਹੀਂ ਸੀ। ਉਨ੍ਹਾਂ ਆਪਣੀ ਗ਼ਲਤੀ ਮੰਨੀ ਅਤੇ ਹੌਂਸਲੇ ਨਾਲ ਉਸ ਉਮੀਦਵਾਰ ਨੂੰ ਦੁਬਾਰਾ ਫੋਨ ਕੀਤਾ।

ਕਲਚਰ ਸੁਧਾਰਨ ਦੀ ਚੁਣੌਤੀ ਤੋਂ ਬਣੀ ਪਛਾਣ

ਅਭਿਸ਼ੇਕ ਨੇ ਇਸ ਵਾਰ ਉਮੀਦਵਾਰ ਨੂੰ ਨੌਕਰੀ ਦੀ ਬਜਾਏ, ਕੰਪਨੀ ਦਾ ਕੰਮ-ਕਾਜ ਸੁਧਾਰਨ ਦਾ ਟਾਸਕ ਦਿੱਤਾ। ਉਸ ਲੜਕੇ ਨੇ ਇਹ ਚੁਣੌਤੀ ਸਵੀਕਾਰ ਕਰ ਲਈ। ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਉਸ ਦੀ ਰਣਨੀਤੀ ਦਾ ਅਸਰ ਦਿਸਣ ਲੱਗਾ ਅਤੇ ਕੰਪਨੀ ਦੀ ਕਾਰਗੁਜ਼ਾਰੀ ਵਿੱਚ ਭਾਰੀ ਸੁਧਾਰ ਆਇਆ।

ਪ੍ਰਦਰਸ਼ਨ ‘ਚ ਗਜ਼ਬ ਦਾ ਵਾਧਾ

ਕੰਪਨੀ ਦੀ ਰਿਟੈਨਸ਼ਨ ਰੇਟ 70% ਤੱਕ ਪਹੁੰਚ ਗਈ, ਯਾਨੀ ਕਰਮਚਾਰੀ ਹੁਣ ਕੰਪਨੀ ਛੱਡਣ ਤੋਂ ਬਚਣ ਲੱਗੇ। ਇਸ ਤੋਂ ਇਲਾਵਾ, ਕੰਪਨੀ ਦੀ ਵਿਕਰੀ ਵਿੱਚ 30% ਦਾ ਜ਼ਬਰਦਸਤ ਵਾਧਾ ਹੋਇਆ ਅਤੇ ਗਲਾਸਡੋਰ 'ਤੇ ਕੰਪਨੀ ਦੀ ਰੇਟਿੰਗ ਵੀ ਬਹੁਤ ਸੁਧਰ ਗਈ।

ਮਹਿਜ਼ ਇੱਕ ਸਾਲ ਵਿੱਚ HR ਹੈੱਡ ਬਣਿਆ

ਇਸ ਯੋਗਦਾਨ ਨੂੰ ਦੇਖਦਿਆਂ ਕੰਪਨੀ ਦੇ ਮਾਲਕ ਨੇ ਉਸੇ ਉਮੀਦਵਾਰ ਨੂੰ ਮਹਿਜ਼ ਇੱਕ ਸਾਲ ਦੇ ਅੰਦਰ ਚੀਫ਼ ਪੀਪਲ ਅਫ਼ਸਰ (HR ਹੈੱਡ) ਬਣਾ ਦਿੱਤਾ। ਕੰਪਨੀ ਨਾ ਸਿਰਫ਼ ਪਹਿਲਾਂ ਨਾਲੋਂ ਜ਼ਿਆਦਾ ਸੁਹਜਵਾਨ ਅਤੇ ਖੁਸ਼ਹਾਲ ਬਣ ਗਈ, ਸਗੋਂ ਇਹ ਪ੍ਰੇਰਣਾਦਾਇਕ ਕਹਾਣੀ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ। ਲੋਕ ਅਭਿਸ਼ੇਕ ਅਗਰਵਾਲ ਦੀ ਉਸ ਖੁੱਲ੍ਹੇਪਣ ਅਤੇ ਸਮਝਦਾਰੀ ਦੀ ਤਾਰੀਫ਼ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਕਿਸੇ ਬਾਹਰੀ ਉਮੀਦਵਾਰ ਦੀ ਸਲਾਹ ਨੂੰ ਆਪਣੇ ਅਹੰਕਾਰ ਦਾ ਮੁੱਦਾ ਨਾ ਬਣਾ ਕੇ ਸੁਧਾਰ ਦਾ ਕਾਰਨ ਬਣਾਇਆ। ਇਹ ਕਹਾਣੀ ਅੱਜ-ਕੱਲ੍ਹ ਕਾਰਪੋਰੇਟ ਜਗਤ ਵਿੱਚ ਆਪਣੀ ਮਿਸਾਲ ਬਣ ਰਹੀ ਹੈ।

Recent News