Courtesy: X@ViruB1023220
ਰੁਦਰਪੁਰ: ਉੱਤਰਾਖੰਡ ਦੇ ਉੱਧਮਸਿੰਘ ਨਗਰ ਦੇ ਰੁਦਰਪੁਰ ਤੋਂ ਇੱਕ ਅਜਿਹਾ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਦੇਖ ਤੁਹਾਡੇ ਪੈਰਾਂ ਥੱਲੋਂ ਜਮੀਂਨ ਖਿਸਕ ਜਾਵੇਗੀ। ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਖ ਦੋਧੀ ਦੁੱਧ ਵੇਚਰ ਦੌਰਾਨ ਦੁੱਧ ਦਾ ਡੱਬਾ ਮੂੰਹ ਦੇ ਨੇੜੇ ਲਿਜਾਂਦਾ ਦਿਖਦਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਦੋਧੀ ਦੁੱਧ ਵਿੱਚ ਥੁੱਕ ਪਾ ਕੇ ਵੇਚਦਾ ਹੈ। ਉਹ ਆਪਣਆ ਗਲਤ ਨਾਮ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਦੋਧੀ ਦੀ ਇਸ ਹਰਕਤ ਨਾਲ ਜੁੜਿਆ ਵੀਡਿਓ ਸੀਸੀਟੀਵ ਕੈਮਰੇ ਵਿੱਚ ਕੈਦ ਹੋਇਆ ਹੈ, ਜਿਸ ਤੋਂ ਬਾਅਦ ਇਸ 'ਤੇ ਕਾਫ਼ੀ ਬਵਾਲ ਮੱਚਿਆ ਹੋਇਆ ਹੈ।
ਲੋਕਾਂ ਨੂੰ ਜਿਵੇਂ ਹੀ ਦੋਧੀ ਦੀ ਇਸ ਹਰਕਤ ਬਾਰੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸਨੂੰ ਆਪਣੇ ਘੇਰੇ ਵਿੱਚ ਲੈ ਕੇ ਉਸਦਾ ਨਾਮ ਪੁੱਛਿਆ। ਪਹਿਲਾਂ ਤਾਂ ਉਹ ਆਪਣਾ ਨਾਮ ਦੱਸਣ ਨੂੰ ਹੀ ਤਿਆਰ ਨਹੀਂ ਸੀ, ਕਾਫੀ ਮਸ਼ੱਕਤ ਬਾਅਦ ਉਸਨੇ ਆਪਣਾ ਨਾਮ ਮੋਹੰਮਦ ਸ਼ਾਹਿਦ ਦੱਸਿਆ। ਜਦਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਸਨੇ ਆਪਣਾ ਨਾਮ ਪ੍ਰੇਮ ਦੱਸਿਆ ਸੀ। ਲੋਕਾਂ ਦਾ ਦੋਸ਼ ਹੈ ਕਿ ਉਹ ਦੁੱਧ ਦੇ ਡੱਬੇ 'ਤੇ ਥੁੱਕ ਰਿਹਾ ਸੀ। ਹਾਲਾਂਕਿ, ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਦੁੱਧ ਨੂੰ ਸੁੰਘ ਰਿਹਾ ਸੀ। ਹਾਲਾਂਕਿ ਉਹ ਰੋਂਦੇ ਹੋਏ ਇਹ ਕਹਿੰਦਾ ਨਜ਼ਰ ਆਇਆ ਕਿ ਮੈਂ ਦੁੱਧ ਵਿੱਚ ਥੁੱਕ ਕਿਉਂ ਮਿਲਾਵਾਂਗਾ ਭਲਾ।
— Viru B (@ViruB1023220) August 27, 2026
ਦੁੱਧ ਖਰੀਦਣ ਵਾਲੀ ਇੱਕ ਔਰਤ ਨੇ ਦਾਅਵਾ ਕੀਤਾ ਕਿ ਉਸਨੂੰ ਦੋਧੀ ਨੂੰ ਆਪਣੀ ਅੱਖਾਂ ਨਾਲ ਦੁੱਧ ਦੇ ਡੱਬੇ 'ਚ ਥੁੱਕਦੇ ਦੇਖਿਆ। ਮਹਿਲਾ ਦੇ ਇਸ ਦਾਅਵੇ ਮਗਰੋਂ ਹੀ ਲੋਕਾਂ ਨੇ ਸੀਸੀਟੀਵ ਕੈਮਰੇ ਦੀ ਫੁਟੇਜ ਕਢਵਾਈ ਅਤੇ ਉਸਨੂੰ ਚੈੱਕ ਕੀਤਾ। ਇਸ ਤੋਂ ਬਾਅਦ ਹੀ ਇਹ ਸਭ ਬਵਾਲ ਮੱਚਿਆ।
ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਪੁਲਿਸ ਦੁੱਧ ਵਾਲੇ ਨੂੰ ਆਪਣੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਪੂਰੀ ਜਾਂਚ ਕਰ ਰਹੀ ਹੈ। ਹੁਣ ਜਾਂਚ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆ ਸਕਦੀ ਹੈ।