menu-icon
Punjabi Story Line
Raksha Bandhan 2026
  • Home
  • News
  • Lifestyle
  • ਲਾਲ, ਨੀਲਾ ਜਾਂ ਪੀਲਾ? ਰੱਖੜੀ 'ਤੇ ਕਿਸ ਰੰਗ ਦੇ ਕੱਪੜੇ ਪਹਿਨਣਾ ਰਹੇਗਾ ਸ਼ੁੱਭ, ਆਓ ਜਾਣੀਏ

ਲਾਲ, ਨੀਲਾ ਜਾਂ ਪੀਲਾ? ਰੱਖੜੀ 'ਤੇ ਕਿਸ ਰੰਗ ਦੇ ਕੱਪੜੇ ਪਹਿਨਣਾ ਰਹੇਗਾ ਸ਼ੁੱਭ, ਆਓ ਜਾਣੀਏ

ਰੱਖੜੀ ਵਾਲੇ ਦਿਨ ਆਪਣੀ ਰਾਸ਼ੀ ਦੇ ਮੁਤਾਬਕ ਰੰਗ ਪਹਿਨਣਾ ਬੇਹਦ ਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਇਸ ਵਾਰ ਤੁਹਾਨੂੰ ਕਿਸ ਰੰਗ ਦੇ ਕੱਪੜੇ ਪਹਿਨਣਾ ਸ਼ੁੱਭ ਰਹੇਗਾ, ਇਹ ਜਾਨਣ ਲਈ ਇਹ ਆਰਟੀਕਲ ਜਰੂਰ ਪੜ੍ਹਨਾ ਚਾਹੀਦਾ ਹੈ।

Date Updated Last Updated : 27 August 2026, 04:34 PM IST
Share:

ਨਵੀਂ ਦਿੱਲੀ. ਇਸ ਵਾਰ ਰੱਖੜੀ ਦਾ ਤਿਉਹਾਰ 28 ਅਗਸਤ ਯਾਨੀ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਲੈ ਕੇ ਭੈਣ  ਅਤੇ ਭਰਾ ਬੇੱਹਦ ਉਤਸਾਹਿਤ ਹਨ ਅਤੇ ਰੱਖੜੀ ਦੇ ਸ਼ੁੱਭ ਅਵਸਰ ਦਾ ਇੰਤਜਾਰ ਕਰ ਰਹੇ ਹਨ। ਕਈ ਲੋਕ ਤਾਂ ਇਸ ਦਿਨ ਨੂੰ ਲੈ ਕੇ ਇਸ ਦੁਵਿਧਾ 'ਚ ਹਨ ਕਿ ਉਨ੍ਹਾਂ ਨੂੰ ਇਸ ਖਾਸ ਮੌਕੇ 'ਤੇ ਕਿਸ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ, ਜੋ ਤਿਉਹਾਰ ਦੇ ਹਿਸਾਬ ਨਾਲ ਸ਼ੁੱਭ ਹੋਣ। ਤਾਂ ਜਯੋਤਿਸ਼ਾਂ ਦੀ ਮੰਨੀਏ ਤਾਂ ਰਾਸ਼ੀ ਦਾ ਹਰ ਇੱਕ ਰੰਗ ਸ਼ੁੱਭ ਹੁੰਦਾ ਹੈ। ਰੱਖੜੀ 'ਤੇ ਰਾਸ਼ੀ ਅਨੁਸਾਰ ਹੀ ਕੱਪੜੇ ਪਹਿਨਣੇ ਚਾਹੀਦੇ ਹਨ, ਤਾਂ ਆਉ ਜਾਣਦੇ ਹਾਂ ਕਿ ਰੱਖੜੀ 'ਤੇ ਕਿਸ ਰਾਸ਼ੀ ਲਈ ਕਿਹੜਾ ਰੰਗ ਸ਼ੁੱਭ ਰਹੇਗਾ।
ਜਯੋਤਿਸ਼ਾਚਾਰਿਯ ਦੇ ਮੁਤਾਬਕ, ਰੱਖੜੀ 'ਤੇ ਰਾਸ਼ੀ ਦੇ ਮੁਤਾਬਕ ਕੱਪੜੇ ਦੇ ਰੰਗ ਚੁਣਨਾ ਬਹੁਤ ਬੇਹਤਰ ਰਹਿੰਦਾ ਹੈ। ਉਨ੍ਹਾਂ ਅਨੁਸਾਰ-
ਟੌਰਸ ਰਾਸ਼ੀ

ਇਸ ਰਾਸ਼ੀ ਵਾਲੇ ਰੱਖੜੀ ਦੇ ਮੌਕੇ 'ਤੇ ਚਿੱਟਾ ਅਤੇ ਅਸਮਾਨੀ ਨੀਲਾ ਰੰਗ ਪਹਿਨ ਸਕਦੇ ਹਨ। ਜੇਕਰ ਤੁਹਾਡਾ ਭਰਾ ਵੀ ਟੌਰਸ ਰਾਸ਼ੀ ਦਾ ਹੈ, ਤਾਂ ਉਸਨੂੰ ਅਸਮਾਨੀ ਨੀਲੀ ਰਾਖੀ ਬੰਨ੍ਹੋ।

ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਵਾਲਿਆਂ ਲਈ ਹਰਾ ਅਤੇ ਸਮੁੰਦਰੀ ਰੰਗ ਬੇਹਦ ਸ਼ੁੱਭ ਮੰਨਿਆ ਜਾਂਦਾ ਹੈ। ਤਿਉਹਾਰ ਵਾਲੇ ਦਿਨ ਇਨ੍ਹਾਂ ਰੰਗਾਂ ਦੇ ਕੱਪੜੇ ਪਹਿਨੋ ਅਤੇ ਜੇਕਰ ਤੁਹਾਡਾ ਭਰਾ ਮਿਥੁਨ ਰਾਸ਼ੀ ਦਾ ਹੈ, ਤਾਂ ਹਰਾ ਜਾਂ ਸਮੁੰਦਰੀ ਹਰਾ ਰਾਖੀ ਬੰਨ੍ਹੋ।

ਕਰਕ ਰਾਸ਼ੀ
ਕਰਕ ਰਾਸ਼ੀ ਵਾਲਿਆਂ ਲਈ ਚਿੱਟਾ ਰੰਗ ਕਾਫੀ ਸ਼ੁਭਕਾਰੀ ਮੰਨਿਆ ਜਾਂਦਾ ਹੈ। ਇਸ ਦਿਨ ਇਸ ਰੰਗ ਦੇ ਕੱਪੜੇ ਪਾਓ। ਵੈਸੇ ਵੀ ਇਹ ਰੰਗ ਪਵਿੱਤਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ।

ਸਿੰਘ ਰਾਸ਼ੀ
ਇਸ ਰਾਸ਼ੀ ਵਾਲਿਆਂ ਲਈ ਸੰਤਰੀ ਰੰਗ ਬਹੁਤ ਸ਼ੁੱਭ ਹੈ। ਰੱਖੜੀ ਵਾਲੇ ਦਿਨ ਸੰਤਰੀ ਕੱਪੜੇ ਪਾਓ। ਜੇਕਰ ਤੁਹਾਡਾ ਭਰਾ ਸਿੰਘ ਰਾਸ਼ੀ ਦਾ ਹੈ, ਤਾਂ ਸੰਤਰੀ ਰਾਖੀ ਬੰਨ੍ਹੋ। ਇਸ ਨਾਲ ਤੁਹਾਡੇ ਰਿਸ਼ਤਿਆਂ ਵਿੱਚ ਹੋਰ ਵੀ ਪਿਆਰ ਵਧੇਗਾ।

ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲਿਆਂ ਲਈ ਪਿਸਤਾ ਹਰਾ ਰੰਗ ਬੇੱਹਦ ਸ਼ੁਭ ਹੈ। ਇਸ ਦਿਨ ਪਿਸਤਾ ਗ੍ਰੀਨ ਕਲਰ ਦੇ ਦੇ ਕੱਪੜੇ ਪਾਓ ਅਤੇ ਜੇਕਰ ਤੁਹਾਡਾ ਭਰਾ ਕੰਨਿਆ ਰਾਸ਼ੀ ਦਾ ਹੈ, ਤਾਂ ਉਸਨੂੰ ਵੀ ਪਿਸਤਾ ਹਰੇ ਰੰਗ ਦੀ ਰਾਖੀ ਬੰਨ੍ਹੋ।

ਤੁਲਾ ਰਾਸ਼ੀ
ਇਸ ਰਾਸ਼ੀ ਵਾਲੇ ਲੋਕਾਂ ਨੂੰ ਰੱਖੜੀ ਮੌਕੇ ਚਮਕਦਾਰ ਨੀਲਾ ਰੰਗ ਪਹਿਨਣਾ ਚਾਹੀਦਾ ਹੈ। ਇਹ ਤੁਲਾ ਰਾਸ਼ੀ ਲਈ ਬੇੱਹਦ ਸ਼ੁਭ ਰੰਗ ਹੈ। 

ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਲਾਲ ਰੰਗ ਬੇਹਦ ਸ਼ੁਭ ਰੰਗ ਹੈ। ਰੱਖੜੀ ਵਾਲੇ ਦਿਨ ਤੁਸੀ ਲਾਲ ਰੰਗ ਦੇ ਕੱਪੜੇ ਪਾਓ। 

ਧਨੁ ਅਤੇ ਮਕਰ ਰਾਸ਼ੀ
ਭਗਵਾ ਯਾਨੀ ਕੇਸਰੀ ਰੰਗ ਧਨੁ ਰਾਸ਼ੀ ਲਈ ਸ਼ੁੱਭ ਰੰਗ ਹੈ, ਜਦੋਂ ਕਿ ਮਕਰ ਰਾਸ਼ੀ ਵਾਲਿਆਂ ਲਈ ਨੀਲਾ ਅਤੇ ਬਲੈਕ (ਕਾਲਾ) ਰੰਗ ਸ਼ੁੱਭ ਦੱਸਿਆ ਗਿਆ ਹੈ। ਇਸ ਦਿਨ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਨੂੰ ਇਸ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਭਰਾਵਾਂ ਨੂੰ ਵੀ ਅਜਿਹੇ ਰੰਗਾਂ ਦੀਆਂ ਰੱਖੜੀਆਂ ਬੰਨ੍ਹਣੀਆਂ ਚਾਹੀਦੀਆਂ ਹਨ।

ਕੁੰਭ ਅਤੇ ਮੀਨ ਰਾਸ਼ੀ
ਕੁੰਭ ਰਾਸ਼ੀ ਵਾਲਿਆਂ ਲਈ ਨੀਲਾ ਰੰਗ ਸ਼ੁੱਭ ਮੰਨਿਆ ਗਿਆ ਹੈ ਅਤਕੇ ਮੀਨ ਰਾਸ਼ੀ ਲਈ ਪੀਲਾ ਰੰਗ ਸ਼ੁੱਭ ਹੈ। ਇਸ ਲਈ ਦੋਨਾਂ ਰਾਸ਼ੀ ਵਾਲੇ ਲੋਕਾਂ ਨੂੰ ਨੀਲਾ ਅਤੇ ਪੀਲਾ ਰੰਗ ਪਾਉਣ ਲਈ ਚੁਣਨਾ ਚਾਹੀਦਾ ਹੈ ਅਤੇ ਆਪਣੇ ਰੰਗਾਂ ਦੀ ਰਾਖੀ ਵੀ ਬੰਨ੍ਹਣੀ ਚਾਹੀਦੀ ਹੈ।

 

Recent News