menu-icon
Punjabi Story Line
  • Home
  • News
  • Astrology
  • ਸ਼ਿਵਲਿੰਗ ਦੇ ਨਾਲ ਸਥਾਪਿਤ ਹੈ ਕੁੱਤੇ ਦੀ ਮੂਰਤੀ, ਜਾਣੋ ਕੂਕੁਰਦੇਵ ਮੰਦਰ ਦਾ ਰਹੱਸ

ਸ਼ਿਵਲਿੰਗ ਦੇ ਨਾਲ ਸਥਾਪਿਤ ਹੈ ਕੁੱਤੇ ਦੀ ਮੂਰਤੀ, ਜਾਣੋ ਕੂਕੁਰਦੇਵ ਮੰਦਰ ਦਾ ਰਹੱਸ

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਖਪਰੀ ਪਿੰਡ ਵਿੱਚ ਸਥਿਤ ਕੂਕੁਰਦੇਵ ਮੰਦਰ ਵਿੱਚ ਕੁੱਤੇ ਦੀ ਪੂਜਾ ਕੀਤੀ ਜਾਂਦੀ ਹੈ ਲਗਭਗ 200 ਮੀਟਰ ਦੇ ਖੇਤਰ ਵਿੱਚ ਫੈਲੇ ਇਸ ਮੰਦਰ ਦਾ ਨਿਰਮਾਣ ਵੀ ਕਾਫ਼ੀ ਵਿਲੱਖਣ ਹੈ। ਲੋਕ ਭਗਵਾਨ ਸ਼ਿਵ ਦੀ ਪੂਜਾ ਦੇ ਨਾਲ-ਨਾਲ ਕੂਕੁਰਦੇਵ ਦੇ ਦਰਸ਼ਨ ਵੀ ਕਰਦੇ ਹਨ।

Date Updated Last Updated : 22 June 2026, 03:43 PM IST
Share:

ਛੱਤੀਸਗੜ੍ਹ: ਇਨਸਾਨ ਦਾ ਸਾਰਿਆਂ ਜਾਨਵਰਾਂ ਨਾਲੋਂ ਕੁੱਤੇ ਨਾਲ ਅਲੱਗ ਹੀ ਲਗਾਅ ਹੁੰਦਾ ਹੈ। ਅੱਜ ਤੱਕ ਤੁਸੀ ਇਨਸਾਨ ਨਾਲ ਕੁੱਤੇ ਦੀ ਵਫ਼ਾਦਾਰੀ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਦੇਸ਼ ਵਿੱਚ ਇੱਕ ਅਜਿਹਾ ਮੰਦਰ ਹੈ, ਜਿੱਥੇ ਕੁੱਤੇ ਨੂੰ ਭਗਵਾਨ ਬਰਾਬਰ ਦਰਜਾ ਦਿੱਤਾ ਜਾਂਦਾ ਹੈ ਤੇ ਉਸਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਦਰ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਖਪਰੀ ਪਿੰਡ ਵਿੱਚ ਸਥਿਤ ਹੈ, ਜਿਸਨੂੰ ਕੂਕੁਰਦੇਵ ਮੰਦਰ ਕਿਹਾ ਜਾਂਦਾ ਹੈ।


ਗਰਭ ਗ੍ਰਹਿ ਵਿੱਚ ਸਥਾਪਿਤ ਹੈ ਕੁੱਤੇ ਦੀ ਮੂਰਤੀ

 
ਕੂਕੁਰਦੇਵ ਮੰਦਰ ਵਿੱਚ ਗਰਭ ਗ੍ਰਹਿ ਦੇ ਅੰਦਰ ਇੱਕ ਕੁੱਤੇ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ। ਇਸ ਦੇ ਨਾਲ ਹੀ ਇੱਕ ਪ੍ਰਾਚੀਨ ਸ਼ਿਵਲਿੰਗ ਵੀ ਮੌਜੂਦ ਹੈ, ਜਿਸ ਦੀ ਸ਼ਰਧਾਲੂ ਭਗਤੀ ਭਾਵ ਨਾਲ ਪੂਜਾ ਕਰਦੇ ਹਨ।

ਸਥਾਨਕ ਲੋਕਾਂ ਅਨੁਸਾਰ ਇਹ ਮੰਦਰ ਸਦੀਆਂ ਪੁਰਾਣਾ ਹੈ ਅਤੇ ਇਸ ਨਾਲ ਜੁੜੀਆਂ ਲੋਕ-ਕਥਾਵਾਂ ਅੱਜ ਵੀ ਪੀੜ੍ਹੀ ਦਰ ਪੀੜ੍ਹੀ ਸੁਣਾਈਆਂ ਜਾਂਦੀਆਂ ਹਨ।

ਮੰਦਰ ਦਾ ਢਾਂਚਾ ਵੀ ਹੈ ਖਾਸ

ਲਗਭਗ 200 ਮੀਟਰ ਦੇ ਖੇਤਰ ਵਿੱਚ ਫੈਲੇ ਇਸ ਮੰਦਰ ਦਾ ਨਿਰਮਾਣ ਵੀ ਕਾਫ਼ੀ ਅਲੱਗ ਹੈ। ਮੰਦਰ ਦੇ ਮੁੱਖ ਦਰਵਾਜ਼ੇ 'ਤੇ ਦਾਖਲ ਹੁੰਦੇ ਹੀ ਦੋਹਾਂ ਪਾਸਿਆਂ ਕੁੱਤਿਆਂ ਦੀਆਂ ਮੂਰਤੀਆਂ ਰੱਖੀਆਂ ਹਨ, ਜੋ ਇਸ ਸਥਾਨ ਦੀ ਵਿਸ਼ੇਸ਼ ਪਛਾਣ ਬਣ ਚੁੱਕੀਆਂ ਹਨ।

ਸਾਵਣ ਮਹੀਨੇ ਦੌਰਾਨ ਇੱਥੇ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੁੰਦੀ ਹੈ। ਲੋਕ ਭਗਵਾਨ ਸ਼ਿਵ ਦੀ ਪੂਜਾ ਦੇ ਨਾਲ-ਨਾਲ ਕੂਕੁਰਦੇਵ ਦੇ ਦਰਸ਼ਨ ਵੀ ਕਰਦੇ ਹਨ।

ਨੰਦੀ ਵਾਂਗ ਮਿਲਦਾ ਹੈ ਸਨਮਾਨ

ਜਿਸ ਤਰ੍ਹਾਂ ਸ਼ਿਵ ਮੰਦਰਾਂ ਵਿੱਚ ਨੰਦੀ ਬੈਲ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਇਸ ਮੰਦਰ ਵਿੱਚ ਕੁੱਤੇ ਨੂੰ ਸਨਮਾਨ ਦਿੱਤਾ ਜਾਂਦਾ ਹੈ।

ਪਿੰਡ ਵਾਸੀਆਂ ਦੀ ਮਾਨਤਾ ਹੈ ਕਿ ਇੱਥੇ ਮੱਥਾ ਟੇਕਣ ਨਾਲ ਕੁਝ ਖਾਸ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਕਈ ਲੋਕ ਇਹ ਵੀ ਮੰਨਦੇ ਹਨ ਕਿ ਕੂਕੁਰਦੇਵ ਦੇ ਦਰਸ਼ਨ ਕਰਨ ਨਾਲ ਕੁੱਤੇ ਦੇ ਕੱਟਣ ਦਾ ਡਰ ਨਹੀਂ ਰਹਿੰਦਾ।

ਮੰਦਰ ਬਣਾਉਣ ਪਿੱਛੇ ਕਹਾਣੀ

ਇਸ ਮੰਦਰ ਦੇ ਨਿਰਮਾਣ ਪਿੱਛੇ ਇੱਕ ਬਹੁਤ ਹੀ ਭਾਵੁਕ ਅਤੇ ਪ੍ਰੇਰਣਾਦਾਇਕ ਕਹਾਣੀ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਹ ਮੰਦਰ ਕਿਸੇ ਦੇਵਤਾ ਦੀ ਨਹੀਂ, ਸਗੋਂ ਇੱਕ ਵਫ਼ਾਦਾਰ ਜਾਨਵਰ ਦੀ ਯਾਦ ਵਿੱਚ ਬਣਾਇਆ ਗਿਆ ਹੈ।

ਸਥਾਨਕ ਲੋਕ-ਕਥਾਵਾਂ ਮੁਤਾਬਕ ਕਈ ਸਦੀਆਂ ਪਹਿਲਾਂ ਇੱਕ ਬੰਜਾਰਾ ਆਪਣੇ ਪਰਿਵਾਰ ਅਤੇ ਪਾਲਤੂ ਕੁੱਤੇ ਨਾਲ ਇਸ ਇਲਾਕੇ ਵਿੱਚ ਆ ਵੱਸਿਆ ਸੀ। ਉਹ ਆਪਣੇ ਕੁੱਤੇ ਨੂੰ ਪਰਿਵਾਰ ਦੇ ਮੈਂਬਰ ਵਾਂਗ ਪਿਆਰ ਕਰਦਾ ਸੀ ਅਤੇ ਹਰ ਸਮੇਂ ਆਪਣੇ ਨਾਲ ਰੱਖਦਾ ਸੀ। ਕੁਝ ਸਮੇਂ ਬਾਅਦ ਇਲਾਕੇ ਵਿੱਚ ਭਿਆਨਕ ਅਕਾਲ ਪੈ ਗਿਆ। ਖਾਣ-ਪੀਣ ਦੀ ਕਮੀ ਕਾਰਨ ਲੋਕਾਂ ਲਈ ਜੀਵਨ ਬਤੀਤ ਕਰਨਾ ਮੁਸ਼ਕਲ ਹੋ ਗਿਆ।

ਮਜਬੂਰੀ ਵਿੱਚ ਬੰਜਾਰੇ ਨੇ ਇੱਕ ਸਥਾਨਕ ਸਾਹੂਕਾਰ ਤੋਂ ਕਰਜ਼ਾ ਲਿਆ, ਪਰ ਲੰਮੇ ਸਮੇਂ ਤੱਕ ਉਹ ਇਹ ਕਰਜ਼ਾ ਵਾਪਸ ਨਾ ਕਰ ਸਕਿਆ। ਜਦੋਂ ਸਾਹੂਕਾਰ ਨੇ ਪੈਸੇ ਮੰਗੇ ਤਾਂ ਉਸ ਕੋਲ ਕੋਈ ਹੋਰ ਰਸਤਾ ਨਹੀਂ ਬਚਿਆ।

ਵਫ਼ਾਦਾਰੀ ਦੀ ਯਾਦ ਵਿੱਚ ਬਣਾਇਆ ਮੰਦਰ

ਕਰਜ਼ੇ ਦੇ ਬਦਲੇ ਬੰਜਾਰੇ ਨੇ ਆਪਣੇ ਸਭ ਤੋਂ ਵਫ਼ਾਦਾਰ ਕੁੱਤੇ ਨੂੰ ਸਾਹੂਕਾਰ ਕੋਲ ਗਿਰਵੀ ਰੱਖ ਦਿੱਤਾ। ਕੁੱਤਾ ਹੁਣ ਸਾਹੂਕਾਰ ਦੇ ਘਰ ਰਹਿਣ ਲੱਗ ਪਿਆ, ਪਰ ਉਹ ਆਪਣੇ ਮਾਲਕ ਨੂੰ ਭੁੱਲ ਨਹੀਂ ਸਕਿਆ। ਇੱਕ ਰਾਤ ਕੁਝ ਚੋਰ ਸਾਹੂਕਾਰ ਦੇ ਘਰ ਵਿੱਚ ਦਾਖਲ ਹੋ ਗਏ ਅਤੇ ਕੀਮਤੀ ਸਮਾਨ ਅਤੇ ਧਨ-ਦੌਲਤ ਚੋਰੀ ਕਰਕੇ ਲੈ ਗਏ। ਚੋਰੀ ਕੀਤਾ ਸਮਾਨ ਉਨ੍ਹਾਂ ਨੇ ਪਿੰਡ ਦੇ ਨੇੜੇ ਕਿਸੇ ਥਾਂ ਜ਼ਮੀਨ ਵਿੱਚ ਲੁਕਾ ਦਿੱਤਾ। ਸਵੇਰੇ ਜਦੋਂ ਸਾਹੂਕਾਰ ਨੂੰ ਚੋਰੀ ਦਾ ਪਤਾ ਲੱਗਾ ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ। ਉਸੇ ਵੇਲੇ ਕੁੱਤੇ ਨੇ ਇੱਕ ਅਨੋਖਾ ਕੰਮ ਕੀਤਾ। ਉਸ ਨੇ ਸਾਹੂਕਾਰ ਦੀ ਧੋਤੀ ਫੜੀ ਅਤੇ ਉਸ ਨੂੰ ਖਿੱਚ ਕੇ ਉਸ ਥਾਂ ਲੈ ਗਿਆ ਜਿੱਥੇ ਚੋਰਾਂ ਨੇ ਸਮਾਨ ਲੁਕਾਇਆ ਸੀ।

ਜਦੋਂ ਉੱਥੇ ਖੁਦਾਈ ਕੀਤੀ ਗਈ ਤਾਂ ਸਾਰਾ ਚੋਰੀ ਹੋਇਆ ਸਮਾਨ ਬਰਾਮਦ ਹੋ ਗਿਆ। ਕੁੱਤੇ ਦੀ ਇਸ ਵਫ਼ਾਦਾਰੀ ਅਤੇ ਸਿਆਣਪ ਤੋਂ ਪ੍ਰਭਾਵਿਤ ਹੋ ਕੇ ਸਾਹੂਕਾਰ ਨੇ ਉਸ ਨੂੰ ਆਜ਼ਾਦ ਕਰ ਦਿੱਤਾ ਅਤੇ ਇਸ ਘਟਨਾ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਗਈ। ਬਾਅਦ ਵਿੱਚ ਪਿੰਡ ਵਾਸੀਆਂ ਨੇ ਇਸ ਵਫ਼ਾਦਾਰ ਕੁੱਤੇ ਦੀ ਯਾਦ ਵਿੱਚ ਇੱਕ ਮੰਦਰ ਬਣਾਇਆ, ਜੋ ਸਮੇਂ ਦੇ ਨਾਲ ਕੂਕੁਰਦੇਵ ਮੰਦਰ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।

 

Recent News