menu-icon
Punjabi Story Line
  • Home
  • News
  • Business
  • ਵਿਦੇਸ਼ੀ ਨਿਵੇਸ਼ਕਾਂ ਨੇ ਸਾਲ ਦੇ ਆਖਰੀ ਦਿਨ ਵਿਗਾੜਿਆ ਬਾਜ਼ਾਰ ਦਾ ਮੂਡ,ਧੜੱਮ ਕਰਕੇ ਡਿੱਗੇ ਸੈਂਸੈਕਸ ਅਤੇ ਨਿਫਟੀ

ਵਿਦੇਸ਼ੀ ਨਿਵੇਸ਼ਕਾਂ ਨੇ ਸਾਲ ਦੇ ਆਖਰੀ ਦਿਨ ਵਿਗਾੜਿਆ ਬਾਜ਼ਾਰ ਦਾ ਮੂਡ,ਧੜੱਮ ਕਰਕੇ ਡਿੱਗੇ ਸੈਂਸੈਕਸ ਅਤੇ ਨਿਫਟੀ

ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚੋਂ ਟੈਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਐਚਸੀਐਲ ਟੈਕਨਾਲੋਜੀਜ਼, ਜ਼ੋਮੈਟੋ, ਇੰਡਸਇੰਡ ਬੈਂਕ, ਬਜਾਜ ਫਾਈਨਾਂਸ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਸਭ ਤੋਂ ਵੱਧ ਡਿੱਗੇ।

Date Updated Last Updated : 31 December 2024, 03:18 PM IST
Share:

ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਾਪਸੀ ਅਤੇ ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਡਿੱਗ ਗਏ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ '468.14 ਅੰਕ ਡਿੱਗ ਕੇ 77,779.99 ਅੰਕ 'ਤੇ ਆ ਗਿਆ। ਜਦਕਿ NSE ਨਿਫਟੀ 117.05 ਅੰਕ ਡਿੱਗ ਕੇ 23,527.85 'ਤੇ ਬੰਦ ਹੋਇਆ। ਸਵੇਰੇ 10.25 ਵਜੇ ਸੈਂਸੈਕਸ 602 ਅੰਕਾਂ ਦੀ ਗਿਰਾਵਟ ਨਾਲ 77645 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚੋਂ ਟੈਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਐਚਸੀਐਲ ਟੈਕਨਾਲੋਜੀਜ਼, ਜ਼ੋਮੈਟੋ, ਇੰਡਸਇੰਡ ਬੈਂਕ, ਬਜਾਜ ਫਾਈਨਾਂਸ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਸਭ ਤੋਂ ਵੱਧ ਡਿੱਗੇ। ਇਸ ਦੇ ਨਾਲ ਹੀ ਕੋਟਕ ਮਹਿੰਦਰਾ ਬੈਂਕ, ਸਟੇਟ ਬੈਂਕ ਆਫ ਇੰਡੀਆ, ਟਾਟਾ ਮੋਟਰਜ਼ ਅਤੇ ਟਾਟਾ ਸਟੀਲ ਦੇ ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ।

ਗਲੋਬਲ ਮਾਰਕੀਟ ਸਥਿਤੀ

ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਸੋਮਵਾਰ ਨੂੰ ਮੁਨਾਫੇ 'ਚ ਰਿਹਾ, ਜਦੋਂ ਕਿ ਅੰਤਰਰਾਸ਼ਟਰੀ ਸਟੈਂਡਰਡ ਬ੍ਰੈਂਟ ਕਰੂਡ ਦੀ ਕੀਮਤ 0.30 ਫੀਸਦੀ ਦੇ ਵਾਧੇ ਨਾਲ 74.39 ਡਾਲਰ ਪ੍ਰਤੀ ਬੈਰਲ 'ਤੇ ਰਹੀ 'ਤੇ ਸ਼ੇਅਰ ਬਾਜ਼ਾਰ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ.ਆਈ.ਆਈ.) ਸੋਮਵਾਰ ਨੂੰ ਵੇਚ ਰਹੇ ਸਨ ਅਤੇ ਉਨ੍ਹਾਂ ਨੇ ਸ਼ੁੱਧ 1,893.16 ਕਰੋੜ ਰੁਪਏ ਦੇ ਸ਼ੇਅਰ ਵੇਚੇ।

3 ਲੱਖ ਕਰੋੜ ਰੁਪਏ ਦਾ ਨੁਕਸਾਨ

ਸਾਲ ਦੇ ਆਖਰੀ ਸੈਸ਼ਨ 'ਚ ਵੀ ਨਿਵੇਸ਼ਕਾਂ ਨੂੰ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਬੀਐਸਈ 'ਤੇ ਸੂਚੀਬੱਧ ਸਟਾਕਾਂ ਦਾ ਮਾਰਕੀਟ ਕੈਪ 437.82 ਲੱਖ ਕਰੋੜ ਰੁਪਏ ਤੱਕ ਡਿੱਗ ਗਿਆ ਹੈ, ਜੋ ਪਿਛਲੇ ਸੈਸ਼ਨ '441.35 ਲੱਖ ਕਰੋੜ ਰੁਪਏ ਸੀ। ਭਾਵ ਅੱਜ ਦੇ ਸੈਸ਼ਨ 'ਚ ਨਿਵੇਸ਼ਕਾਂ ਨੂੰ 3.53 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹਨਾਂ ਸ਼ੇਅਰਾਂ ਨੇ ਮੂਡ ਵਿਗਾੜ ਦਿੱਤਾ

ਸਾਲ ਦੇ ਆਖਰੀ ਸੈਸ਼ਨ 'ਚ ਆਈਟੀ ਸੈਕਟਰ ਦੇ ਸ਼ੇਅਰਾਂ ਨੇ ਬਾਜ਼ਾਰ ਦਾ ਮੂਡ ਵਿਗਾੜ ਦਿੱਤਾ ਹੈ। ਆਈਟੀ ਸ਼ੇਅਰਾਂ 'ਚ ਬਿਕਵਾਲੀ ਕਾਰਨ ਨਿਫਟੀ ਆਈਟੀ ਇੰਡੈਕਸ ਕਰੀਬ 1000 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਬੈਂਕਿੰਗ, ਐਫਐਮਸੀਜੀ, ਧਾਤੂ, ਕੰਜ਼ਿਊਮਰ ਡਿਊਰੇਬਲ, ਹੈਲਥਕੇਅਰ, ਐਨਰਜੀ, ਮੀਡੀਆ ਸੈਕਟਰਾਂ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਿਰਫ ਫਾਰਮਾ ਅਤੇ ਆਇਲ ਐਂਡ ਗੈਸ ਸੈਕਟਰ ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

Recent News