menu-icon
Punjabi Story Line
  • Home
  • News
  • Business
  • ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਸੁਨਹਿਰੀ ਮੌਕਾ, ਇੱਕ ਹਫ਼ਤੇ 'ਚ ਕੀਮਤਾਂ 'ਚ ਆਈ ਵੱਡੀ ਗਿਰਾਵਟ

ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਸੁਨਹਿਰੀ ਮੌਕਾ, ਇੱਕ ਹਫ਼ਤੇ 'ਚ ਕੀਮਤਾਂ 'ਚ ਆਈ ਵੱਡੀ ਗਿਰਾਵਟ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ। ਨਵੇਂ ਅੰਕੜਿਆਂ ਮੁਤਾਬਕ ਸੋਨੇ ਦੀ ਕੀਮਤ ਵਿੱਚ ਇੱਕ ਹਫ਼ਤੇ ਦੌਰਾਨ 2,100 ਰੁਪਏ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ ਹੈ, ਜਦਕਿ ਚਾਂਦੀ ਦੀ ਕੀਮਤ ਵਿੱਚ 11,000 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ।

Date Updated Last Updated : 07 June 2026, 05:55 PM IST
Share:

ਦਿੱਲੀ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਪਿੱਛਲੇ ਇੱਕ ਹਫ਼ਤੇ ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੀਮਤੀ ਧਾਤਾਂ ਦੇ ਬਾਜ਼ਾਰ ਵਿੱਚ ਆਈ ਇਸ ਨਰਮੀ ਕਾਰਨ ਖਰੀਦਦਾਰਾਂ ਨੂੰ ਕੁਝ ਰਾਹਤ ਮਿਲੀ ਹੈ। ਪਿਛਲੇ ਹਫ਼ਤੇ ਸੋਨੇ ਦੀ ਕੀਮਤ 'ਚ ₹2,106 ਦੀ ਗਿਰਾਵਟ ਆਈ ਸੀ, ਜਦਕਿ ਚਾਂਦੀ ਦੀ ਕੀਮਤ ₹11,250 ਡਿੱਗੀ ਸੀ। 

ਸੋਨੇ ਦੀਆਂ ਕੀਮਤਾਂ ਵਿੱਚ ਆਈ ਨਰਮੀ

ਤਾਜ਼ਾ ਅੰਕੜਿਆਂ ਅਨੁਸਾਰ, 24 ਕੈਰਟ ਸੋਨੇ ਦੀ ਕੀਮਤ 1,54,190 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਦਰਜ ਕੀਤੀ ਗਈ। ਇਸੇ ਤਰ੍ਹਾਂ 23 ਕੈਰਟ ਸੋਨਾ 1,53,573 ਰੁਪਏ, 22 ਕੈਰਟ ਸੋਨਾ 1,41,238 ਰੁਪਏ, 18 ਕੈਰਟ ਸੋਨਾ 1,15,643 ਰੁਪਏ ਅਤੇ 14 ਕੈਰਟ ਸੋਨਾ 90,201 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਰਿਹਾ।

ਜਦਕਿ ਕੁਝ ਦਿਨ ਪਹਿਲਾਂ ਸੋਨੇ ਦੀ ਕੀਮਤ ਇਸ ਤੋਂ ਉੱਚੇ ਪੱਧਰ 'ਤੇ ਸੀ ਤੇ ਹੁਣ ਹਫ਼ਤੇ ਭਰ ਵਿੱਚ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਹੈ।

ਚਾਂਦੀ ਵੀ ਹੋਈ ਸਸਤੀ

ਚਾਂਦੀ ਦੀ ਕੀਮਤ ਦੀ ਗੱਲ ਕਰਿਏ ਤਾਂ ਇਸ ਧਾਤ ਵਿੱਚ ਵੀ ਵੱਡੀ ਨਰਮੀ ਦੇਖਣ ਨੂੰ ਮਿਲੀ ਹੈ। ਹਾਲੀਆ ਅੰਕੜਿਆਂ ਮੁਤਾਬਕ ਚਾਂਦੀ ਦਾ ਭਾਅ 2,54,950 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਰਿਹਾ। ਇੱਕ ਹਫ਼ਤੇ ਦੇ ਅੰਦਰ ਇਸ ਦੀ ਕੀਮਤ ਵਿੱਚ 11 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ।

ਆਯਾਤ ਸ਼ੁਲਕ ਵਿੱਚ ਵਾਧਾ

ਕੇਂਦਰ ਸਰਕਾਰ ਵੱਲੋਂ ਸੋਨੇ ਅਤੇ ਚਾਂਦੀ 'ਤੇ ਲੱਗਣ ਵਾਲੇ ਆਯਾਤ ਸ਼ੁਲਕ ਵਿੱਚ ਵਾਧਾ ਕੀਤਾ ਗਿਆ ਹੈ। ਪਹਿਲਾਂ ਜਿੱਥੇ ਇਹ ਦਰ 6 ਫੀਸਦੀ ਸੀ, ਹੁਣ ਇਸਨੂੰ ਵਧਾ ਕੇ 15 ਫੀਸਦੀ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਆਯਾਤ ਸ਼ੁਲਕ ਵਿੱਚ 9 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਕੀਮਤਾਂ ਅਤੇ ਮੰਗ 'ਤੇ ਪੈ ਸਕਦਾ ਹੈ।


ਪੀਐੱਮ ਮੋਦੀ ਨੇ ਸੋਨਾ ਨਾ ਖਰੀਦਣ ਦੀ ਕੀਤੀ ਸੀ ਅਪੀਲ
ਵਿਆਹਾਂ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਸਰਾਫ਼ਾ ਬਾਜ਼ਾਰ ਵਿੱਚ ਗਾਹਕਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਹੋ ਗਈ ਹੈ। ਆਰਥਿਕ ਅਤੇ ਅੰਤਰਰਾਸ਼ਟਰੀ ਹਾਲਾਤਾਂ ਕਾਰਨ ਵੀ ਕਈ ਲੋਕ ਸੋਨੇ ਵਿੱਚ ਨਿਵੇਸ਼ ਕਰਨ ਤੋਂ ਫਿਲਹਾਲ ਪਰਹੇਜ਼ ਕਰ ਰਹੇ ਹਨ। ਇਸ ਦੇ ਨਾਲ ਹੀ ਬੀਤੇ ਦਿਨੀਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਵੀ ਕੀਤੀ ਸੀ। ਉਨ੍ਹਾਂ ਨੇ ਇਹ ਅਪੀਲ ਮੌਜੂਦਾ ਵਿਸ਼ਵਵਿਆਪੀ ਸਥਿਤੀ ਦੇ ਮੱਦੇਨਜ਼ਰ ਕੀਤੀ ਸੀ। 

ਕਾਰੋਬਾਰੀਆਂ ਦਾ ਮੰਨਣਾ ਹੈ ਕਿ ਮੰਗ ਵਿੱਚ ਆਈ ਕਮੀ ਅਤੇ ਬਾਜ਼ਾਰ ਦੀ ਅਣਿਸ਼ਚਿਤਤਾ ਕਾਰਨ ਕੀਮਤਾਂ 'ਤੇ ਦਬਾਅ ਬਣਿਆ ਹੋਇਆ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਗਲੋਬਲ ਬਾਜ਼ਾਰਾਂ ਦੀ ਸਥਿਤੀ ਦੇ ਅਧਾਰ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। 

Recent News