ਕੌਣ ਹੈ ਭਾਨਾ ਸਿੱਧੂ (Bhaana Sidhu)
ਭਾਨਾ ਸਿੱਧੂ ਬਰਨਾਲਾ ਦੇ ਪਿੰਡ ਕੋਟਦੁੱਨਾ ਦਾ ਰਹਿਣ ਵਾਲਾ ਹੈ। ਉਹ ਕਿਸਾਨ ਅੰਦੋਲਨ ਦੌਰਾਨ ਸ਼ੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਆਇਆ ਸੀ। ਇਸਤੋਂ ਬਾਅਦ ਉਸਨੇ ਹਰ ਬੁੱਧਵਾਰ ਨੂੰ ਆਪਣੇ ਪਿੰਡ 'ਚ ਕਚਹਿਰੀ ਲਗਾਉਣੀ ਸ਼ੁਰੂ ਕਰ ਦਿੱਤੀ। ਇੱਥੇ ਪੀੜਤ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਸਨ ਅਤੇ ਭਾਣਾ ਫੋਨ 'ਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ, ਥਾਣਿਆਂ 'ਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਅਤੇ ਹੋਰ ਸਮੱਸਿਆਵਾਂ ਦਾ ਹੱਲ ਕਰਵਾਉਂਦਾ ਸੀ। ਉਹ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਰਾਹੀਂ ਇਹਨਾਂ ਮੁੱਦਿਆਂ ਨੂੰ ਜਨਤਕ ਕਰਦਾ ਸੀ। ਉਹ ਅਕਸਰ ਟਰੈਵਲ ਏਜੰਟਾਂ ਨੂੰ ਫੋਨ ਕਰਦਾ ਅਤੇ ਲੋਕਾਂ ਨੂੰ ਪੈਸੇ ਲੈਣ ਲਈ ਧਮਕੀਆਂ ਦਿੰਦਾ ਦੇਖਿਆ ਗਿਆ। ਉਸਦੇ ਸ਼ੋਸ਼ਲ ਮੀਡੀਆ ਉਪਰ ਲੱਖਾਂ ਦੀ ਗਿਣਤੀ ਚ ਫਾਲੋਅਰਜ਼ ਹਨ।
ਲੱਖਾ ਸਿਧਾਣਾ (Lakha Sidhana) ਨੇ ਕੀਤਾ ਵਿਰੋਧ
ਉਥੇ ਹੀ ਦੂਜੇ ਪਾਸੇ ਸ਼ਨੀਵਾਰ ਅੱਧੀ ਰਾਤ ਨੂੰ ਹੀ ਭਾਨਾ ਸਿੱਧੂ ਦੇ ਸਾਥੀ ਲੱਖਾ ਸਿਧਾਣਾ ਸ਼ੋਸ਼ਲ ਮੀਡੀਆ ਉਪਰ ਲਾਈਵ ਹੋਏ। ਲੱਖਾ ਸਿਧਾਣਾ ਨੇ ਕਿਹਾ ਕਿ ਭਾਨਾ ਦੀ ਗ੍ਰਿਫਤਾਰੀ ਉਹਨਾਂ ਦੀ ਯਾਤਰਾ ਨੂੰ ਰੋਕਣ ਦੇ ਮਕਸਦ ਨਾਲ ਕੀਤੀ ਗਈ ਹੈ। ਇਸਦਾ ਵਿਰੋਧ ਕੀਤਾ ਜਾਵੇਗਾ।