menu-icon
Punjabi Story Line
  • Home
  • News
  • Crime
  • ਫਰੀਦਕੋਟ 'ਚ ਚਾਈਨਾ ਡੋਰ ਨੇ ਜਖ਼ਮੀ ਕੀਤੇ 3 ਲੋਕ, ਵੀਡੀਓ ਵਾਇਰਲ

ਫਰੀਦਕੋਟ 'ਚ ਚਾਈਨਾ ਡੋਰ ਨੇ ਜਖ਼ਮੀ ਕੀਤੇ 3 ਲੋਕ, ਵੀਡੀਓ ਵਾਇਰਲ

ਇੱਕ ਵਿਅਕਤੀ ਅਤੇ ਔਰਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਲਾ ਚੌਕ ਦੇ ਪਾਸ ਤੋਂ ਗੁਜ਼ਰ ਰਹੇ ਸੀ ਕਿ ਅਚਾਨਕ ਚਾਈਨਾ ਡੋਰ ਉਹਨਾਂ 'ਚ ਉਲਝ ਗਈ। ਵਿਅਕਤੀ ਦੇ ਗਲੇ ਵਿੱਚ ਉਲਝੀ ਡੋਰ ਕਾਰਨ ਮੋਟਰਸਾਇਕਲ ਦਾ ਸੰਤੁਲਨ ਬਿਗੜ ਗਿਆ ਅਤੇ ਸਾਮਣੇ ਤੋਂ ਆ ਰਹੀ ਸਕੂਟਰੀ ਦੇ ਨਾਲ ਟੱਕਰ ਹੋ ਗਈ। 

Date Updated Last Updated : 30 January 2025, 03:00 PM IST
Share:

ਕ੍ਰਾਇਮ ਨਿਊਜ਼। ਪੰਜਾਬ ਦੇ ਫਰੀਦਕੋਟ ਜਿਲ੍ਹੇ ਅੰਦਰ ਚਾਈਨਾ ਡੋਰ ਦੀ ਵਜ੍ਹਾ ਨਾਲ ਹਾਦਸਿਆ ਹੋਇਆ। ਹਾਦਸਾ ਬਾਜ਼ਾਰ 'ਚ ਹੋਇਆ. ਜਿਸ ਵਿੱਚ 3 ਜਣੇ ਜਖ਼ਮੀ ਹੋ ਗਏ। ਮੋਟਰਸਾਈਕਲ ਦੀ ਸਾਮਣੇ ਤੋਂ  ਆ ਰਹੀ ਸਕੂਟਰੀ ਦੇ ਨਾਲ ਟੱਕਰ ਹੋਈ। ਇਹ ਪੂਰਾ ਹਾਦਸਾ ਉਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਿਆ। ਇਹ ਵੀਡੀਓ ਸ਼ੋਸ਼ਲ ਮੀਡੀਆ ਉਪਰ ਵੀ ਵਾਇਰਲ ਹੋ ਰਹੀ ਹੈ। ਜਿਸਨੂੰ ਲੈ ਕੇ ਲੋਕ ਸਵਾਲ ਵੀ ਚੁੱਕ ਰਹੇ ਹਨ ਕਿ ਆਖਰ ਕਦੋਂ ਚਾਈਨਾ ਡੋਰ ਦੀ ਬਿਕਰੀ ਤੇ ਵਰਤੋਂ ਬੰਦ ਹੋਵੇਗੀ। 

ਵੀਡੀਓ ਹੋਇਆ ਵਾਇਰਲ

 ਘਟਨਾ 29 ਜਨਵਰੀ ਦੀ ਸ਼ਾਮ ਦੀ ਦੱਸੀ ਜਾ ਰਹੀ ਹੈ। ਇੱਕ ਵਿਅਕਤੀ ਅਤੇ ਔਰਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਲਾ ਚੌਕ ਦੇ ਪਾਸ ਤੋਂ ਗੁਜ਼ਰ ਰਹੇ ਸੀ ਕਿ ਅਚਾਨਕ ਚਾਈਨਾ ਡੋਰ ਉਹਨਾਂ 'ਚ ਉਲਝ ਗਈ। ਵਿਅਕਤੀ ਦੇ ਗਲੇ ਵਿੱਚ ਉਲਝੀ ਡੋਰ ਕਾਰਨ ਮੋਟਰਸਾਇਕਲ ਦਾ ਸੰਤੁਲਨ ਬਿਗੜ ਗਿਆ ਅਤੇ ਸਾਮਣੇ ਤੋਂ ਆ ਰਹੀ ਸਕੂਟਰੀ ਦੇ ਨਾਲ ਟੱਕਰ ਹੋ ਗਈ। ਤਿੰਨ ਜਣੇ ਜਖਮੀ ਹੋਏ ਜਿਹਨਾਂ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ। ਚਾਈਨਾ ਡੋਰ ਨਾਲ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ। ਪ੍ਰੰਤੂ, ਕੋਈ ਇਸ ਡੋਰ ਨੂੰ ਰੋਕ ਨਹੀਂ ਰਿਹਾ ਹੈ। 
ਲੋਕਾਂ ਨੇ ਪ੍ਰਸ਼ਾਸਨ ਉਪਰ ਚੁੱਕੇ ਸਵਾਲ
ਹਾਲਾਂਕਿ ਅਜੇ ਤੱਕ ਪੁਲਿਸ ਨੂੰ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਸੀ, ਪਰ ਸ਼ਹਿਰ ਦੇ ਲੋਕਾਂ ਨੇ ਚਾਈਨਾ ਡੋਰ ਦਾ ਇਸਤੇਮਾਲ ਕਰਨ 'ਤੇ ਰੋਸ ਜਤਾਇਆ ਹੈ। ਇਸ ਮਾਮਲੇ ਵਿੱਚ ਸਵਰਨਕਾਰ ਸੰਘ ਦੇ ਜਿਲ੍ਹਾ ਪ੍ਰਧਾਨ ਰਾਜਨ ਠਾਕੁਰ ਨੇ ਕਿਹਾ ਕਿ ਸ਼ਹਿਰ ਵਿੱਚ ਖੁੱਲ੍ਹੇਆਮ ਚਾਈਨਾ ਡੋਰ ਵੇਚੀ ਜਾ ਰਹੀ ਹੈ ਅਤੇ ਪਤੰਗ ਉਡਾਉਣ ਵਾਲੇ ਲੋਕ ਇਸਦੀ ਵਰਤੋਂ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਕਰਕੇ ਰੋਜ਼ਾਨਾ ਹੀ ਹਾਦਸੇ ਹੋ ਰਹੇ ਹਨ। 

Recent News