Courtesy: ਲੁਧਿਆਣਾ ਵਿਖੇ ਬਦਮਾਸ਼ਾਂ ਵੱਲੋਂ ਭੰਨੀ ਗਈ ਕਾਰ
ਕ੍ਰਾਇਮ ਨਿਊਜ਼। ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇੱਥੇ ਤੇਜਧਾਰ ਹਥਿਆਰਾਂ ਦੇ ਨਾਲ ਲੈੱਸ ਬਦਮਾਸ਼ਾਂ ਨੇ ਇੱਕ ਬਾਊਂਸਰ ਦੀ ਸਵਿਫਟ ਕਾਰ 'ਤੇ ਹਮਲਾ ਕੀਤਾ। ਇਹ ਘਟਨਾ ਅੱਜ ਜਗਰਾਉਂ ਦੇ ਟੋਲ ਨੰਬਰ 5 ਨੇੜੇ ਉਸ ਸਮੇਂ ਵਾਪਰੀ ਜਦੋਂ ਪੀੜਤ ਅਮਨਦੀਪ ਸਿੰਘ, ਜੋ ਕਿ ਪਿੰਡ ਅਖਾੜਾ ਦਾ ਰਹਿਣ ਵਾਲਾ ਹੈ ਅਤੇ ਇੱਕ ਮੈਰਿਜ ਪੈਲੇਸ ਵਿੱਚ ਬਾਊਂਸਰ ਵਜੋਂ ਕੰਮ ਕਰਦਾ ਸੀ, ਆਪਣੀ ਡਿਊਟੀ 'ਤੇ ਜਾ ਰਿਹਾ ਸੀ। ਰਸਤੇ 'ਚ ਉਸ ਉਪਰ ਹਮਲਾ ਕਰ ਦਿੱਤਾ ਗਿਆ ਤੇ ਬਾਊਂਸਰ ਨੇ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ। ਹਮਲਾ ਕਰਨ ਮਗਰੋਂ ਮੁਲਜ਼ਮ ਧਮਕੀਆਂ ਦਿੰਦੇ ਫਰਾਰ ਹੋ ਗਏ।
ਪਹਿਲਾਂ ਕਾਰ ਨੂੰ ਰੋਕਿਆ ਫਿਰ ਕੀਤਾ ਹਮਲਾ
ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗੇ - ਥਾਣਾ ਮੁਖੀ
ਸਿਟੀ ਪੁਲਿਸ ਸਟੇਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਭੰਨੀ ਹੋਈ ਕਾਰ ਨੂੰ ਜ਼ਬਤ ਕਰ ਲਿਆ। ਥਾਣਾ ਮੁਖੀ ਅਮਰਜੀਤ ਸਿੰਘ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਤੇਜ਼ ਕਰ ਰਹੀ ਹੈ। ਛੇਤੀ ਹੀ ਸਾਰੇ ਫੜੇ ਜਾਣਗੇ।