menu-icon
Punjabi Story Line
  • Home
  • News
  • Crime
  • ਭਿਆਨਕ ਹਾਦਸਾ - 2 ਮੋਟਰਸਾਈਕਲਾਂ ਦੀ ਟੱਕਰ 'ਚ 5 ਮੌਤਾਂ, ਇੱਕ 'ਤੇ ਸਵਾਰ ਸਨ 4 ਆਦਮੀ

ਭਿਆਨਕ ਹਾਦਸਾ - 2 ਮੋਟਰਸਾਈਕਲਾਂ ਦੀ ਟੱਕਰ 'ਚ 5 ਮੌਤਾਂ, ਇੱਕ 'ਤੇ ਸਵਾਰ ਸਨ 4 ਆਦਮੀ

ਕਗਰੌਲ ਇਲਾਕੇ ਵਿੱਚ ਉਨ੍ਹਾਂ ਦੇ ਮੋਟਰਸਾਈਕਲ ਦੀ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰਸਾਈਕਲ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਚਾਰੇ ਲੋਕਾਂ ਦੀ ਮੌਤ ਹੋ ਗਈ।

Date Updated Last Updated : 02 March 2025, 01:15 PM IST
Share:

ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਕਾਗਰੌਲ ਇਲਾਕੇ ਵਿਚ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦੱਸਿਆ ਕਿ ਸਈਆ ਇਲਾਕੇ ਦੇ ਰਹਿਣ ਵਾਲੇ ਚਾਰ ਵਿਅਕਤੀ ਭਗਵਾਨ ਦਾਸ (35), ਵਕੀਲ (35), ਰਾਮ ਸਵਰੂਪ (28) ਅਤੇ ਸੋਨੂੰ (30) ਇੱਕ ਹੀ ਮੋਟਰਸਾਈਕਲ ’ਤੇ ਵਿਆਹ ਸਮਾਗਮ ’ਚ ਗਏ ਹੋਏ ਸਨ। ਵਾਪਸੀ 'ਤੇ ਹਾਦਸੇ ਦਾ ਸ਼ਿਕਾਰ ਹੋ ਗਏ। 

ਆਮਣੇ-ਸਾਮਣੇ ਹੋਈ ਭਿਆਨਕ ਟੱਕਰ 

ਪੁਲਿਸ ਦੇ ਅਨੁਸਾਰ ਸਨਿਚਰਵਾਰ ਰਾਤ ਕਰੀਬ 10 ਵਜੇ ਇਹ ਚਾਰੇ ਵਿਅਕਤੀ ਵਾਪਸ ਪਰਤ ਰਹੇ ਸਨ ਜਦੋਂ ਕਗਰੌਲ ਇਲਾਕੇ ਵਿੱਚ ਉਨ੍ਹਾਂ ਦੇ ਮੋਟਰਸਾਈਕਲ ਦੀ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰਸਾਈਕਲ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਚਾਰੇ ਲੋਕਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਦੂਜੇ ਮੋਟਰਸਾਈਕਲ ’ਤੇ ਸਵਾਰ ਕਰਨ (17) ਦੀ ਵੀ ਮੌਤ ਹੋ ਗਈ ਅਤੇ ਕਿਸ਼ਨਵੀਰ ਨਾਂ ਦਾ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਕਿਸ਼ਨਵੀਰ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸਦੀ ਹਾਲਤ ਵੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Recent News