menu-icon
Punjabi Story Line
  • Home
  • News
  • Crime
  • ਅੰਮ੍ਰਿਤਸਰ ਹੋਟਲ 'ਚ ਪੁਲਿਸ ਦੀ ਰੇਡ, ਸੈਕਸ ਰੈਕੇਟ ਦਾ ਪਰਦਾਫਾਸ਼, ਮਾਲਕ ਹੋਏ ਫਰਾਰ

ਅੰਮ੍ਰਿਤਸਰ ਹੋਟਲ 'ਚ ਪੁਲਿਸ ਦੀ ਰੇਡ, ਸੈਕਸ ਰੈਕੇਟ ਦਾ ਪਰਦਾਫਾਸ਼, ਮਾਲਕ ਹੋਏ ਫਰਾਰ

ਹੋਟਲ ਦਾ ਪਹਿਲਾਂ ਨਾਮ ਲਿਓ ਰੈਜ਼ੀਡੈਂਸੀ ਸੀ। ਹੋਟਲ ਮਾਲਕ ਅਮਰਪਾਲ ਸਿੰਘ ਨੇ ਇਸਨੂੰ ਅਬੋਹਰ ਦੇ ਰਹਿਣ ਵਾਲੇ ਅਭਿਸ਼ੇਕ ਕੁਮਾਰ ਅਤੇ ਬਟਾਲਾ ਦੀ ਰਹਿਣ ਵਾਲੀ ਮੰਨਤ ਨੂੰ ਕਿਰਾਏ 'ਤੇ ਦਿੱਤਾ। ਦੋਵਾਂ ਸੰਚਾਲਕਾਂ ਨੇ ਕੁੜੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਾਉਣਾ ਸ਼ੁਰੂ ਕਰ ਦਿੱਤਾ।

Date Updated Last Updated : 28 January 2025, 10:26 PM IST
Share:

ਕ੍ਰਾਇਮ ਨਿਊਜ਼। ਪੁਲਿਸ ਨੇ ਅੰਮ੍ਰਿਤਸਰ ਦੇ ਮੰਨਾ ਸਿੰਘ ਚੌਕ ਸਥਿਤ ਬਾਲ ਰੈਜ਼ੀਡੈਂਸੀ ਹੋਟਲ ਵਿੱਚ ਚੱਲ ਰਹੇ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਬੀ-ਡਵੀਜ਼ਨ ਥਾਣੇ ਦੀ ਪੁਲਿਸ ਨੇ ਛਾਪਾ ਮਾਰ ਕੇ ਦੋ ਦਲਾਲਾਂ ਸਮੇਤ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚ ਹਰਕ੍ਰਿਸ਼ਨ ਸਿੰਘ ਅਤੇ ਗੁਰਦੀਪ ਸਿੰਘ ਸ਼ਾਮਲ ਹਨ। ਇਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੀ ਜਾਂਚ ਜਾਰੀ ਹੈ।

ਕੁੜੀਆਂ ਦੀ ਮਜ਼ਬੂਰੀ ਦਾ ਚੁੱਕਦੇ ਸੀ ਫਾਇਦਾ  

ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਹੋਟਲ ਦਾ ਪਹਿਲਾਂ ਨਾਮ ਲਿਓ ਰੈਜ਼ੀਡੈਂਸੀ ਸੀ। ਹੋਟਲ ਮਾਲਕ ਅਮਰਪਾਲ ਸਿੰਘ ਨੇ ਇਸਨੂੰ ਅਬੋਹਰ ਦੇ ਰਹਿਣ ਵਾਲੇ ਅਭਿਸ਼ੇਕ ਕੁਮਾਰ ਅਤੇ ਬਟਾਲਾ ਦੀ ਰਹਿਣ ਵਾਲੀ ਮੰਨਤ ਨੂੰ ਕਿਰਾਏ 'ਤੇ ਦਿੱਤਾ। ਦੋਵਾਂ ਸੰਚਾਲਕਾਂ ਨੇ ਕੁੜੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਸ ਕਾਰੋਬਾਰ ਤੋਂ ਹੋਣ ਵਾਲੀ ਕਮਾਈ ਦਾ ਇੱਕ ਹਿੱਸਾ ਦੇਣਾ ਸ਼ੁਰੂ ਕੀਤਾ ਤੇ ਬਾਕੀ ਆਪਸ ਵਿੱਚ ਵੰਡ ਲੈਂਦੇ ਸੀ। ਹੌਲੀ ਹੌਲੀ ਇਹ ਖ਼ਬਰ ਪੁਲਿਸ ਕੋਲ ਪੁੱਜੀ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਰੈਕੇਟ ਦਾ ਪਰਦਾਫਾਸ਼ ਕੀਤਾ। 
ਛਾਪੇ ਤੋਂ ਪਹਿਲਾਂ ਫਰਾਰ ਹੋਏ ਮਾਲਕ 

ਇਸ ਸਬੰਧੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਭਰੋਸੇਯੋਗ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕੀਤੀ। ਹੋਟਲ ਸੰਚਾਲਕ ਅਭਿਸ਼ੇਕ ਕੁਮਾਰ ਅਤੇ ਮੰਨਤ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਹਾਲੇ ਤੱਕ ਪੰਜ ਜਣਿਆਂ ਦੀ ਗ੍ਰਿਫਤਾਰੀ ਹੋਈ ਹੈ। 

Recent News