menu-icon
Punjabi Story Line
  • Home
  • News
  • Crime
  • ਬਾਊਂਸਰ ਦੀ ਪ੍ਰੇਮ ਕਹਾਣੀ ਦਾ ਖੌਫਨਾਕ ਅੰਤ, ਵਿਆਹ ਤੋਂ ਮੁਕਰੀ ਪ੍ਰੇਮਿਕਾ, ਬਾਊਂਸਰ ਨੇ ਜ਼ਹਿਰ ਖਾ ਕੇ ਕੀਤੀ ਆਤਮਹੱਤਿਆ 

ਬਾਊਂਸਰ ਦੀ ਪ੍ਰੇਮ ਕਹਾਣੀ ਦਾ ਖੌਫਨਾਕ ਅੰਤ, ਵਿਆਹ ਤੋਂ ਮੁਕਰੀ ਪ੍ਰੇਮਿਕਾ, ਬਾਊਂਸਰ ਨੇ ਜ਼ਹਿਰ ਖਾ ਕੇ ਕੀਤੀ ਆਤਮਹੱਤਿਆ 

ਰਿਸ਼ਤੇ ਦੀ ਗੱਲ ਕਰਨ ਗਏ ਪਿਉ ਨੂੰ ਬੁਰਾ ਭਲਾ ਬੋਲ ਕੇ ਤੇ ਜਾਤੀ ਪ੍ਰਤੀ ਤਾਅਨੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ। ਇਸ ਕਰਕੇ ਵੀ ਬਾਊਂਸਰ ਕਾਫੀ ਦੁਖੀ ਸੀ। 

Date Updated Last Updated : 31 March 2025, 04:17 PM IST
Share:

ਲੁਧਿਆਣਾ ਦੇ ਜਗਰਾਉਂ ਦੇ ਪਿੰਡ ਮੁੱਲਾਂਪੁਰ ’ਚ ਇੱਕ ਬਾਊਂਸਰ ਦੀ ਪ੍ਰੇਮ ਕਹਾਣੀ ਦਾ ਖੌਫਨਾਕ ਅੰਤ ਹੋਇਆ। ਪਿਆਰ ਦੀ ਇਸ ਜੰਗ 'ਚ ਬਾਊਂਸਰ ਨੂੰ ਆਪਣੀ ਜਾਨ ਦੇਣੀ ਪਈ ਤੇ ਆਖਰਕਾਰ ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਾਉਣ ਦੀ ਇੱਛਾ ਪੂਰੀ ਨਹੀਂ ਕਰ ਸਕਿਆ। ਪ੍ਰੇਮਿਕਾ ਵਿਆਹ ਕਰਾਉਣ ਲਈ ਰਾਜ਼ੀ ਨਹੀਂ ਹੋਈ। ਬਾਊਂਸਰ ਨੇ ਜ਼ਹਿਰ ਖਾ ਤੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਪਵਨਪ੍ਰੀਤ ਸਿੰਘ ਵਜੋਂ ਹੋਈ। 

ਬਾਊਂਸਰ ਦੇ ਪਿਤਾ ਦੀ ਬੇਇੱਜ਼ਤੀ ਕੀਤੀ 

ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਵਨਪ੍ਰੀਤ ਕਈ ਸਾਲਾਂ ਤੋਂ ਕਿਰਨਦੀਪ ਕੌਰ ਨਾਲ ਪ੍ਰੇਮ ਸਬੰਧਾਂ ਵਿੱਚ ਸੀ। ਕੁੱਝ ਲੋਕਾਂ ਨੇ ਲੜਕੀ ਦੇ ਪਰਿਵਾਰ ਨੂੰ ਪਵਨਪ੍ਰੀਤ ਬਾਰੇ ਗ਼ਲਤ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕੁੜੀ ਅਤੇ ਉਸਦੇ ਪਰਿਵਾਰ ਨੇ ਰਿਸ਼ਤਾ ਤੋੜ ਦਿੱਤਾ। ਜਦੋਂ ਪਵਨਪ੍ਰੀਤ ਦੇ ਪਿਤਾ ਰਣਜੀਤ ਸਿੰਘ ਗੱਲ ਕਰਨ ਗਏ ਤਾਂ ਕੁੜੀ ਦੇ ਪਰਿਵਾਰ ਨੇ ਜਾਤ ਦੇ ਆਧਾਰ ’ਤੇ ਬੇਇੱਜ਼ਤੀ ਕੀਤੀ ਅਤੇ ਘਰੋਂ ਕੱਢ ਦਿੱਤਾ। ਇਸ ਘਟਨਾ ਤੋਂ ਪਵਨਪ੍ਰੀਤ ਬਹੁਤ ਦੁਖੀ ਸੀ। ਇਸ ਦੌਰਾਨ ਕੁੜੀ ਦੇ ਭਰਾ ਨੇ ਪਵਨਪ੍ਰੀਤ ਨੂੰ ਇਕੱਲੇ ਮਿਲਣ ਲਈ ਬੁਲਾਇਆ। ਕੁੱਝ ਸਮੇਂ ਬਾਅਦ ਪਰਿਵਾਰ ਨੂੰ ਸੂਚਨਾ ਮਿਲੀ ਕਿ ਪਵਨਪ੍ਰੀਤ ਨੇ ਜ਼ਹਿਰੀਲੀ ਦਵਾਈ ਖਾ ਲਈ ਹੈ। ਉਸਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਲੁਧਿਆਣਾ ਅਤੇ ਫਿਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। 

8 ਜਣਿਆਂ ਖਿਲਾਫ ਕੇਸ ਦਰਜ 

ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਲੜਕੀ ਅਤੇ ਉਸਦੇ ਪਰਿਵਾਰ ਸਮੇਤ ਅੱਠ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ। ਜਿਨ੍ਹਾਂ ਵਿੱਚ ਪਿੰਡ ਹਲਵਾਰਾ ਦੀ ਰਹਿਣ ਵਾਲੀ ਕਿਰਨਦੀਪ ਕੌਰ, ਉਸਦੇ ਪਿਤਾ ਰਾਜਿੰਦਰ ਸਿੰਘ ਉਰਫ਼ ਰਾਜਾ, ਭਰਾ ਗੁਰਚਰਨ ਸਿੰਘ ਉਰਫ਼ ਚੰਨਾ, ਮਾਂ, ਭੈਣਾਂ ਤੋਂ ਇਲਾਵਾ ਪਿੰਡ ਦਾ ਸਰਪੰਚ ਸੁਖਵਿੰਦਰ ਸਿੰਘ ਅਤੇ ਪਟਵਾਰੀ ਕੁਲਦੀਪ ਸਿੰਘ ਸ਼ਾਮਲ ਹਨ। ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਸੀ। 

Recent News