menu-icon
Punjabi Story Line
  • Home
  • News
  • Crime
  • Ludhiana: 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਕੇ ਕਤਲ ਕਰਨ ਵਾਲਾ ਯੂਪੀ ਦਾ 2 ਲੱਖ ਇਨਾਮੀ ਬਦਮਾਸ਼ ਗ੍ਰਿਫ਼ਤਾਰ

Ludhiana: 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਕੇ ਕਤਲ ਕਰਨ ਵਾਲਾ ਯੂਪੀ ਦਾ 2 ਲੱਖ ਇਨਾਮੀ ਬਦਮਾਸ਼ ਗ੍ਰਿਫ਼ਤਾਰ

ਮੁਲਜ਼ਮ ਨੇ 19 ਦਿਨ ਪਹਿਲੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਸ ਤੋਂ ਬਾਅਦ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ ਅਤੇ ਆਪਣੇ ਠਿਕਾਨੇ ਵੀ ਬਦਲ ਰਿਹਾ ਸੀ। ਪੁਲਿਸ ਨੂੰ ਉਸਦੀ ਭਾਲ ਵਿੱਚ ਲਗੀ ਹੋਈ ਸੀ।

Date Updated Last Updated : 17 January 2024, 01:46 PM IST
Share:

Ludhiana: 4 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਕੇ ਕਤਲ ਕਰਨ ਵਾਲੇ ਯੂਪੀ ਦੇ ਬਦਮਾਸ਼ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਨੂੰ ਨੇਪਾਲ ਦੇ ਬਾਰਡਰ ਤੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਨੇ 19 ਦਿਨ ਪਹਿਲੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਸ ਤੋਂ ਬਾਅਦ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ ਅਤੇ ਆਪਣੇ ਠਿਕਾਨੇ ਵੀ ਬਦਲ ਰਿਹਾ ਸੀ। ਪੁਲਿਸ ਨੂੰ ਉਸਦੀ ਭਾਲ ਵਿੱਚ ਲਗੀ ਹੋਈ ਸੀ। ਲੁਧਿਆਣਾ ਪੁਲਿਸ ਨੇ ਬਦਮਾਸ਼ ਦੀ ਫੋਟੋ ਵੀ ਜ਼ਾਰੀ ਕੀਤੀ ਸੀ। ਨਾਲ ਹੀ ਉਸ 'ਤੇ 2 ਲੱਖ ਰੁਪਏ ਦਾ ਇਨਾਮ ਦਾ ਵੀ ਐਲਾਨ ਕੀਤਾ ਸੀ। ਥਾਣਾ ਡਾਬਾ ਪੁਲਿਸ ਨੇ ਕਈ ਜਨਤਕ ਥਾਵਾਂ ’ਤੇ ਮੁਲਜ਼ਮ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਦੀ ਫੋਟੋ ਵੀ ਲਗਾਈ ਹੋਈ ਹੈ। ਕਾਤਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੁੱਝ ਦਿਨਾਂ ਪਹਿਲੇ ਪਰਿਵਾਰਕ ਮੈਂਬਰਾਂ ਨੇ ਆਜ਼ਾਦ ਨਗਰ ਵਿੱਚ ਪੁਲਿਸ ਖ਼ਿਲਾਫ਼ ਧਰਨਾ ਵੀ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਜ਼ਲਦ ਹੀ ਪ੍ਰੈਸ ਕਾਨਫਰੰਸ ਵੀ ਕਰ ਸਕਦੀ ਹੈ।

ਵਾਰਦਾਤ ਤੋਂ ਬਾਅਦ ਬੈਡ ਬਾਕਸ ਵਿੱਚ ਪਾ ਦਿੱਤੀ ਸੀ ਬੱਚੀ ਦੀ ਲਾਸ਼ 

ਥਾਣਾ ਡਾਬਾ ਵਿੱਚ ਮੁਲਜ਼ਮ ਖ਼ਿਲਾਫ਼ ਧਾਰਾ ਕਈ ਧਾਰਾਵਾਂ ਤੇ ਤਹਿਤ ਕੇਸ ਦਰਜ ਕੀਤਾ ਗਿਆ ਸੀ। 19 ਦਿਨ ਪਹਿਲਾਂ ਮੁਲਜ਼ਮਾਂ ਨੇ 4 ਸਾਲ ਦੀ ਬੱਚੀ ਦਾ ਕਤਲ ਕਰਕੇ ਉਸ ਦੀ ਲਾਸ਼ ਬੈਡ ਬਾਕਸ ਵਿੱਚ ਪਾ ਦਿੱਤੀ ਸੀ। ਪੋਸਟ ਮਾਰਟਮ ਤੋਂ ਪਤਾ ਲੱਗਾ ਹੈ ਕਿ ਲੜਕੀ ਦਾ 30 ਤੋਂ 40 ਸਕਿੰਟਾਂ ਵਿੱਚ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਡਾਕਟਰਾਂ ਨੂੰ ਬੱਚੀ ਦੇ ਗੁਪਤ ਅੰਗਾਂ 'ਚ ਵੀ ਖੂਨ ਵਹਿ ਰਿਹਾ ਸੀ। ਡਾਬਾ ਇਲਾਕੇ 'ਚ ਰਹਿਣ ਵਾਲਾ ਸੋਨੂੰ ਨਾਂ ਦਾ ਨੌਜਵਾਨ ਕਿਸੇ ਬਹਾਨੇ ਲੜਕੀ ਨੂੰ ਕਮਰੇ 'ਚ ਲੈ ਗਿਆ ਸੀ। ਦੁਪਹਿਰ 2 ਵਜੇ ਤੋਂ ਬਾਅਦ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਲਈ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਹੈ। ਲੜਕੀ ਦੇ ਗਲੇ 'ਤੇ ਕਾਤਲ ਦੇ ਸਾਫ਼ ਉਂਗਲਾਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਨੇ ਲੜਕੀ ਦੇ ਗੁਪਤ ਅੰਗਾਂ ਦੇ ਸੈਂਪਲ ਵੀ ਜਾਂਚ ਲਈ ਭੇਜ ਦਿੱਤੇ ਹਨ। 

Tags :

Recent News