menu-icon
Punjabi Story Line
  • Home
  • News
  • Crime
  • Panchkula: ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਚੋਰਾਂ ਨੇ ਕੀਤੀ ਵੱਡੀ ਵਾਰਦਾਤ, ਪੜ੍ਹੋ ਪੂਰੀ ਖ਼ਬਰ

Panchkula: ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਚੋਰਾਂ ਨੇ ਕੀਤੀ ਵੱਡੀ ਵਾਰਦਾਤ, ਪੜ੍ਹੋ ਪੂਰੀ ਖ਼ਬਰ

Panchkula: ਯੁਵਰਾਜ ਸਿੰਘ ਦੀ ਮਾਂ ਸ਼ਬਨਮ ਨੇ ਨੌਕਰ-ਨੌਕਰਾਣੀ 'ਤੇ ਚੋਰੀ ਦਾ ਦੋਸ਼ ਲਗਾਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸੈਕਟਰ-4 ਐਮਡੀਸੀ ਵਾਸੀ ਸ਼ਬਨਮ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਘਰ ਦੀ ਸਫ਼ਾਈ ਲਈ ਲਲਿਤਾ ਦੇਵੀ ਅਤੇ ਸਲਿੰਦਰ ਦਾਸ ਵਾਸੀ ਬਿਹਾਰ ਨੂੰ ਖਾਣਾ ਪਕਾਉਣ ਦਾ ਕੰਮ ਲਾਇਆ ਸੀ।

Date Updated Last Updated : 16 February 2024, 03:59 PM IST
Share:

Panchkula: ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੰਚਕੂਲਾ ਦੇ ਸੈਕਟਰ-4 ਐਮਡੀਸੀ ਵਿੱਚ ਰਹਿੰਦੇ ਯੁਵਰਾਜ ਦੇ ਘਰੋਂ 75 ਹਜ਼ਾਰ ਰੁਪਏ ਅਤੇ ਗਹਿਣੇ ਚੋਰੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਯੁਵਰਾਜ ਸਿੰਘ ਦੀ ਮਾਂ ਸ਼ਬਨਮ ਨੇ ਨੌਕਰ-ਨੌਕਰਾਣੀ 'ਤੇ ਚੋਰੀ ਦਾ ਦੋਸ਼ ਲਗਾਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸੈਕਟਰ-4 ਐਮਡੀਸੀ ਵਾਸੀ ਸ਼ਬਨਮ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਘਰ ਦੀ ਸਫ਼ਾਈ ਲਈ ਲਲਿਤਾ ਦੇਵੀ ਅਤੇ ਸਲਿੰਦਰ ਦਾਸ ਵਾਸੀ ਬਿਹਾਰ ਨੂੰ ਖਾਣਾ ਪਕਾਉਣ ਦਾ ਕੰਮ ਲਾਇਆ ਸੀ। ਉਸਦਾ ਦੂਜਾ ਘਰ ਗੁਰੂਗ੍ਰਾਮ ਵਿੱਚ ਹੈ। ਉਹ ਕੁਝ ਸਮੇਂ ਲਈ ਆਪਣੇ ਦੂਜੇ ਘਰ ਵੀ ਰਹਿੰਦੀ ਹੈ।

ਇੰਜ ਪਿਆ 2 ਨੌਕਰਾਂ 'ਤੇ ਚੋਰੀ ਦਾ ਸ਼ਕ

ਸਤੰਬਰ 2023 ਵਿੱਚ ਉਹ ਗੁਰੂਗ੍ਰਾਮ ਵਿੱਚ ਆਪਣੇ ਘਰ ਗਈ ਸੀ। ਜਦੋਂ ਉਹ 5 ਅਕਤੂਬਰ 2023 ਨੂੰ ਆਪਣੇ ਐਮਡੀਸੀ ਘਰ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਘਰ ਦੀ ਪਹਿਲੀ ਮੰਜ਼ਿਲ 'ਤੇ ਉਸ ਦੇ ਕਮਰੇ ਦੀ ਅਲਮਾਰੀ ਵਿੱਚ ਕੁਝ ਗਹਿਣੇ, 75 ਹਜ਼ਾਰ ਰੁਪਏ ਅਤੇ ਕੁਝ ਹੋਰ ਸਾਮਾਨ ਰੱਖਿਆ ਹੋਇਆ ਸੀ,ਕਿਸੇ ਨੇ ਨਕਦੀ ਤੇ ਗਹਿਣੇ ਚੋਰੀ ਕਰ ਲਏ। ਲਲਿਤਾ ਅਤੇ ਸਲਿੰਦਰ ਦੀਵਾਲੀ ਦੇ ਆਸਪਾਸ ਨੌਕਰੀ ਛੱਡ ਕੇ ਭੱਜ ਗਏ। ਉਸ ਨੇ ਬਾਕੀ ਸਾਰੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ। ਉਸ ਨੂੰ ਪੂਰਾ ਸ਼ੱਕ ਹੈ ਕਿ ਦੋਵਾਂ ਨੇ ਗਹਿਣੇ ਅਤੇ ਨਕਦੀ ਵਾਲੀ ਅਲਮਾਰੀ ਦੇ ਦਰਾਜ਼ ਵਿੱਚੋਂ ਚਾਬੀ ਕੱਢ ਕੇ ਵਾਰਦਾਤ ਕੀਤੀ।  

Recent News