menu-icon
Punjabi Story Line
  • Home
  • News
  • Crime
  • ਲੁਧਿਆਣਾ: ਕੇਂਦਰੀ ਜੇਲ੍ਹ ਵਿੱਚ ਭਿੜੇ ਹਵਾਲਾਤੀ,ਕੜੇ ਅਕਤੇ ਗਲਾਸਾਂ ਨਾਲ ਕੀਤਾ ਹਮਲਾ

ਲੁਧਿਆਣਾ: ਕੇਂਦਰੀ ਜੇਲ੍ਹ ਵਿੱਚ ਭਿੜੇ ਹਵਾਲਾਤੀ,ਕੜੇ ਅਕਤੇ ਗਲਾਸਾਂ ਨਾਲ ਕੀਤਾ ਹਮਲਾ

ਹਮਲੇ ਦੌਰਾਨ ਹਰਦੀਪ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਉਸਨੂੰ ਜੇਲ੍ਹ ਪ੍ਰਸ਼ਾਸਨ ਨੇ ਰਾਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸਨੂੰ ਡਾਕਟਰੀ ਜਾਂਚ ਤੋਂ ਬਾਅਦ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਹਿੰਸਾ ਦੀਆਂ ਘਟਨਾਵਾਂ ਜੇਲ੍ਹ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ।

Date Updated Last Updated : 01 February 2025, 07:52 AM IST
Share:

ਕ੍ਰਾਈਮ ਨਿਊਜ਼। ਪੰਜਾਬ ਦੇ ਲੁਧਿਆਣਾ ਸਥਿਤ ਕੇਂਦਰੀ ਜੇਲ੍ਹ ਵਿੱਚ ਬੀਤੀ ਰਾਤ ਹੰਗਾਮਾ ਹੋਇਆ। ਚੱਕੀ ਵਿੱਚ ਬੰਦ ਕੈਦੀਆਂ ਨੇ ਇੱਕ ਹਵਾਲਾਤੀ ਨੂੰ ਬੇਰਹਿਮੀ ਨਾਲ ਕੁੱਟਿਆ। ਹਮਲਾਵਰਾਂ ਨੇ ਉਸ ਦੇ ਸਿਰ 'ਤੇ ਕੜੇ ਅਤੇ ਗਲਾਸ ਨਾਲ ਵਾਰ ਕੀਤੇ। ਜੇਲ੍ਹ ਸਟਾਫ਼ ਖੂਨ ਨਾਲ ਲੱਥਪੱਥ ਹਵਾਲਾਤੀ ਨੂੰ ਸਿਵਲ ਹਸਪਤਾਲ ਲੈ ਆਇਆ ਜਿੱਥੇ ਡਾਕਟਰਾਂ ਨੇ ਉਸਦੇ ਸਿਰ 'ਤੇ 8 ਟਾਂਕੇ ਲਗਾਏ। ਜ਼ਖਮੀ ਹਵਾਲਾਤੀ ਦਾ ਨਾਮ ਹਰਦੀਪ ਸਿੰਘ ਹੈ, ਜੋ ਗੁਰੂ ਅਰਜੁਨ ਦੇਵ ਨਗਰ ਦਾ ਰਹਿਣ ਵਾਲਾ ਹੈ।

8 ਤੋਂ 10 ਹਵਾਲਾਤੀਆਂ ਨੇ ਕੀਤਾ ਹਮਲਾ

ਜਾਣਕਾਰੀ ਅਨੁਸਾਰ ਤਾਜਪੁਰ ਰੋਡ 'ਤੇ ਸਥਿਤ ਕੇਂਦਰੀ ਜੇਲ੍ਹ ਵਿੱਚ 8 ਤੋਂ 10 ਵਿਚਾਰ ਅਧੀਨ ਕੈਦੀਆਂ ਨੇ ਹਰਦੀਪ 'ਤੇ ਹਮਲਾ ਕੀਤਾ। ਹਮਲੇ ਵਿੱਚ ਉਸਦੇ ਸਿਰ ਤੇ ਕੜੇ ਅਤੇ ਗਲਾਸ ਮਾਰੇ ਗਏ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੈ ਗਿਆ। ਇਹ ਹਮਲਾ ਕਿਉਂ ਅਤੇ ਕਿਸ ਗੱਲ ਨੂੰ ਲੈ ਕੇ ਕੀਤਾ ਗਿਆ ਇਸ ਬਾਰੇ ਕੁਝ ਸਪਸ਼ਟ ਨਹੀਂ ਹੈ।

2 ਸਾਲ ਪਹਿਲਾਂ ਪੁਲਿਸ ਨੇ ਹਰਦੀਪ ਨੂੰ ਕੀਤਾ ਸੀ ਗ੍ਰਿਫਤਾਰ

ਥਾਣਾ ਡਿਵੀਜ਼ਨ 7 ਦੀ ਪੁਲਿਸ ਨੇ ਉਸਨੂੰ ਦੋ ਸਾਲ ਪਹਿਲਾਂ ਲੁੱਟ ਦੇ ਇਰਾਦੇ ਨਾਲ ਇੱਕ ਗਿਰੋਹ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਿਸ ਕਾਰਨ ਉਹ 2 ਸਾਲਾਂ ਤੋਂ ਜੇਲ੍ਹ ਵਿੱਚ ਹੈ। ਉਹ ਰਾਤ ਨੂੰ ਆਪਣੀ ਬੈਰਕ ਵਿੱਚ ਮੌਜੂਦ ਸੀ ਜਦੋਂ 8 ਤੋਂ 10 ਅੰਡਰਟਰਾਇਲ ਕੈਦੀਆਂ ਨੇ ਉਸਨੂੰ ਘੇਰ ਲਿਆ ਅਤੇ ਸਟੀਲ ਦੇ ਗਲਾਸਾਂ ਅਤੇ ਕੜੇ ਨਾਲ ਉਸ 'ਤੇ ਹਮਲਾ ਕਰ ਦਿੱਤਾ।

Recent News