Courtesy: pinterest
ਮੁੰਬਈ: ਬਾਲੀਵੁਡ ਡਾਇਰੇਕਟਰ ਰੋਹਿਤ ਸ਼ੈਟੀ ਇੱਕ ਬਾਰ ਫਿਰ ਧਮਕੀ ਭਰੇ ਕਾਲ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਨਿਰਦੇਸ਼ਕ ਨੂੰ ਇੱਕ ਧਮਕੀ ਭਰਿਆ ਕਾਲ ਆਇਆ, ਜਿਸ ਵਿੱਚ 20 ਕਰੋੜ ਦੀ ਫਿਰੌਤੀ ਮੰਗੀ ਗਈ। ਨਾਲ ਹੀ ਧਮਕੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੂੰ ਇਹ ਰਕਮ ਨਹੀਂ ਮਿਲੀ ਤਾਂ ਨਿਸ਼ਾਨਾ ਉਨ੍ਹਾਂ ਦਾ ਘਰ ਨਹੀਂ, ਸਿੱਧੇ ਉਹੀ ਹੋਣਗੇ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇੰਡਸਟ੍ਰੀ 'ਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ, ਇਹ ਕਾਲ ਕਿਸਨੇ ਕੀਤੀ, ਇਸ ਬਾਰੇ ਕੋਈ ਪਤਾ ਨਹੀਂ ਚੱਲ ਪਾਇਆ ਹੈ। ਹਾਲਾਂਕਿ, ਪੁਲਿਸ ਇਸ ਮਾਮਲੇ 'ਚ ਚੌਕੰਨੀ ਹੋ ਗਈ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਧਮਕੀ ਪਿੱਛੇ ਕਿਸਦਾ ਹੱਥ ਹੋ ਸਕਦਾ ਹੈ।
ਮੀਡੀਆ ਰਿਪੋਰਟ ਅਨੁਸਾਰ, ਰੋਹਿਤ ਸ਼ੈਟੀ ਨੂੰ ਇਹ ਧਮਕੀ ਇੱਕ ਆਡਿਓ ਕਲਿੱਪ ਦੇ ਜਰਿਏ ਦਿੱਤੀ ਗਈ, ਜਿਸ 'ਚ ਉਨ੍ਹਾਂ ਤੋਂ 20 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਪੁਲਿਸ ਤੇ ਮੁਤਾਬਕ, ਰੋਹਿਤ ਸ਼ੈਟੀ ਦੇ ਸਟਾਫ ਨੂੰ ਸ਼ਨੀਵਾਰ ਸਵੇਰੇ ਇੱਕ ਆਡਿਓ ਕਲਿੱਪ ਮਿਲਿਆ। ਇਸ 90 ਸੈਕਿੰਟ ਦੇ ਕਲਿੱਪ ਵਿੱਚ ਕਿਹਾ ਗਿਆ ਕਿ ਫਿਰੌਤੀ ਦੀ ਰਕਮ ਨਾ ਮਿਲਣ ਤੇ ਉਸਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਇਸ ਆਡਿਓ ਕਲਿੱਪ ਵਿਆਚ ਕਥਿਤ ਤੌਰ ਤੇ ਲਾਰੇਂਸ ਬਿਸ਼ਨੋਈ ਦੇ ਕਰੀਬੀ ਸ਼ੁਭਮ ਲੌਣਕਰ ਦੀ ਆਵਾਜ ਹੈ, ਇਹ ਉਹੀ ਸ਼ੁੱਭਮ ਹੈ, ਜਿਸਦੀ 2024 ਵਿੱਚ ਬਾਬਾ ਸਿਦੀਕੀ ਦੀ ਹੱਤਿਆ ਅਤੇ ਇਸ ਸਾਲ ਰੋਹਿਤ ਸ਼ੈਟੀ ਦੇ ਘਰ ਹਮਲੇ ਦੇ ਮਾਮਲੇ 'ਚ ਤਲਾਸ਼ ਹੈ। ਇਹ ਕਲਿੱਪ ਮਿਲਣ ਦੇ ਬਾਅਦ ਜੁਹੂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ-ਪੜਤਾਲ 'ਚ ਜੁੱਟ ਗਈ ਹੈ। ਨਾਲ ਹੀ ਇਸ ਆਡਿਓ ਕਲਿੱਪ ਨੂੰ ਫੋਰੇਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਦੱਸ ਦੇਇਏ, ਇਹ ਪਹਿਲੀ ਵਾਰ ਨਹੀਂ ਹੈ, ਜਦ ਰੋਹਿਤ ਸ਼ੈਟੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸਤੋਂ ਪਹਿਲਾ 1 ਫਰਵਰੀ ਨੂੰ ਦੇਰ ਰਾਤ ਰੋਹਿਤ ਦੇ ਘਰ ਵਿੱਚ 5 ਰਾਉਂਡ ਫਾਇਰਿੰਗ ਹੋਈ ਸੀ, ਜਿਸ ਨਾਲ ਪੂਰਾ ਇਲਾਕਾ ਗੂੰਜ ਉੱਠਿਆ ਸੀ ਤੇ ਇੰਡਸਟ੍ਰੀ 'ਚ ਵੀ ਦਹਿਸ਼ਤ ਫੈਲ ਗਈ ਸੀ। ਉਸ ਸਮੇਂ ਨਿਰਦੇਸ਼ਕ ਦੇ ਘਰ ਫਾਇਰਿੰਗ ਕਰਨ ਵਾਲੇ ਦੀਪਕ ਸ਼ਰਮਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸਨੇ ਬਾਅਦ `ਚ ਖੁਲਾਸਾ ਕੀਤਾ ਸੀ ਕਿ ਉਹ ਸੋਸ਼ਲ ਮੀਡੀਆ ਦੇ ਜ਼ਰਿਏ ਬਿਸ਼ਨੋਈ ਗੈਂਗ ਨਾਲ ਜੁੜਿਆ ਸੀ ਤੇ ਗੈਂਗ ਤੋਂ ਪ੍ਰਭਾਵਿਤ ਹੋ ਕੇ ਉਸਨੇ ਰੋਹਿਤ ਦੇ ਘਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ।
ਕੰਮ ਦੀ ਗੱਲ ਕਰਿਏ ਤਾਂ ਰੋਹਿਤ ਸ਼ੈਟੀ ਇਨ੍ਹੀਂ ਦਿਨੀ ਆਪਣੇ ਸਟੰਟ ਬੇਸਡ ਰਿਆਲਿਟੀ ਸ਼ੋ ਖ਼ਤਰੋਂ ਕੇ ਖਿਲਾਡੀ 15 ਨੂੰ ਲੈ ਕੇ ਚਰਚਾ 'ਚ ਹਨ। ਇਸ ਸੀਜ਼ਨ 'ਚ ਫਰਹਾਨਾ ਭੱਟ, ਔਰੀ, ਗੌਰਵ ਖੰਨਾ, ਰੁਬੀਨਾ ਦਿਲਾਇਕ, ਕਰਣ ਵਾਹੀ, ਅਵਿਨਾਸ਼ ਮਿਸ਼ਰਾ, ਜੈਸਮੀਨ ਭਸੀਨ, ਰਿਤਵਿਕ ਧਨਜਾਨੀ, ਅਵਿਕਾ ਗੌਰ, ਹਰਸ਼ ਗੁਜਰਾਲ, ਸ਼ਗੁਨ ਸ਼ਰਮਾ ਅਤੇ ਵਿਸ਼ਾਲ ਆਦਿਤਯਾ ਵਰਗੇ ਸੇਲਿਬ੍ਰਿਟੀ ਨਜਰ ਆਉਣਗੇ। ਇਹ ਸ਼ੋ 25 ਜੁਲਾਈ ਤੋਂ ਆਨ-ਏਅਰ ਹੋਵੇਗਾ, ਜੋ ਹਰ ਸ਼ਨੀਵਾਰ ਤੇ ਐਤਵਾਰ ਰਾਤ 9 ਵਜੇ ਕਲਰਸ ਟੀਵੀ ਤੇ ਜਿਓ ਹਾਟਸਟਾਰ ਤੇ ਦੇਖਿਆ ਜਾਵੇਗਾ।