menu-icon
Punjabi Story Line
  • Home
  • News
  • Health
  • ਸਿਹਤ ਚੇਤਾਵਨੀ : ਮੌਨਸੂਨ 'ਚ ਕਿਉਂ ਵਿਗੜਦੀ ਹੈ ਪੇਟ ਦੀ ਬੀਮਾਰੀ? ਜਾਣੋ ਬਚਾਅ ਦੇ ਉਪਾਅ

ਸਿਹਤ ਚੇਤਾਵਨੀ : ਮੌਨਸੂਨ 'ਚ ਕਿਉਂ ਵਿਗੜਦੀ ਹੈ ਪੇਟ ਦੀ ਬੀਮਾਰੀ? ਜਾਣੋ ਬਚਾਅ ਦੇ ਉਪਾਅ

ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਮੌਸਮ ਅਸਥਿਰ ਹੁੰਦਾ ਹੈ, ਤਾਂ ਸਰੀਰ 'ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ। ਖਾਸ ਕਰਕੇ ਪੇਟ ਤਾਪਮਾਨ ਵਿੱਚ ਹੋਣ ਵਾਲੇ ਉਤਰਾਅ-ਚੜ੍ਹਾਅ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਡਾਇਬਟੀਜ਼, ਡਾਇਜੈਸਟਿਵ ਐਂਡ ਕਿਡਨੀ ਡਿਜ਼ੀਜ਼ ਮੁਤਾਬਕ, ਅਜਿਹੇ ਮੌਸਮ ਵਿੱਚ IBS ਦੇ ਮਰੀਜ਼ਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ, ਕਿਉਂਕਿ ਇਸ ਦੌਰਾਨ ਲੱਛਣ ਵਿਗੜ ਸਕਦੇ ਹਨ।

Date Updated Last Updated : 07 July 2026, 06:42 PM IST
Share:

ਮੌਨਸੂਨ ਦੇ ਦਿਨਾਂ ਵਿੱਚ ਅਕਸਰ ਲੋਕਾਂ ਨੂੰ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖਾਸ ਤੌਰ 'ਤੇ ਉਹ ਲੋਕ ਜੋ ਇਰੀਟੇਬਲ ਬੋਅਲ ਸਿੰਡਰੋਮ (IBS) ਤੋਂ ਪੀੜਤ ਹਨ, ਉਨ੍ਹਾਂ ਲਈ ਇਹ ਮੌਸਮ ਔਖਾ ਬਣ ਜਾਂਦਾ ਹੈ। ਇਹ ਬਿਮਾਰੀ ਪੇਟ ਅਤੇ ਦਿਮਾਗ਼ ਦੇ ਆਪਸੀ ਤਾਲਮੇਲ ਵਿੱਚ ਗੜਬੜੀ ਕਾਰਨ ਪੈਦਾ ਹੁੰਦੀ ਹੈ, ਜਿਸ ਨਾਲ ਪੇਟ ਵਿੱਚ ਫੁੱਲਣ, ਮਲ-ਮੂਤਰ ਵਿੱਚ ਬਦਲਾਅ, ਦਰਦ ਅਤੇ ਬੇਚੈਨੀ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਇਸ ਵਿੱਚ ਪਾਚਨ ਤੰਤਰ ਨੂੰ ਢਾਂਚਾਗਤ ਨੁਕਸਾਨ ਨਹੀਂ ਹੁੰਦਾ, ਪਰ ਮੌਸਮ ਵਿੱਚ ਆਈ ਤਬਦੀਲੀ ਇਸ ਸਮੱਸਿਆ ਨੂੰ ਹੋਰ ਭੜਕਾ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਮੌਸਮ ਅਸਥਿਰ ਹੁੰਦਾ ਹੈ, ਤਾਂ ਸਰੀਰ 'ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ। ਖਾਸ ਕਰਕੇ ਪੇਟ ਤਾਪਮਾਨ ਵਿੱਚ ਹੋਣ ਵਾਲੇ ਉਤਰਾਅ-ਚੜ੍ਹਾਅ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਡਾਇਬਟੀਜ਼, ਡਾਇਜੈਸਟਿਵ ਐਂਡ ਕਿਡਨੀ ਡਿਜ਼ੀਜ਼ ਮੁਤਾਬਕ, ਅਜਿਹੇ ਮੌਸਮ ਵਿੱਚ IBS ਦੇ ਮਰੀਜ਼ਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ, ਕਿਉਂਕਿ ਇਸ ਦੌਰਾਨ ਲੱਛਣ ਵਿਗੜ ਸਕਦੇ ਹਨ।

ਕਿਹੜੇ ਕਾਰਨ ਬਣਦੇ ਹਨ IBS ਦਾ ਕਾਰਨ?

ਮੌਨਸੂਨ ਦੌਰਾਨ ਖਾਣ-ਪੀਣ ਵਿੱਚ ਲਾਪਰਵਾਹੀ, ਪਾਣੀ ਦੀ ਘਾਟ, ਮੌਸਮੀ ਖੁਰਾਕ ਅਤੇ ਤਣਾਅ ਵਿੱਚ ਵਾਧਾ, ਇਹ ਸਾਰੇ ਕਾਰਕ ਮਿਲ ਕੇ IBS ਦੇ ਲੱਛਣਾਂ ਨੂੰ ਵਿਗਾੜ ਸਕਦੇ ਹਨ। ਇਸ ਤੋਂ ਇਲਾਵਾ ਚਿੰਤਾ ਤੇ ਤਣਾਅ ਵੀ ਪੇਟ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ। ਜਰਨਲ ਆਫ਼ ਫਿਜ਼ੀਓਲੋਜੀ ਵਿੱਚ ਛਪੀ ਖੋਜ ਦਰਸਾਉਂਦੀ ਹੈ ਕਿ ਜਦੋਂ ਦਿਮਾਗ਼ ਅਤੇ ਪੇਟ ਦਾ ਰਾਹਤਾ (ਕਨੈਕਸ਼ਨ) ਸਹੀ ਨਹੀਂ ਰਹਿੰਦਾ, ਤਾਂ 

IBS ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ

ਮੌਸਮ ਵਿੱਚ ਬਦਲਾਅ ਨਾਲ ਮੂਡ ਸੁਭਾਅ ਵੀ ਪ੍ਰਭਾਵਿਤ ਹੁੰਦਾ ਹੈ, ਜਿਸ ਕਾਰਨ ਭੋਜਨ ਦੀ ਮਾਤਰਾ ਅਤੇ ਸਮਾਂ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਇਲਾਵਾ ਕੰਮ ਦਾ ਬੋਝ ਅਤੇ ਨਿੱਜੀ ਰੁਝਾਨਾਂ ਕਾਰਨ ਪੈਣ ਵਾਲਾ ਤਣਾਅ ਪਾਚਨ ਪ੍ਰਣਾਲੀ ਨੂੰ ਹੋਰ ਨੁਕਸਾਨ ਪਹੁੰਚਾਉਂਦਾ ਹੈ। ਇਹ ਸਥਿਤੀ ਖਾਸ ਤੌਰ 'ਤੇ ਉਦੋਂ ਗੰਭੀਰ ਹੋ ਜਾਂਦੀ ਹੈ ਜਦੋਂ ਚਿੰਤਾ ਵੀ ਇਸ ਵਿੱਚ ਸ਼ਾਮਿਲ ਹੋ ਜਾਵੇ।

ਤਣਾਅ ਦਾ ਪੇਟ ਉੱਤੇ ਪੈਣ ਵਾਲਾ ਪ੍ਰਭਾਵ

ਜਦੋਂ ਸਰੀਰ ਤਣਾਅ ਵਿੱਚ ਹੁੰਦਾ ਹੈ, ਤਾਂ ਸਟਰੈੱਸ ਹਾਰਮੋਨਜ਼ ਰਿਹਾਅ ਹੁੰਦੇ ਹਨ, ਜੋ ਪੇਟ ਦੀਆਂ ਮਾਸਪੇਸ਼ੀਆਂ ਦੇ ਸੰਕੁਚਨ-ਵਿਸਤਾਰ ਨੂੰ ਪ੍ਰਭਾਵਿਤ ਕਰਦੇ ਹਨ। ਇਸ ਕਾਰਨ ਦਸਤ, ਕਬਜ਼ ਜਾਂ ਪੇਟ ਦਰਦ ਵਰਗੇ ਲੱਛਣ ਵਧ ਸਕਦੇ ਹਨ।

ਡਾਕਟਰ ਦੀ ਰਾਏ

ਡਾਕਟਰਾਂ ਅਨੁਸਾਰ "IBS ਦੇ ਮਰੀਜ਼ਾਂ ਲਈ ਮੌਨਸੂਨ ਰਾਹਤ ਤੋਂ ਵੱਧ ਸਮੱਸਿਆ ਖੜ੍ਹੀ ਕਰ ਸਕਦਾ ਹੈ। ਪੇਟ ਵਿੱਚ ਗੈਸ, ਮਰੋੜ, ਦਰਦ, ਫੁੱਲਣ, ਦਸਤ ਜਾਂ ਅਚਾਨਕ ਟਾਇਲਟ ਜਾਣ ਦੀ ਤਾਕੀਦ ਵਰਗੀਆਂ ਸ਼ਿਕਾਇਤਾਂ ਇਸ ਮੌਸਮ ਵਿੱਚ ਆਮ ਨਾਲੋਂ ਵੱਧ ਜਾਂਦੀਆਂ ਹਨ।"
ਉਹ ਅੱਗੇ ਕਹਿੰਦੇ ਹਨ, "ਹਾਲਾਂਕਿ ਬਰਸਾਤ ਸਿੱਧੇ ਤੌਰ 'ਤੇ IBS ਦਾ ਕਾਰਨ ਨਹੀਂ ਬਣਦੀ, ਪਰ ਇਸ ਮੌਸਮ ਵਿੱਚ ਕਈ ਛੁਪੇ ਹੋਏ ਕਾਰਕ ਹਨ, ਜੋ ਪਹਿਲਾਂ ਹੀ ਸੰਵੇਦਨਸ਼ੀਲ ਪੇਟ ਨੂੰ ਹੋਰ ਪ੍ਰੇਸ਼ਾਨ ਕਰ ਸਕਦੇ ਹਨ।"

ਬਚਾਅ ਲਈ ਸੁਝਾਅ

•    ਉਬਾਲਿਆ ਹੋਇਆ ਜਾਂ ਫਿਲਟਰ ਕੀਤਾ ਪਾਣੀ ਹੀ ਪੀਓ।
•    ਬਾਹਰ ਦਾ ਸੜਕ ਕਿਨਾਰੇ ਦਾ ਭੋਜਨ ਖਾਣ ਤੋਂ ਗੁਰੇਜ਼ ਕਰੋ।
•    ਖਾਣਾ ਹਲਕਾ, ਤਾਜ਼ਾ ਅਤੇ ਪਚਾਉਣ ਵਿੱਚ ਸੌਖਾ ਰੱਖੋ।
•    ਪਾਣੀ ਦੀ ਲੋੜੀਂਦੀ ਮਾਤਰਾ ਯਕੀਨੀ ਬਣਾਓ।
•    ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਯੋਗ, ਮੈਡੀਟੇਸ਼ਨ ਜਾਂ ਹਲਕੀ ਕਸਰਤ ਕਰੋ।

Tags :

Recent News