menu-icon
Punjabi Story Line
  • Home
  • News
  • Health
  • ਮਾਨਸੂਨ 'ਚ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਣ ਦੇ ਸੌਖੇ ਤਰੀਕੇ

ਮਾਨਸੂਨ 'ਚ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਣ ਦੇ ਸੌਖੇ ਤਰੀਕੇ

ਮੀਂਹ ਦਾ ਇਹ ਮੌਸਮ ਭਾਵੇਂ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀਆਂ ਲਿਆਉਂਦਾ ਹੈ, ਪਰ ਇਸੇ ਮੌਸਮ 'ਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵੀ ਦੁੱਗਣੀ ਹੋ ਜਾਂਦੀ ਹੈ। ਖੁਸ਼ਕ ਮੌਸਮ ਦੇ ਮੁਕਾਬਲੇ ਬਾਰਿਸ਼ਾਂ ਦੌਰਾਨ ਬੱਚਿਆਂ ਦੇ ਬੀਮਾਰ ਹੋਣ ਦੇ ਮਾਮਲੇ ਕਾਫ਼ੀ ਵਧ ਜਾਂਦੇ ਹਨ, ਕਿਉਂਕਿ ਨਮੀ ਵਾਲਾ ਵਾਤਾਵਰਨ ਕਈ ਤਰ੍ਹਾਂ ਦੇ ਰੋਗਾਣੂਆਂ ਦੇ ਪਾਲਣ-ਪੋਸ਼ਣ ਲਈ ਅਨੁਕੂਲ ਬਣ ਜਾਂਦਾ ਹੈ। ਆਉ ਜਾਣੀਏ ਕਿ ਇਸ ਮੌਸਮ 'ਚ ਬੱਚਿਆਂ ਨੂੰ ਵਾਰ-ਵਾਰ ਬੁਖ਼ਾਰ, ਜ਼ੁਕਾਮ, ਦਸਤ ਜਾਂ ਚਮੜੀ 'ਤੇ ਧੱਫੜ ਕਿਉਂ ਹੁੰਦੇ ਹਨ, ਤੇ ਅਜਿਹੀ ਸਥਿਤੀ ਵਿੱਚ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।

Date Updated Last Updated : 03 July 2026, 05:22 PM IST
Share:

ਬਾਰਿਸ਼ ਦਾ ਮੌਸਮ ਜਿਵੇਂ ਹੀ ਆਉਂਦਾ ਹੈ, ਛੋਟੇ ਬੱਚੇ ਖੁਸ਼ੀ ਨਾਲ ਛਲਕਣ ਲੱਗ ਪੈਂਦੇ ਹਨ, ਪਰ ਇਸ ਦੇ ਨਾਲ ਹੀ ਮਾਪਿਆਂ ਦੀ ਮੁਸੀਬਤ ਵੀ ਸ਼ੁਰੂ ਹੋ ਜਾਂਦੀ ਹੈ। ਦਰਅਸਲ, ਬਰਸਾਤਾਂ ਦੌਰਾਨ ਹਵਾ ਵਿੱਚ ਨਮੀ ਦਾ ਪੱਧਰ ਕਾਫੀ ਵੱਧ ਜਾਂਦਾ ਹੈ, ਜੋ ਵਾਇਰਸ, ਬੈਕਟੀਰੀਆ ਅਤੇ ਫੰਗਸ (ਉੱਲੀ) ਲਈ ਪ੍ਰਜਨਨ ਦਾ ਸਭ ਤੋਂ ਵਧੀਆ ਮਾਹੌਲ ਬਣਦਾ ਹੈ। ਇਸ ਲਈ ਬੱਚਿਆਂ ਸਮੇਤ ਬਾਲਗ਼ ਵੀ ਆਸਾਨੀ ਨਾਲ ਲਾਗਾਂ ਦੀ ਲਪੇਟ ਵਿੱਚ ਆ ਜਾਂਦੇ ਹਨ, ਪਰ ਬੱਚਿਆਂ 'ਤੇ ਇਸ ਦਾ ਅਸਰ ਕਿਤੇ ਵੱਧ ਹੁੰਦਾ ਹੈ। ਖ਼ਾਸਕਰ ਛੋਟੀ ਉਮਰ ਦੇ ਬੱਚਿਆਂ ਨੂੰ ਬੁਖ਼ਾਰ, ਨੱਕ ਵਗਣਾ, ਦਸਤ, ਚਮੜੀ ਦੀ ਲਾਗ ਅਤੇ ਧੱਫੜ ਵਰਗੀਆਂ ਸ਼ਿਕਾਇਤਾਂ ਵਧੇਰੇ ਹੁੰਦੀਆਂ ਹਨ। ਸਵਾਲ ਉੱਠਦਾ ਹੈ ਕਿ ਅਜਿਹਾ ਕਿਉਂ?

ਇਮਿਊਨ ਸਿਸਟਮ ਦਾ ਪੂਰੀ ਤਰ੍ਹਾਂ ਵਿਕਸਿਤ ਨਾ ਹੋਣਾ

ਸਭ ਤੋਂ ਪਹਿਲੀ ਵੱਡੀ ਵਜ੍ਹਾ ਇਹ ਹੈ ਕਿ ਛੋਟੇ ਬੱਚਿਆਂ ਦਾ ਇਮਿਊਨ ਸਿਸਟਮ ਅਜੇ ਪੂਰੀ ਤਰ੍ਹਾਂ ਮਜ਼ਬੂਤ ਨਹੀਂ ਹੁੰਦਾ। ਇਸ ਕਾਰਨ ਉਹ ਕਿਸੇ ਵੀ ਆਮ ਵਾਇਰਸ ਜਾਂ ਬੈਕਟੀਰੀਆ ਨੂੰ ਆਸਾਨੀ ਨਾਲ ਹਰਾ ਨਹੀਂ ਸਕਦੇ ਤੇ ਜਲਦੀ ਚਪੇਟ ਵਿੱਚ ਆ ਜਾਂਦੇ ਹਨ। ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਇਸ ਮੌਸਮ 'ਚ ਬੱਚਿਆਂ ਨੂੰ ਖੁਰਾਕ ਰਾਹੀਂ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਦਿੱਤੇ ਜਾਣ, ਤਾਂ ਜੋ ਉਨ੍ਹਾਂ ਦਾ ਰੋਗ-ਪ੍ਰਤੀਰੋਧੀ ਤੰਤਰ ਮਜ਼ਬੂਤ ਹੋ ਸਕੇ।

ਮੱਛਰਾਂ ਤੋਂ ਖ਼ਤਰਾ

ਬਰਸਾਤਾਂ ਦੌਰਾਨ ਗਲੀਆਂ, ਸੜਕਾਂ, ਘਰਾਂ ਦੇ ਆਂਗਣਾਂ ਤੇ ਛੱਤਾਂ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਮੱਛਰਾਂ ਦੀ ਗਿਣਤੀ 'ਚ ਵਾਧਾ ਹੋ ਜਾਂਦਾ ਹੈ। ਇਹ ਮੱਛਰ ਡੈਂਗੂ, ਮਲੇਰੀਆ ਤੇ ਚਿਕਨਗੁਨੀਆ ਵਰਗੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ। ਬਚਾਅ ਲਈ ਬੱਚਿਆਂ ਨੂੰ ਪੂਰੀ ਬਾਹਾਂ ਵਾਲੇ ਕੱਪੜੇ ਪਾਉਣੇ ਅਤੇ ਮੱਛਰਦਾਨੀ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ।\

ਗੰਦਗੀ ਵਾਲਾ ਖਾਣਾ

ਨਮੀ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਵੀ ਜਲਦੀ ਖ਼ਰਾਬ ਹੋਣ ਲੱਗਦੀਆਂ ਹਨ, ਜਿਨ੍ਹਾਂ 'ਚ ਰੋਗਾਣੂ ਪੈਦਾ ਹੋ ਜਾਂਦੇ ਹਨ। ਬੱਚਿਆਂ ਵੱਲੋਂ ਅਜਿਹਾ ਖਾਣਾ ਖਾਣ ਨਾਲ ਦਸਤ, ਪੇਟ 'ਚ ਦਰਦ, ਉਲਟੀ ਅਤੇ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ। ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਹਮੇਸ਼ਾ ਤਾਜ਼ਾ, ਸੰਤੁਲਿਤ ਤੇ ਹਲਕਾ ਖਾਣਾ ਹੀ ਦਿੱਤਾ ਜਾਵੇ, ਅਤੇ ਬਾਜ਼ਾਰੂ, ਤਲ਼ੇ-ਭੁੰਨੇ ਤੇ ਫਾਸਟ ਫੂਡ ਤੋਂ ਪਰਹੇਜ਼ ਕੀਤਾ ਜਾਵੇ।

ਆਮ ਸਮੱਸਿਆਵਾਂ ਕਿਹੜੀਆਂ ਹਨ

ਜ਼ੁਕਾਮ, ਗਲੇ 'ਚ ਖਰਾਸ਼, ਵਾਇਰਲ ਬੁਖ਼ਾਰ, ਪੇਟ ਦੀ ਲਾਗ, ਡਾਇਰੀਆ, ਡੈਂਗੂ, ਮਲੇਰੀਆ, ਟਾਈਫਾਈਡ, ਚਮੜੀ 'ਤੇ ਲਾਗ ਤੇ ਧੱਫੜ, ਅਤੇ ਅੱਖਾਂ ਦਾ ਲਾਲ ਹੋਣਾ, ਇਹ ਸਾਰੀਆਂ ਬਿਮਾਰੀਆਂ ਇਸ ਮੌਸਮ 'ਚ ਆਮ ਤੌਰ 'ਤੇ ਵੇਖਣ ਨੂੰ ਮਿਲਦੀਆਂ ਹਨ।

ਖ਼ਾਸ ਸਾਵਧਾਨੀ

ਇਸ ਮੌਸਮ 'ਚ ਬੱਚਿਆਂ ਦੀ ਸਿਹਤ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਜੇਕਰ ਬੱਚੇ ਵਿੱਚ ਵਾਰ-ਵਾਰ ਉਲਟੀ ਹੋਣਾ, ਪਤਲੇ ਦਸਤ, ਸਾਹ ਲੈਣ ਵਿੱਚ ਘੁੱਟਣ, ਜਾਂ ਸਰੀਰ 'ਤੇ ਲਾਲ ਧੱਫੜ ਆਦਿ ਲੱਛਣ ਦਿਸਣ, ਤਾਂ ਉਨ੍ਹਾਂ ਨੂੰ ਹਲਕਾ ਨਾ ਲਿਆ ਜਾਵੇ, ਅਤੇ ਤੁਰੰਤ ਕਿਸੇ ਚੰਗੇ ਮਾਹਿਰ ਡਾਕਟਰ ਨੂੰ ਸਲਾਹ ਕੀਤੀ ਜਾਵੇ।

Tags :

Recent News