Courtesy: ai image
ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਨਿਤ ਨਵੇਂ ਦਿਨ ਨਵੀਆਂ ਤੇ ਅਜੀਬੋ-ਗਰੀਬ ਕਹਾਣੀਆਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਹਨ। ਪਰ ਹੁੁਣ ਸੋਸ਼ਲ ਮੀਡੀਆ ਤੇ ਇੱਕ ਲੜਕੀ ਦਾ ਜੋ ਪੋਸਟ ਵਾਇਰਲ ਹੋ ਰਿਹਾ ਹੈ, ਉਸਨੂੰ ਦੇਖਕੇ ਹਰ ਕੋਈ ਹੈਰਾਨ ਰਹਿ ਗਿਆ। ਆਪਣੇ ਇਸ ਪੋਸਟ 'ਚ ਲੜਕੀ ਨੇ ਵਿਆਹ ਲਈ ਆਪਣੀ ਪਸੰਦ ਨੇ ਲੈ ਕੇ ਲੰਬੀ ਚੌੜ੍ਹੀ ਲਿਸਟ ਬਣਾਈ ਤੇ ਦੱਸਿਆ ਕਿ ਆਖਿਰ ਉਸਨੂੰ ਕਿਸ ਤਰ੍ਹਾਂ ਦਾ ਲੜਕਾ ਚਾਹੀਦਾ ਹੈ। ਜਿਵੇਂ ਹੀ ਲੜਕੀ ਦਾ ਇਹ ਪੋਸਟ ਵਾਇਰਲ ਹੋਇਆ ਤਾਂ ਇਸ ਤੇ ਯੂਜਰਸ ਦੀਆਂ ਟਿੱਪਣੀਆਂ ਦੀ ਬੁਛਾਰ ਲੱਗ ਗਈ। ਹਰ ਕੋਈ ਆਪਣੇ ਹਿਸਾਬ ਨਾਲ ਪ੍ਰਤਿਕਿਰਿਆ ਦਿੰਦਾ ਨਜ਼ਰ ਆ ਰਿਹਾ ਹੈ।
I will only marry a Man who is:
— Vedika (@Crustology_) July 1, 2026
- Virgin
- Earns minimum 2 lakh per month
- Naturally handsome
- 6'0" perfect height
- Knows cooking
- Non-misogynist
- Doesn't use social media
- Has no female friends
- Asks permission before going anywhere
- Shares his live…
ਕੀ ਹੈ ਪੋਸਟ ਵਿੱਚ?
ਦਰਅਸਲ, ਇਹ ਪੋਸਟ ਵੇਦਿਕਾ ਨਾਮਕ ਲੜਕੀ ਦਾ ਹੈ, ਜਿਸਨੇ ਐਕਸ ਅਕਾਉਂਟ ਤੇ ਪੋਸਟ ਸਾਂਝਾ ਕਰ ਆਪਣੇ ਹੋਣ ਵਾਲੇ ਪ੍ਰਾਹੁਣੇ ਲਈ ਪਸੰਦ ਦੱਸੀ ਤੇ ਉਸ ਲਈ ਆਪਣੀਆਂ ਸ਼ਰਤਾਂ ਵੀ ਗਿਣਾਈਆਂ। ਤਾਂ ਆਉ ਦੇਖਦੇ ਹਾਂ ਲੜਕੀ ਨੇ ਪੋਸਟ 'ਚ ਕੀ ਲਿਖਿਆ-
ਮੈਂ ਸਿਰਫ਼ ਉਸ ਆਦਮੀ ਨਾਲ ਵਿਆਹ ਕਰਾਂਗੀ ਜੋ:
- ਕੁਆਰਾ ਹੋਵੇ
- ਪ੍ਰਤੀ ਮਹੀਨਾ ਘੱਟੋ-ਘੱਟ 2 ਲੱਖ ਕਮਾਏ
- ਕੁਦਰਤੀ ਤੌਰ 'ਤੇ ਸੁੰਦਰ ਹੋਵੇ
- 6'0" ਸੰਪੂਰਨ ਕੱਦ ਹੋਵੇ
- ਖਾਣਾ ਪਕਾਉਣਾ ਜਾਣਦਾ ਹੋਵੇ
- ਔਰਤ-ਵਿਰੋਧੀ ਨਾ ਹੋਵੇ
- ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਦਾ ਹੋਵੇ
- ਕੋਈ ਔਰਤ ਦੋਸਤ ਨਾ ਹੋਵੇ
- ਕਿਤੇ ਵੀ ਜਾਣ ਤੋਂ ਪਹਿਲਾਂ ਇਜਾਜ਼ਤ ਲੈਂਦਾ ਹੋਵੇ
- ਆਪਣੀ ਲਾਈਵ ਲੋਕੇਸ਼ਨ 24×7 ਸਾਂਝੀ ਕਰ ਸਕਦਾ ਹੋਵੇ
- ਮੈਨੂੰ ਵਿਦੇਸ਼ੀ ਯਾਤਰਾਵਾਂ 'ਤੇ ਲੈ ਜਾ ਸਕੇ
ਇਸਦੇ ਨਾਲ ਹੀ ਉਸਨੇ ਪੁੁੱਛਿਆ, 'ਮੈਨੂੰ ਅਜਿਹਾ ਆਦਮੀ ਕਿੱਥੇ ਮਿਲੇਗਾ?'
ਲੜਕੀ ਦੇ ਇਸ ਪੋਸਟ ਵਿੱਚ ਉਸਦੀਆਂ ਡਿਮਾਂਡਾ ਦੇਖ ਹਰ ਕੋਈ ਹੱਕਾ-ਬੱਕਾ ਰਹਿ ਗਿਆ ਤੇ ਕਈ ਲੋਕ ਕਮੇਂਟ ਕਰਦੇ ਨਜਰ ਆਏ।
ਕੁੱਝ ਉਪਭੋਗਤਾਵਾਂ ਨੇ ਟਿੱਪਣੀ ਕੀਤੀ ਕਿ ਇਹ ਜੀਵਨ ਸਾਥੀ ਦੀ ਭਾਲ ਘੱਟ ਅਤੇ ਨੌਕਰੀ ਦੇ ਇਸ਼ਤਿਹਾਰ ਵਾਂਗ ਜ਼ਿਆਦਾ ਜਾਪਦਾ ਹੈ। ਕਈਆਂ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ ਕਿ ਮੰਗਾਂ ਦੀ ਇੰਨੀ ਵਿਆਪਕ ਹਨ ਕਿ ਸੂਚੀ ਨੂੰ ਪੂਰਾ ਕਰਨ ਲਈ ਇਨਸਾਨ ਦੀ ਬਜਾਏ ਇੱਕ ਕਸਟਮ-ਮੇਡ ਏਆਈ ਦੀ ਲੋੜ ਹੋਵੇਗੀ।
ਕੁਝ ਲੋਕਾਂ ਨੇ ਇਹ ਵੀ ਦਲੀਲ ਦਿੱਤੀ ਕਿ ਜੇਕਰ ਕਿਸੇ ਕੋਲ ਇੰਨੀਆਂ ਉੱਚੀਆਂ ਉਮੀਦਾਂ ਹਨ, ਤਾਂ ਸੰਭਾਵੀ ਸਾਥੀ ਕੋਲ ਸਮਾਨ ਯੋਗਤਾ ਦੇ ਗੁਣ ਹੋਣੇ ਚਾਹੀਦੇ ਹਨ। ਕਈਆਂ ਨੇ ਤਾਂ ਨੌਜਵਾਨ ਔਰਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਹਰ ਕਿਸੇ ਨੂੰ ਆਪਣੀ ਪਸੰਦ ਦੇ ਅਨੁਸਾਰ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ।