ਬਾਜ਼ਾਰ ਵਿੱਚ ਅੰਗੂਰ ਦੀਆਂ ਕਈ ਕਿਸਮਾਂ ਉਪਲਬਧ ਹਨ। ਕਾਲੇ ਅੰਗੂਰ, ਹਰੇ ਅੰਗੂਰ, ਹਲਕੇ ਪੀਲੇ ਅੰਗੂਰ ਅਤੇ ਲਾਲ ਅੰਗੂਰ। ਅੰਗੂਰ ਖਾਣ ਨਾਲ ਕੈਂਸਰ, ਅਲਜ਼ਾਈਮਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ। ਆਓ ਜਾਣਦੇ ਹਾਂ ਰੋਜ਼ਾਨਾ ਅੰਗੂਰ ਖਾਣ ਦੇ ਕੀ-ਕੀ ਫਾਇਦੇ ਹੁੰਦੇ ਹਨ ਅਤੇ ਕਿਹੜੀਆਂ ਬੀਮਾਰੀਆਂ 'ਚ ਅੰਗੂਰ ਕਾਰਗਰ ਸਾਬਤ ਹੁੰਦੇ ਹਨ।
ਅੰਗੂਰ ਇਨ੍ਹਾਂ ਬੀਮਾਰੀਆਂ 'ਚ ਫਾਇਦੇਮੰਦ ਹਨ
ਦਿਲ ਲਈ ਫਾਇਦੇਮੰਦ - ਅੰਗੂਰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਅੰਗੂਰ 'ਚ ਅਜਿਹੇ ਕਈ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਰੱਖਦੇ ਹਨ। ਇਹ ਦਿਲ ਦੇ ਰੋਗਾਂ ਨੂੰ ਘੱਟ ਕਰਦਾ ਹੈ।
ਕੈਂਸਰ ਤੋਂ ਬਚਾਅ - ਅੰਗੂਰ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਰੋਜ਼ਾਨਾ ਅੰਗੂਰ ਖਾਣ ਨਾਲ ਕੈਂਸਰ ਤੋਂ ਬਚਾਅ ਤੇ ਇਸਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਹੱਡੀਆਂ ਲਈ ਫਾਇਦੇਮੰਦ - ਅੰਗੂਰ ਵਿੱਚ ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਬੀ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਦੀ ਚੰਗੀ ਮਾਤਰਾ ਹੁੰਦੀ ਹੈ। ਜਿਸ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਅੰਗੂਰ ਖਾਣ ਨਾਲ ਓਸਟੀਓਪੋਰੋਸਿਸ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਚਮੜੀ ਅਤੇ ਵਾਲਾਂ ਲਈ ਫਾਇਦਾ — ਜੋ ਲੋਕ ਰੋਜ਼ਾਨਾ ਅੰਗੂਰ ਖਾਂਦੇ ਹਨ ਉਨ੍ਹਾਂ ਦੀ ਚਮੜੀ ਅਤੇ ਵਾਲ ਸਿਹਤਮੰਦ ਹੁੰਦੇ ਹਨ। ਅੰਗੂਰ ਵਿੱਚ ਪਾਇਆ ਜਾਣ ਵਾਲਾ ਐਂਟੀਆਕਸੀਡੈਂਟ ਰੇਸਵੇਰਾਟ੍ਰੋਲ ਚਮੜੀ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ
ਕਬਜ਼ ਤੋਂ ਰਾਹਤ - ਅੰਗੂਰ 'ਚ ਭਰਪੂਰ ਮਾਤਰਾ 'ਚ ਫਾਈਬਰ ਅਤੇ ਪਾਣੀ ਹੁੰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਅੰਗੂਰ ਖਾਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ।
ਵਜ਼ਨ ਘਟਾਉਣ ਵਿੱਚ ਮਦਦਗਾਰ - ਅੰਗੂਰ ਵਿੱਚ ਪਾਣੀ, ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਭਾਰ ਨੂੰ ਕੰਟਰੋਲ ਕਰਦੇ ਹਨ। ਅੰਗੂਰ ਭੁੱਖ ਅਤੇ ਮੋਟਾਪਾ ਘੱਟ ਕਰਦਾ ਹੈ। ਅੰਗੂਰ ਖਾਣ ਨਾਲ ਕੁਦਰਤੀ ਸ਼ੂਗਰ ਮਿਲਦੀ ਹੈ ਜੋ ਮਿਠਾਈਆਂ ਦੀ ਲਾਲਸਾ ਨੂੰ ਪੂਰਾ ਕਰਦੀ ਹੈ।
ਡਾਇਬੀਟੀਜ਼ ਦਾ ਖਤਰਾ ਘੱਟ - ਅੰਗੂਰ ਇੱਕ ਮਿੱਠਾ ਫਲ ਹੋਣ ਦੇ ਬਾਵਜੂਦ ਇਸ ਵਿੱਚ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਵੀ 2-4 ਅੰਗੂਰ ਖਾ ਸਕਦੇ ਹਨ। ਅੰਗੂਰ 'ਚ ਪਾਏ ਜਾਣ ਵਾਲੇ ਤੱਤ ਹਾਈ ਬਲੱਡ ਸ਼ੂਗਰ ਦੇ ਖਤਰੇ ਨੂੰ ਘੱਟ ਕਰਦੇ ਹਨ।