menu-icon
Punjabi Story Line
  • Home
  • News
  • International
  • ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਕੇ ਆ ਰਹੇ 2 ਹੋਰ ਜ਼ਹਾਜ

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਕੇ ਆ ਰਹੇ 2 ਹੋਰ ਜ਼ਹਾਜ

ਭਾਵੇਂ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਅਮਰੀਕਾ ਦੌਰੇ 'ਤੇ ਹਨ। ਫਿਰ ਵੀ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਦੋ ਹੋਰ ਜਹਾਜ਼ ਭਾਰਤ ਆ ਰਹੇ ਹਨ। ਕੱਲ੍ਹ 15 ਫਰਵਰੀ ਨੂੰ ਅਤੇ ਪਰਸੋਂ 16 ਫਰਵਰੀ ਨੂੰ ਇਹ ਜ਼ਹਾਜ ਡਿਪੋਰਟ ਕੀਤੇ ਲੋਕਾਂ ਨੂੰ ਲੈਕੇ ਆਉਣਗੇ। 

Date Updated Last Updated : 14 February 2025, 12:06 PM IST
Share:

ਅੰਤਰਰਾਸ਼ਟਰੀ ਖ਼ਬਰ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਅੰਦਰ ਰਹਿ ਰਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਜਦੋਂ ਭਾਰਤੀਆਂ ਦਾ ਇੱਕ ਜ਼ਹਾਜ ਡਿਪੋਰਟ ਕਰਕੇ ਪੰਜਾਬ ਭੇਜਿਆ ਗਿਆ ਤਾਂ ਇੱਥੇ ਪੂਰੇ ਦੇਸ਼ ਦੀ ਸਿਆਸਤ ਵੀ ਗਰਮਾ ਗਈ। ਪ੍ਰੰਤੂ, ਇਸਦੇ ਬਾਵਜੂਦ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਭਾਵੇਂ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਅਮਰੀਕਾ ਦੌਰੇ 'ਤੇ ਹਨ। ਫਿਰ ਵੀ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਦੋ ਹੋਰ ਜਹਾਜ਼ ਭਾਰਤ ਆ ਰਹੇ ਹਨ। ਕੱਲ੍ਹ 15 ਫਰਵਰੀ ਨੂੰ ਅਤੇ ਪਰਸੋਂ 16 ਫਰਵਰੀ ਨੂੰ ਇਹ ਜ਼ਹਾਜ ਡਿਪੋਰਟ ਕੀਤੇ ਲੋਕਾਂ ਨੂੰ ਲੈਕੇ ਆਉਣਗੇ। 

ਇਸ ਵਾਰ ਫਿਰ ਵਧੇਰੇ ਪੰਜਾਬੀ ਹੋਣ ਦੀ ਸੰਭਾਵਨਾ

119 ਭਾਰਤੀ ਭਲਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣਗੇ, ਹਾਲਾਂਕਿ ਭਲਕੇ ਫਲਾਈਟ ਵਿੱਚ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਦੀ ਹਾਲੇ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਇਕ ਅਮਰੀਕੀ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਲੈਂਡ ਕੀਤਾ ਸੀ। ਇਨ੍ਹਾਂ ਵਿਚ ਵੱਡੀ ਗਿਣਤੀ ਨੌਜਵਾਨ ਪੰਜਾਬ ਤੇ ਹਰਿਆਣਾ ਤੋਂ ਸਨ। ਦੋ ਜਹਾਜ਼ਾਂ ਰਾਹੀਂ ਵਾਪਸ ਭੇਜੇ ਜਾ ਰਹੇ ਲੋਕਾਂ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ ਹੈ, ਪਰ ਜਾਣਕਾਰੀ ਮਿਲ ਰਹੀ ਹੈ ਕਿ ਇਨ੍ਹਾਂ ਵਿਚ ਵੀ ਵੱਡੀ ਗਿਣਤੀ ਪੰਜਾਬੀ ਹਨ। ਭਲਕੇ ਅਮਰੀਕਾ ਤੋਂ 119 ਭਾਰਤੀਆਂ ਨੂੰ ਡਿਪੋਰਟ ਕਰਨ ਲਈ ਦੂਜੀ ਉਡਾਣ ਪਹੁੰਚੇਗੀ। ਇਹ ਫਲਾਈਟ ਰਾਤ 10 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇਗੀ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਸਭ ਤੋਂ ਵੱਧ 67 ਪ੍ਰਵਾਸੀ ਪੰਜਾਬ ਤੋਂ ਹਨ। ਦੂਜੀ ਉਡਾਣ ਵਿੱਚ ਹਰਿਆਣਾ ਤੋਂ 33, ਗੁਜਰਾਤ ਤੋਂ 8, ਯੂਪੀ 3, ਗੋਆ ਤੋਂ 2, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2, ਹਿਮਾਚਲ ਅਤੇ ਜੰਮੂ ਅਤੇ ਕਸ਼ਮੀਰ ਤੋਂ 1-1 ਭਾਰਤੀ ਸ਼ਾਮਲ ਹਨ।

5 ਫਰਵਰੀ ਨੂੰ ਆਇਆ ਸੀ ਪਹਿਲਾ ਜ਼ਹਾਜ 

ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕੀ ਸਰਕਾਰ ਨੇ ਅਮਰੀਕੀ ਫ਼ੌਜੀ ਜਹਾਜ਼ ਸੀ-17 ’ਚ ਦੇਸ਼ ਨਿਕਾਲਾ ਦੇ ਕੇ ਵਾਪਸ ਭੇਜ ਦਿੱਤਾ ਸੀ। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਉਤੇ ਉਤਰੇ ਇਸ ਜਹਾਜ਼ ’ਚ ਗੁਜਰਾਤ ਦੇ 33, ਹਰਿਆਣਾ ਦੇ 33, ਪੰਜਾਬ ਦੇ 30, ਮਹਾਰਾਸ਼ਟਰ ਦੇ 3, ਚੰਡੀਗੜ੍ਹ ਦੇ 2 ਤੇ ਯੂਪੀ ਦੇ 3 ਲੋਕ ਸਵਾਰ ਸਨ। ਇਨ੍ਹਾਂ ’ਚ ਤਿੰਨ ਔਰਤਾਂ ਅਤੇ ਇਕ ਬੱਚਾ ਵੀ ਸ਼ਾਮਲ ਸੀ। ਡਿਪੋਰਟ ਕੀਤੇ ਗਏ ਲੋਕਾਂ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਸਾਰਿਆਂ ਨੂੰ ਬੇੜੀਆਂ ’ਚ ਬੰਨ੍ਹ ਕੇ ਲਿਆਂਦਾ ਗਿਆ ਸੀ। ਹਾਲਾਤ ਇਹ ਸਨ ਕਿ ਕਿਸੇ ਨੂੰ ਆਪਣੀ ਸੀਟ ਤੋਂ ਉੱਠਣ ਤੱਕ ਦੀ ਇਜਾਜ਼ਤ ਨਹੀਂ ਸੀ। ਭਾਰਤੀਆਂ ਨੂੰ ਇਸ ਤਰ੍ਹਾਂ ਡਿਪੋਰਟ ਕਰਨ ਦਾ ਦੇਸ਼ ’ਚ ਸਖ਼ਤ ਵਿਰੋਧ ਹੋਇਆ ਸੀ। ਇਹ ਮਾਮਲਾ ਵਿਰੋਧੀ ਪਾਰਟੀਆਂ ਨੇ ਸੰਸਦ ’ਚ ਵੀ ਚੁੱਕਿਆ ਸੀ।

Recent News