menu-icon
Punjabi Story Line
  • Home
  • News
  • International
  • ਮੁਹਾਲੀ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਸੜਕ ਹਾਦਸੇ ਦਾ ਹੋਇਆ ਸ਼ਿਕਾਰ

ਮੁਹਾਲੀ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਸੜਕ ਹਾਦਸੇ ਦਾ ਹੋਇਆ ਸ਼ਿਕਾਰ

26 ਸਾਲਾਂ ਦਾ ਹਰਵਿੰਦਰ ਸਿੰਘ ਵਿਦੇਸ਼ੀ ਧਰਤੀ 'ਤੇ ਦਿਨ ਰਾਤ ਮਿਹਨਤ ਕਰਦਾ ਸੀ। ਪੀਆਰ ਹਾਸਿਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਇਸੇ ਦੌਰਾਨ ਪਰਿਵਾਰ ਨੂੰ ਦੁੱਖ ਭਰੀ ਖ਼ਬਰ ਮਿਲੀ। 

Date Updated Last Updated : 07 January 2024, 06:47 PM IST
Share:

ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।  26 ਸਾਲਾ ਹਰਵਿੰਦਰ ਸਿੰਘ ਪਿਛਲੇ ਮਹੀਨੇ ਨਿਊ ਬਰੰਸਵਿਕ ਸੂਬੇ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ। ਹਰਵਿੰਦਰ ਸਿੰਘ ਮੁਹਾਲੀ ਦਾ ਰਹਿਣ ਵਾਲਾ ਸੀ। ਹਾਦਸਾ ਸੇਂਟ-ਐਨ-ਡੀ-ਮਾਡਾਵਾਸਕਾ ਹਾਈਵੇਅ-2 'ਤੇ ਵਾਪਰਿਆ। ਇਸ ਹਾਦਸੇ 'ਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।  ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਰਵਿੰਦਰ ਦੇ ਸਾਥੀਆਂ ਨੇ ਦੱਸਿਆ ਕਿ ਹਰਵਿੰਦਰ ਪਿਛਲੀਆਂ ਗਰਮੀਆਂ ਤੋਂ ਫਰੈਂਡਰਿਕਟਨ ਦੀ ਸਮਾਈਥ ਸਟ੍ਰੀਟ 'ਤੇ ਪਾਪਾ ਜੌਨਜ਼ ਨਾਂ ਦੇ ਰੈਸਟੋਰੈਂਟ 'ਚ ਕੰਮ ਕਰ ਰਿਹਾ ਸੀ ਅਤੇ ਉਹ ਆਪਣੀ ਪੀਜ਼ਾ ਦੁਕਾਨ ਖੋਲ੍ਹਣਾ ਚਾਹੁੰਦਾ ਸੀ। ਉਹ ਦੋ ਨੌਕਰੀਆਂ ਕਰਕੇ ਦੇਸ਼ ਵਿੱਚ ਪੀਆਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਦੀ ਮੰਗਣੀ ਹੋ ਗਈ ਸੀ ਤੇ ਇਸੇ ਸਾਲ ਵਿਆਹ ਹੋਣਾ ਸੀ। 

ਮਾਲਕਾਂ ਨੇ ਕੀਤੀ ਪਰਿਵਾਰ ਦੀ ਮਦਦ 

ਹਰਵਿੰਦਰ ਸਿੰਘ ਦੇ ਆਪਣੇ ਮਾਲਕਾਂ ਦੇ ਨਾਲ ਚੰਗੇ ਸਬੰਧ ਸਨ। ਰੈਸਟੋਰੈਂਟ ਮਾਲਕ ਏਰਿਕ ਵਾਲਿਸ ਨੇ ਕਿਹਾ ਕਿ ਉਹ ਬੁੱਧਵਾਰ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਹਰਵਿੰਦਰ ਦੀ ਦੇਹ ਨੂੰ ਭਾਰਤ ਭੇਜਣ ਅਤੇ ਅੰਤਿਮ ਸੰਸਕਾਰ ਕਰਨ ਲਈ ਦਾਨ ਕਰਨਗੇ। ਰੈਸਟੋਰੈਂਟ 'ਚ ਕਰੀਬ 15 ਹਜ਼ਾਰ ਡਾਲਰ (ਕਰੀਬ 9.33 ਲੱਖ ਰੁਪਏ) ਕਮਾਏ ਗਏ, ਜੋ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੇ ਜਾਣਗੇ। 

 

 

Tags :

Recent News