menu-icon
Punjabi Story Line
  • Home
  • News
  • International
  • ਅਮਰੀਕਾ ਕਰੇਗਾ ਪੰਨੂੰ ਨੂੰ ਮਾਰਨ ਦੀ ਸਾਜ਼ਿਸ਼ ਦੀ ਜਾਂਚ, ਭਾਰਤ ਆਵੇਗੀ FBI

ਅਮਰੀਕਾ ਕਰੇਗਾ ਪੰਨੂੰ ਨੂੰ ਮਾਰਨ ਦੀ ਸਾਜ਼ਿਸ਼ ਦੀ ਜਾਂਚ, ਭਾਰਤ ਆਵੇਗੀ FBI

ਦਿੱਲੀ ਵਿਖੇ FBI ਤੇ NIA ਦੋਵੇਂ ਆਮਣੇ ਸਾਮਣੇ ਹੋਣਗੇ। ਅਮਰੀਕੀ ਜਾਂਚ ਦੇ ਨਾਲ ਨਾਲ ਭਾਰਤ ਨੇ ਵੀ ਆਪਣੀ ਤਿਆਰੀ ਕਰ ਲਈ ਹੈ। ਟੀਮ ਅਗਲੇ ਹਫ਼ਤੇ ਆ ਸਕਦੀ ਹੈ

Date Updated Last Updated : 08 December 2023, 08:43 AM IST
Share:

ਹਾਈਲਾਈਟਸ

  • ਸਿੱਖ ਫਾਰ ਜਸਟਿਸ
  • ਫੈਡਰਲ ਬਿਊਰੋ ਇਨਵੈਸਟੀਗੇਸ਼ਨ
ਖਾਲਿਸਤਾਨੀ ਅੱਤਵਾਦੀ ਅਤੇ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਅਮਰੀਕਾ ਤੋਂ ਇੱਕ ਟੀਮ ਅਗਲੇ ਹਫ਼ਤੇ ਭਾਰਤ ਆ ਸਕਦੀ ਹੈ। ਇਹ ਟੀਮ ਇੱਥੇ ਆਪਣੇ ਪੱਧਰ 'ਤੇ ਜਾਂਚ ਕਰੇਗੀ। ਪਿਛਲੇ ਮਹੀਨੇ ਹੀ ਅਮਰੀਕਾ ਨੇ ਭਾਰਤ ਸਰਕਾਰ ਦੇ ਇੱਕ ਅਧਿਕਾਰੀ 'ਤੇ ਆਪਣੇ ਨਾਗਰਿਕ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਜਾਣਕਾਰੀ ਮੁਤਾਬਕ ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਇਨਵੈਸਟੀਗੇਸ਼ਨ (FBI) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਅਗਲੇ ਹਫਤੇ ਭਾਰਤ ਆ ਸਕਦੇ ਹਨ। ਅਮਰੀਕੀ ਰਾਜਦੂਤ ਐਰਿਕ ਗਾਰਮੈਂਟ ਨੇ ਵੀ ਇਕ ਸਮਾਗਮ ਦੌਰਾਨ ਉਨ੍ਹਾਂ ਦੇ ਆਉਣ ਦਾ ਇਸ਼ਾਰਾ ਕੀਤਾ। ਭਾਰਤ ਨੇ ਵੀ ਇਸ ਮਾਮਲੇ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਹਨ। ਸੂਤਰਾਂ ਮੁਤਾਬਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਇਸ ਮਾਮਲੇ ਨੂੰ ਭਾਰਤੀ ਪੱਖ ਤੋਂ ਉਠਾਉਣ ਜਾ ਰਹੀ ਹੈ। FBI ਅਤੇ NIA ਦਿੱਲੀ 'ਚ ਆਹਮੋ-ਸਾਹਮਣੇ ਹੋਣਗੇ ਅਤੇ ਅੱਤਵਾਦੀ ਪੰਨੂ ਦੀ ਕਤਲ ਦੀ ਕੋਸ਼ਿਸ਼ ਮਾਮਲੇ 'ਤੇ ਚਰਚਾ ਕਰਨਗੇ।

2019
 'ਚ ਲਗਾਈ ਸੀ ਪਾਬੰਦੀ 

2019 ਵਿੱਚ ਭਾਰਤ ਸਰਕਾਰ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ UAPA ਦੇ ਤਹਿਤ ਪੰਨੂ ਦੀ ਜਥੇਬੰਦੀ SFJ ਉਪਰ ਪਾਬੰਦੀ ਲਗਾਈ ਸੀ। ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਰੈਫਰੇਂਡਮ ਦੀ ਆੜ ਵਿੱਚ SFJ ਪੰਜਾਬ ਵਿੱਚ ਵੱਖਵਾਦ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ। 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੂ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨਿਆ ਸੀ। 2020 ਵਿੱਚ ਸਰਕਾਰ ਨੇ SFJ ਨਾਲ ਸਬੰਧਤ 40 ਤੋਂ ਵੱਧ ਵੈਬ ਪੇਜਾਂ ਅਤੇ YouTube ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਸੀ।
 

Recent News