ਦੱਖਣੀ ਅਮਰੀਕਾ ਦੇ ਦੇਸ਼ ਵੈਨੇਜ਼ੁਏਲਾ ਵਿੱਚ ਬੁੱਧਵਾਰ ਸ਼ਾਮ ਨੂੰ ਮਹਿਜ਼ 39 ਸਕਿੰਟਾਂ ਦੇ ਫ਼ਾਸਲੇ ‘ਤੇ 7.2 ਅਤੇ 7.5 ਤੀਬਰਤਾ ਦੇ ਦੋ ਵਿਨਾਸ਼ਕਾਰੀ ਭੂਚਾਲ ਆਏ, ਜਿਨ੍ਹਾਂ ਨੇ ਪੂਰੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਤਕਰੀਬਨ 60 ਸਕਿੰਟਾਂ ਤੱਕ ਧਰਤੀ ਹਿੱਲਦੀ ਰਹੀ, ਇਸ ਭਿਆਨਕ ਘਟਨਾ ਵਿੱਚ ਹੁਣ ਤੱਕ 164 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 971 ਤੋਂ ਵੱਧ ਜ਼ਖ਼ਮੀ ਹਨ, ਜਦੋਂ ਕਿ 20 ਆਫ਼ਟਰਸ਼ੌਕ ਵੀ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਰਾਜਧਾਨੀ ਕਾਰਾਕਾਸ ਸਮੇਤ ਨੇੜਲੇ ਸ਼ਹਿਰਾਂ ਵਿੱਚ ਇਮਾਰਤਾਂ ਢਹਿ ਗਈਆਂ ਜਾਂ ਖ਼ਤਰਨਾਕ ਢੰਗ ਨਾਲ ਝੁਕ ਗਈਆਂ, ਇੱਥੋਂ ਤੱਕ ਕਿ ਕਾਰਾਕਾਸ ਏਅਰਪੋਰਟ ਦੀ ਛੱਤ ਦਾ ਇੱਕ ਵੱਡਾ ਹਿੱਸਾ ਵੀ ਡਿੱਗ ਗਿਆ।
ਇਹ ਭੂਚਾਲ ਉਸ ਦਿਨ ਆਏ ਜਦੋਂ ਪੂਰੇ ਵੈਨੇਜ਼ੁਏਲਾ ਵਿੱਚ ਰਾਸ਼ਟਰੀ ਛੁੱਟੀ ਸੀ, ਕਿਉਂਕਿ 1821 ਵਿੱਚ ਸਪੇਨ ਖ਼ਿਲਾਫ਼ ਆਜ਼ਾਦੀ ਦੀ ਜੰਗ ਵਿੱਚ ਇਤਿਹਾਸਕ ਜਿੱਤ ਦੀ ਵਰ੍ਹੇਗੰਢ ਮਨਾਈ ਜਾ ਰਹੀ ਸੀ, ਜਿਸ ਕਾਰਨ ਸਕੂਲ ਅਤੇ ਦਫ਼ਤਰ ਬੰਦ ਸਨ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਵਿੱਚ ਮੌਜੂਦ ਸਨ, ਹਾਲਾਂਕਿ ਅਮਰੀਕੀ ਜਿਓਲਾਜਿਕਲ ਸਰਵੇ (USGS) ਨੇ ਇਹਨਾਂ ਝਟਕਿਆਂ ਨੂੰ ਲੈ ਕੇ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ, ਜਿਸ ਮੁਤਾਬਕ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ 44% ਸੰਭਾਵਨਾ ਹੈ, ਜਦੋਂ ਕਿ ਇੱਕ ਲੱਖ ਲੋਕਾਂ ਦੀ ਮੌਤ ਦਾ ਖ਼ਤਰਾ 30% ਹੈ, ਇਹ ਦੋਵੇਂ ਝਟਕੇ ਕਾਰਾਕਾਸ ਤੋਂ ਕਰੀਬ 290 ਕਿਲੋਮੀਟਰ ਪੱਛਮ ਵੱਲ ਆਏ, ਜਿਸ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਹੋਈ ਅਤੇ ਉੱਥੋਂ ਦੀ ਧੂੜ ਵੀ ਦੂਰ-ਦੂਰ ਤੱਕ ਨਜ਼ਰ ਆਈ।
ਵੈਨੇਜ਼ੁਏਲਾ ਵਿੱਚ ਇਹ ਭੂਚਾਲ ਪਿਛਲੇ 126 ਸਾਲਾਂ ਦਾ ਸਭ ਤੋਂ ਤਾਕਤਵਰ ਭੂਚਾਲ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ 1900 ਵਿੱਚ 7.7 ਤੀਬਰਤਾ ਦਾ ‘ਸੈਨ ਨਾਰਸੀਸੋ’ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਵੀ ਕੈਰੇਬੀਅਨ ਤੱਟ ਦੇ ਨੇੜੇ ਸੀ ਅਤੇ ਉਸ ਵੇਲੇ ਕਾਰਾਕਾਸ ਦੀਆਂ ਕਈ ਚਰਚਾਂ, ਸਰਕਾਰੀ ਇਮਾਰਤਾਂ ਅਤੇ ਘਰ ਬਰਬਾਦ ਹੋ ਗਏ ਸਨ, USGS ਦੇ ਰਿਕਾਰਡ ਮੁਤਾਬਕ ਉਸ ਭੂਚਾਲ ਵਿੱਚ 21 ਲੋਕਾਂ ਦੀ ਮੌਤ ਅਤੇ 50 ਤੋਂ ਵੱਧ ਜ਼ਖ਼ਮੀ ਹੋਏ ਸਨ, ਇਸ ਤੋਂ ਇਲਾਵਾ ਉਸ ਸਮੇਂ ਦ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਕਰੀਬ 300 ਇਮਾਰਤਾਂ ਢਹਿ ਜਾਣ ਦੀ ਗੱਲ ਸਾਹਮਣੇ ਆਈ ਸੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲੰਬੇ ਅਰਸੇ ਤੱਕ ਡੇਰਿਆਂ ਵਿੱਚ ਰਹਿਣਾ ਪਿਆ ਸੀ, ਹੁਣ ਮੌਜੂਦਾ ਸੰਕਟ ਨੂੰ ਦੇਖਦਿਆਂ ਵੈਨੇਜ਼ੁਏਲਾ ਦੇ ਕਾਰਜਵਾਹਕ ਰਾਸ਼ਟਰਪਤੀ ਡੈਲਸੀ ਰੌਡ੍ਰਿਗਜ਼ ਨੇ ਰਾਸ਼ਟਰੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ, ਜਦਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।