menu-icon
Punjabi Story Line
  • Home
  • News
  • International
  • ਹੋਰਮੁਜ਼ ਜਲਡਮਰੂ ਵਿੱਚ ਫਸੇ 11,000 ਮਲਾਹਾਂ ਲਈ ਬਚਾਅ ਮੁਹਿੰਮ, 500 ਤੋਂ ਵੱਧ ਜਹਾਜ਼ ਕਰਨਗੇ ਮੱਦਦ

ਹੋਰਮੁਜ਼ ਜਲਡਮਰੂ ਵਿੱਚ ਫਸੇ 11,000 ਮਲਾਹਾਂ ਲਈ ਬਚਾਅ ਮੁਹਿੰਮ, 500 ਤੋਂ ਵੱਧ ਜਹਾਜ਼ ਕਰਨਗੇ ਮੱਦਦ

ਜੰਗੀ ਟਕਰਾਅ ਤੋਂ ਪਹਿਲਾਂ ਹੋਰਮੁਜ਼ ਰਾਹੀਂ ਰੋਜ਼ਾਨਾ 130 ਜਹਾਜ਼ ਲੰਘਦੇ ਸਨ, ਜੋ ਕਿ ਹਾਲ ਦੇ ਦਿਨਾਂ ਵਿੱਚ ਘਟ ਕੇ ਸਿਰਫ 20 ਤੋਂ 30 ਰਹਿ ਗਏ ਸਨ, ਪਰ ਹੁਣ ਨਿਕਾਸੀ ਯੋਜਨਾ ਲਾਗੂ ਹੋਣ ਨਾਲ ਸਮੁੰਦਰੀ ਆਵਾਜਾਈ ਹੌਲੀ-ਹੌਲੀ ਆਮ ਹੋਣ ਦੀ ਸੰਭਾਵਨਾ ਹੈ, ਇਸ ਅਭਿਆਨ ਦੌਰਾਨ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਦੋ ਅਸਥਾਈ ਸਮੁੰਦਰੀ ਰਸਤੇ ਬਣਾਏ ਗਏ ਹਨ

Date Updated Last Updated : 25 June 2026, 07:47 PM IST
Share:

ਸਟ੍ਰੇਟ ਆਫ਼ ਹੋਰਮੁਜ਼ ਵਿੱਚ ਰੁਕੇ 11 ਹਜ਼ਾਰ ਤੋਂ ਵੱਧ ਸਮੁੰਦਰੀ ਮਲਾਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸੰਯੁਕਤ ਰਾਸ਼ਟਰ ਦੀ ਸਮੁੰਦਰੀ ਸੰਸਥਾ (IMO) ਵੱਲੋਂ ਇੱਕ ਵਿਸ਼ਾਲ ਨਿਕਾਸੀ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ 500 ਤੋਂ ਲੈ ਕੇ 600 ਵਪਾਰਕ ਸਮੁੰਦਰੀ ਜਹਾਜ਼ ਇਨ੍ਹਾਂ ਫਸੇ ਹੋਏ ਕਰਮਚਾਰੀਆਂ ਨੂੰ ਖਤਰਨਾਕ ਖੇਤਰੋਂ ਬਾਹਰ ਕੱਢਣ ਲਈ ਤਾਇਨਾਤ ਕੀਤੇ ਜਾ ਰਹੇ ਹਨ, ਇਹ ਕਾਰਵਾਈ ਅਮਰੀਕਾ ਅਤੇ ਈਰਾਨ ਵਿਚਾਲੇ ਹਾਲੀਆ ਸ਼ਾਂਤੀ ਸਮਝੌਤੇ ਤੋਂ ਬਾਅਦ ਸੰਭਵ ਹੋਈ ਹੈ, ਜਿਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਖਾੜੀ ਖੇਤਰ ਵਿੱਚ ਸਮੁੰਦਰੀ ਆਵਾਜਾਈ ਮੁੜ ਪਟੜੀ 'ਤੇ ਆ ਸਕੇਗੀ।

ਦੋ ਅਸਥਾਈ ਸਮੁੰਦਰੀ ਰਸਤੇ ਬਣਾਏ ਗਏ

ਜੰਗੀ ਟਕਰਾਅ ਤੋਂ ਪਹਿਲਾਂ ਹੋਰਮੁਜ਼ ਰਾਹੀਂ ਰੋਜ਼ਾਨਾ 130 ਜਹਾਜ਼ ਲੰਘਦੇ ਸਨ, ਜੋ ਕਿ ਹਾਲ ਦੇ ਦਿਨਾਂ ਵਿੱਚ ਘਟ ਕੇ ਸਿਰਫ 20 ਤੋਂ 30 ਰਹਿ ਗਏ ਸਨ, ਪਰ ਹੁਣ ਨਿਕਾਸੀ ਯੋਜਨਾ ਲਾਗੂ ਹੋਣ ਨਾਲ ਸਮੁੰਦਰੀ ਆਵਾਜਾਈ ਹੌਲੀ-ਹੌਲੀ ਆਮ ਹੋਣ ਦੀ ਸੰਭਾਵਨਾ ਹੈ, ਇਸ ਅਭਿਆਨ ਦੌਰਾਨ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਦੋ ਅਸਥਾਈ ਸਮੁੰਦਰੀ ਰਸਤੇ ਬਣਾਏ ਗਏ ਹਨ, ਜਿਨ੍ਹਾਂ ਵਿੱਚ ਪਹਿਲਾ ਉੱਤਰੀ ਰਸਤਾ ਈਰਾਨ ਦੇ ਤੱਟ ਦੇ ਨਜ਼ਦੀਕ ਤੋਂ ਲੰਘੇਗਾ, ਜਦੋਂ ਕਿ ਦੂਜਾ ਦੱਖਣੀ ਰਸਤਾ ਓਮਾਨ ਅਤੇ ਸੰਯੁਕਤ ਅਰਬ ਅਮੀਰਾਤ (UAE) ਦੇ ਸਮੁੰਦਰੀ ਖੇਤਰ ਵਿੱਚੋਂ ਹੋ ਕੇ ਜਾਵੇਗਾ, ਹਾਲਾਂਕਿ IMO ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਸਮੇਂ ਜਹਾਜ਼ਾਂ ਨੂੰ ਰੋਕਣ ਦਾ ਅਧਿਕਾਰ ਰਾਖਵਾਂ ਰੱਖਿਆ ਗਿਆ ਹੈ।

ਅਲੱਗ-ਅਲੱਗ ਦਿਨਾਂ ਵਿੱਚ ਯਾਤਰਾ ਲਈ ਸਮਾਂ ਵੰਡਿਆ ਜਾਵੇਗਾ

ਇਸ ਦੌਰਾਨ ਸਮੁੰਦਰੀ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਜਲਖੇਤਰ ਵਿੱਚ ਬਾਰੂਦੀ ਸੁਰੰਗਾਂ ਅਤੇ ਖ਼ਤਰਨਾਕ ਨੌਵਿਗੇਸ਼ਨ ਹਾਲਾਤ ਅਜੇ ਵੀ ਬਣੇ ਹੋਏ ਹਨ, ਇਸ ਕਾਰਨ ਜਹਾਜ਼ਾਂ ਦੇ ਕਪਤਾਨਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਮਰਜ਼ੀ ਨਾਲ ਅੱਗੇ ਨਾ ਵਧਣ ਅਤੇ ਸਿਰਫ ਅਧਿਕਾਰੀਆਂ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ, ਹਰੇਕ ਜਹਾਜ਼ ਨੂੰ ਇੱਕ ਖਾਸ ਟ੍ਰਾਂਜ਼ਿਟ ਗਰੁੱਪ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਉਸ ਨੂੰ ਅਲੱਗ-ਅਲੱਗ ਦਿਨਾਂ ਵਿੱਚ ਯਾਤਰਾ ਲਈ ਸਮਾਂ ਵੰਡਿਆ ਜਾਵੇਗਾ, ਤਾਂ ਜੋ ਇੱਕ ਵਾਰ ਵਿੱਚ ਬਹੁਤੇ ਜਹਾਜ਼ਾਂ ਦੀ ਆਵਾਜਾਈ ਕਾਰਨ ਪੈਣ ਵਾਲੇ ਖ਼ਤਰੇ ਤੋਂ ਬਚਿਆ ਜਾ ਸਕੇ, ਮੱਧ ਪੂਰਬ ਖੇਤਰ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਲਗਾਤਾਰ ਹੋ ਰਹੇ ਹਮਲਿਆਂ ਦੌਰਾਨ ਹੁਣ ਤੱਕ 14 ਨਾਵਿਕ ਆਪਣੀ ਜਾਨ ਗੁਆ ਚੁੱਕੇ ਹਨ, ਜਿਸ ਕਾਰਨ ਖੇਤਰੀ ਸਮੁੰਦਰੀ ਆਵਾਜਾਈ ਤੋਂ ਇਲਾਵਾ ਵਿਸ਼ਵ ਊਰਜਾ ਸਪਲਾਈ ਚੇਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

Recent News