menu-icon
Punjabi Story Line
  • Home
  • News
  • International
  • ਦਸੰਬਰ ’ਚ ਬੰਗਲਾਦੇਸ਼ ਪਰਤ ਕੇ ਸਰੇਂਡਰ ਕਰਨਗੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਕਿਹਾ- 'ਮੌਤ ਆਵੇ ਤਾਂ ਆਪਣੇ ਦੇਸ਼ ਦੀ ਮਿੱਟੀ 'ਤੇ' 

ਦਸੰਬਰ ’ਚ ਬੰਗਲਾਦੇਸ਼ ਪਰਤ ਕੇ ਸਰੇਂਡਰ ਕਰਨਗੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਕਿਹਾ- 'ਮੌਤ ਆਵੇ ਤਾਂ ਆਪਣੇ ਦੇਸ਼ ਦੀ ਮਿੱਟੀ 'ਤੇ' 

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਦੇਸ਼ ਵਾਪਸ ਜਾਣ ਤੇ ਆਤਮ ਸਮਰਪਣ ਕਰਨ ਦਾ ਐਲਾਨ ਕੀਤਾ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਦਸੰਬਰ 2026 ਵਿੱਚ ਭਾਰਤ ਤੋਂ ਬੰਗਲਾਦੇਸ਼ ਵਾਪਸ ਆਵੇਗੀ।

Date Updated Last Updated : 10 July 2026, 04:54 PM IST
Share:

ਨਵੀਂ ਦਿੱਲੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਦੇਸ਼ ਵਾਪਸ ਜਾਣ ਦਾ ਐਲਾਨ ਕੀਤਾ ਹੈ ਤੇ ਉਨ੍ਹਾਂ ਕਿ ਉਹ ਦਸੰਬਰ 2026 ਵਿੱਚ ਭਾਰਤ ਤੋਂ ਬੰਗਲਾਦੇਸ਼ ਵਾਪਸ ਆਵੇਗੀ ਅਤੇ ਉੱਥੇ ਆਪਣਾ ਆਤਮ ਸਮਰਪਣ ਕਰ ਦੇਵੇਗੀ। ਇਸ ਦੌਰਾਨ ਆਪਣੇ ਬਿਆਨ 'ਚ ਉਨ੍ਹਾਂ ਨੇ ਦੇਸ਼ ਪ੍ਰੇਮ ਦਿਖਾਉਂਦਿਆ ਕਿਹਾ ਕਿ ਮੌਤ ਆਵੇ ਤਾਂ ਆਪਣੀ ਮਿੱਟੀ 'ਤੇ ਆਵੇ ਤੇ ਉਹ ਆਪਣੇ ਦੇਸ਼ ਵਾਪਸ ਜਾਣ ਦੇ ਆਪਣੇ ਫੈਸਲੇ ਨੂੰ ਨਹੀਂ ਬਦਲੇਗੀ।

ਦਰਅਸਲ, ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਮਿਲੀ ਹੈ ਤੇ ਆਪਣੀ ਹੀ ਪਾਰਟੀ 'ਤੇ ਪਾਬੰਦੀ ਝੱਲ ਰਹੀ ਹੈ। ਉਨ੍ਹਾਂ ਨੇ ਕਿਹਾ ਉਹ ਆਪਣੇ ਦੇਸ਼ ਵਿੱਚ ਅਦਾਲਤ ਦੇ ਸਾਹਮਣੇ ਖੁਦ ਨੂੰ ਸਰੇਂਡਰ ਕਰਕੇ ਇਹ ਦੇਖਣਾ ਚਾਹੁੰਦੀ ਹੈ ਕਿ ਬੰਗਲਾਦੇਸ਼ ਦੀ ਸਰਕਾਰ ਆਪਣੇ ਸਭ ਤੋਂ ਪ੍ਰਮੁੱਖ ਸਿਆਸੀ ਵਿਰੋਧੀ ਨਾਲ ਕਿਹੋ ਜਿਹਾ ਵਿਵਹਾਰ ਕਰਦੀ ਹੈ।

 

ਮੇਰੇ ਦੇਸ਼ ਦੀ ਮਿੱਟੀ ਤੇ ਆਵੇ ਮੌਤ 

ਵੀਰਵਾਰ ਦੇਰ ਰਾਤ ਅਤੇ ਸ਼ੁੱਕਰਵਾਰ ਤੱਕ ਚੱਲੇ ਟੈਲੀਫੋਨ ਇੰਟਰਵਿਊ ਵਿੱਚ ਸ਼ੇਖ ਹਸੀਨਾ ਨੇ ਕਿਹਾ, "ਹੋ ਸਕਦਾ ਹੈ ਕਿ ਪਰਤਣ 'ਤੇ ਉਹ ਮੈਨੂੰ ਗ੍ਰਿਫਤਾਰ ਕਰ ਲੈਣ ਜਾਂ ਮੈਨੂੰ ਮਾਰ ਵੀ ਦੇਣ। ਫਿਰ ਵੀ, ਮੈਨੂੰ ਜਾਣਾ ਹੀ ਪਵੇਗਾ। ਮੇਰੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਭਾਰੀ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਮੌਤ ਆਉਂਦੀ ਹੈ, ਤਾਂ ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਦੇਸ਼ ਦੀ ਮਿੱਟੀ ਤੇ ਆਵੇ, ਜਿੱਥੇ ਮੇਰੇ ਮਾਤਾ-ਪਿਤਾ ਦਫ਼ਨ ਹਨ ਅਤੇ ਜਿੱਥੇ ਉਨ੍ਹਾਂ ਦਾ ਖੂਨ ਵਗਿਆ ਸੀ।"

ਸ਼ੇਖ ਹਸੀਨਾ ਨੇ ਕਿਹਾ ਕਿ ਢਾਕਾ ਸਰਕਾਰ ਲਗਾਤਾਰ ਭਾਰਤ ਨੂੰ ਪੱਤਰ ਭੇਜ ਰਹੀ ਹੈ, ਪਰ ਉਸਨੇ ਕਿਹਾ, "ਮੈਨੂੰ ਕਿਸੇ ਨੂੰ ਵਾਪਸ ਭੇਜਣ ਦੀ ਜ਼ਰੂਰਤ ਨਹੀਂ ਪਵੇਗੀ, ਮੈਂ ਆਪਣੇ ਆਪ ਆਪਣੇ ਦੇਸ਼ ਵਾਪਸ ਜਾਵਾਂਗੀ।"

ਅਵਾਮੀ ਲੀਗ ਦੇ ਆਗੂ ਵੀ ਕਰ ਸਕਦੇ ਹਨ ਸਰੇਂਡਰ

ਧਿਆਨ ਦੇਣ ਯੋਗ ਹੈ ਕਿ ਸ਼ੇਖ ਹਸੀਨਾ ਦੇ ਨਾਲ ਅਵਾਮੀ ਲੀਗ ਦੇ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਵੀ ਸਰੇਂਡਰ ਕਰਨ ਸਕਦੇ ਹਨ, ਜੋ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। 


ਭਾਰਤ ਨਾਲ ਤਣਾਅਪੂਰਨ ਸਬੰਧਾਂ ਵਿੱਚ ਆ ਸਕਦਾ ਹੈ ਸੁਧਾਰ

ਸ਼ੇਖ ਹਸੀਨਾ ਦੀ ਵਾਪਸੀ ਨਾਲ ਬੰਗਲਾਦੇਸ਼ ਦੇ ਭਾਰਤ ਨਾਲ ਤਣਾਅਪੂਰਨ ਸਬੰਧ ਸੁਧਰ ਸਕਦੇ ਹਨ, ਜੋ ਭਾਰਤ ਵੱਲੋਂ ਉਨ੍ਹਾਂ ਨੂੰ ਸ਼ਰਨ ਦਿੱਤੇ ਜਾਣ ਤੋਂ ਬਾਅਦ ਕਾਫ਼ੀ ਖ਼ਰਾਬ ਹੋ ਗਏ ਸਨ। ਕਿਉਂਕਿ, ਬੰਗਲਾਦੇਸ਼ ਨੇ ਵਾਰ-ਵਾਰ ਭਾਰਤ ਨੂੰ ਉਨ੍ਹਾਂ ਨੂੰ ਹਵਾਲੇ ਕਰਨ ਦੀ ਅਪੀਲ ਕੀਤੀ ਸੀ। ਇਸਤੋਂ ਇਲਾਵਾ ਰੈਡੀਮੇਡ ਗਾਰਮੈਂਟਸ ਐਕਸਪੋਰਟ ਦੇ ਇਸ ਵੱਡੇ ਕੇਂਦਰ ਵਿੱਚ ਸਿਆਸੀ ਵੰਡ ਹੋਰ ਡੂੰਘੀ ਹੋ ਸਕਦੀ ਹੈ, ਕਿਉਂਕਿ ਢਾਕਾ ਵਿੱਚ ਸਰਕਾਰ ਦੋ ਸਾਲਾਂ ਦੀ ਉਥਲ-ਪੁਥਲ ਤੋਂ ਬਾਅਦ ਸਥਿਰਤਾ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

2024 'ਚ ਭੱਜ ਕੇ ਭਾਰਤੀ ਆਈ ਸੀ ਹਸੀਨਾ

ਜ਼ਿਕਰਯੋਗ ਹੈ ਕਿ 2024 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬੰਗਲਾਦੇਸ਼ ਵਿੱਚ ਹੋਏ ਭਾਰੀ ਵਿਰੋਧ ਪ੍ਰਦਰਸ਼ਨਾਂ ਤੋਂ ਬਚਦੇ ਹੋਏ ਭੱਜ ਕੇ ਭਾਰਤ ਆਈ ਸੀ। ਜਿਸ ਤੋਂ ਬਾਅਦ ਬੰਗਲਾਦੇਸ਼ ਦੀ ਵਾਰ ਕ੍ਰਾਈਮ ਕੋਰਟ ਨੇ ਨਵੰਬਰ ਵਿੱਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਨੇ ਜਲਾਵਤਨੀ ਦੌਰਾਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


   

Recent News