menu-icon
Punjabi Story Line
  • Home
  • News
  • International
  • ਅਮਰੀਕਾ-ਈਰਾਨ ਤਣਾਅ 'ਚ ਵਾਧਾ: ਟਰੰਪ ਨੇ ਕਿਹਾ- ਹਮਲੇ ਲਈ ਪੂਰੀ ਤਿਆਰੀ, ਫੈਸਲਾ ਬਾਕੀ; ਤਹਿਰਾਨ ਨੇ ਦਿੱਤੀ ਸਖ਼ਤ ਚੇਤਾਵਨੀ

ਅਮਰੀਕਾ-ਈਰਾਨ ਤਣਾਅ 'ਚ ਵਾਧਾ: ਟਰੰਪ ਨੇ ਕਿਹਾ- ਹਮਲੇ ਲਈ ਪੂਰੀ ਤਿਆਰੀ, ਫੈਸਲਾ ਬਾਕੀ; ਤਹਿਰਾਨ ਨੇ ਦਿੱਤੀ ਸਖ਼ਤ ਚੇਤਾਵਨੀ

ਅਮਰੀਕਾ ਅਤੇ ਈਰਾਨ ਵਿਚਾਲੇ ਯੁੱਧ ਜਾਰੀ ਹੈ ਅਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ਦੀ ਤਿਆਰੀ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਫੌਜੀ ਕਾਰਵਾਈ ਲਈ ਸਾਰੀਆਂ ਤਿਆਰੀਆਂ ਮੁਕੰਮਲ ਹਨ, ਬਸ ਫੈਸਲੇ ਦਾ ਇੰਤਜ਼ਾਰ ਹੈ। ਇਸ ਤੋਂ ਠੀਕ ਬਾਅਦ ਈਰਾਨ ਨੇ ਵੀ ਚੌਂਕਸ਼ੀ ਵਰਤਦਿਆਂ ਕਿਹਾ ਕਿ ਕਿਸੇ ਵੀ ਹਮਲੇ ਦਾ ਮੁੰਹਤੋੜ ਜਵਾਬ ਦਿੱਤਾ ਜਾਵੇਗਾ ਅਤੇ ਅਮਰੀਕਾ ਨੂੰ ਇਸ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਵੇਗੀ।

Date Updated Last Updated : 24 July 2026, 07:57 AM IST
Share:

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕੀ ਫੌਜ ਈਰਾਨ ਖ਼ਿਲਾਫ਼ ਵੱਡੇ ਪੈਮਾਨੇ ਦੀ ਕਾਰਵਾਈ ਲਈ ਪੂਰੀ ਤਰ੍ਹਾਂ ਅਮਾਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਨੂੰ ਹਾਲੇ ਤੱਕ ਕਾਫ਼ੀ ਸਜ਼ਾ ਨਹੀਂ ਮਿਲੀ ਅਤੇ ਉਸ ਨੂੰ ਹੋਰ ਦਰਦ ਝੱਲਣ ਦੀ ਲੋੜ ਹੈ। ਉਨ੍ਹਾਂ ਦੇ ਇਸ ਬਿਆਨ ਨੇ ਪੂਰੇ ਖੇਤਰ ਵਿੱਚ ਤਣਾਅ ਵਧਾ ਦਿੱਤਾ ਹੈ।
ਟਰੰਪ ਦੇ ਬਿਆਨ ਦਾ ਤੁਰੰਤ ਜਵਾਬ ਦਿੰਦਿਆਂ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਜੇਕਰ ਅਮਰੀਕਾ ਆਪਣੇ ਹਮਲੇ ਜਾਰੀ ਰੱਖਦਾ ਹੈ ਤਾਂ ਉਸ ਨੂੰ ਪਹਿਲਾਂ ਨਾਲੋਂ ਵੀ ਸਖ਼ਤ ਅੰਜਾਮ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਗਤੀਰੋਕੂ ਸਥਿਤੀ ਨੂੰ ਸੁਲਝਾਉਣ ਦਾ ਇੱਕੋ-ਇੱਕ ਰਾਹ ਗੱਲਬਾਤ ਹੈ, ਨਾ ਕਿ ਹੋਰ ਫੌਜੀ ਕਾਰਵਾਈਆਂ।
ਦੂਜੇ ਪਾਸੇ ਬ੍ਰਿਟੇਨ ਨੇ ਵੀ ਆਪਣੀਆਂ ਫੌਜੀ ਟੁਕੜੀਆਂ ਨੂੰ ਉੱਚ ਚੌਕਸੀ 'ਤੇ ਰੱਖਿਆ ਹੈ। ਬ੍ਰਿਟਿਸ਼ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਮਰੀਕਾ ਨੇ ਬ੍ਰਿਟੇਨ ਦੇ ਫੌਜੀ ਅੱਡਿਆਂ ਦੀ ਵਰਤੋਂ ਕੀਤੀ ਤਾਂ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਅਮਰੀਕੀ ਹਥਿਆਰਾਂ ਦੇ ਭੰਡਾਰ 'ਤੇ ਵੱਡਾ ਖ਼ਤਰਾ

ਈਰਾਨ ਨਾਲ ਲਗਾਤਾਰ ਜਾਰੀ ਜੰਗ ਕਾਰਨ ਅਮਰੀਕਾ ਦਾ ਹਥਿਆਰਾਂ ਦਾ ਭੰਡਾਰ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਰਕ ਕੈਂਸ਼ੀਅਨ ਨੇ ਖੁਲਾਸਾ ਕੀਤਾ ਹੈ ਕਿ ਮੌਜੂਦਾ ਰਫ਼ਤਾਰ ਨਾਲ ਹਥਿਆਰਾਂ ਦੀ ਵਰਤੋਂ ਹੋਈ ਤਾਂ ਅਮਰੀਕੀ ਸਟਾਕ ਨੂੰ ਮੁੜ ਭਰਨ ਵਿੱਚ 2 ਤੋਂ 5 ਸਾਲ ਲੱਗ ਸਕਦੇ ਹਨ।
ਕੈਂਸ਼ੀਅਨ ਨੇ ਅਲ ਜਜ਼ੀਰਾ ਨਾਲ ਗੱਲਬਾਤ ਵਿੱਚ ਕਿਹਾ ਕਿ ਈਰਾਨ ਖ਼ਿਲਾਫ਼ ਕਾਰਵਾਈਆਂ ਵਿੱਚ ਅਮਰੀਕਾ ਨੇ ਜਿਨ੍ਹਾਂ ਸੱਤ ਪ੍ਰਮੁੱਖ ਹਥਿਆਰਾਂ ਦਾ ਸਭ ਤੋਂ ਵੱਧ ਇਸਤੇਮਾਲ ਕੀਤਾ, ਉਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਅੱਧਾ ਭੰਡਾਰ ਖ਼ਤਮ ਹੋ ਚੁੱਕਾ ਹੈ। ਇਹ ਹਥਿਆਰ ਤਾਈਵਾਨ ਜਾਂ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਕਿਸੇ ਵੀ ਸੰਭਾਵੀ ਟਕਰਾਅ ਲਈ ਵੀ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ, ਜਿਸ ਕਾਰਨ ਅਮਰੀਕੀ ਰਣਨੀਤੀ 'ਤੇ ਡੂੰਘਾ ਅਸਰ ਪੈ ਰਿਹਾ ਹੈ।

ਈਰਾਨ ਦੇ ਪੰਜ ਸ਼ਹਿਰਾਂ 'ਚ ਧਮਾਕੇ, ਤਹਿਰਾਨ 'ਚ ਹਵਾਈ ਸੁਰੱਖਿਆ ਪ੍ਰਣਾਲੀ ਕਿਰਿਆਸ਼ੀਲ

ਤਾਜ਼ਾ ਰਿਪੋਰਟਾਂ ਮੁਤਾਬਕ ਈਰਾਨ ਦੇ ਪੰਜ ਵੱਖ-ਵੱਖ ਸ਼ਹਿਰਾਂ ਵਿੱਚ ਜ਼ੋਰਦਾਰ ਧਮਾਕੇ ਸੁਣੇ ਗਏ ਹਨ। ਈਰਾਨੀ ਮੀਡੀਆ ਮੁਤਾਬਕ, ਅਮਰੀਕਾ ਨੇ ਖੋਂਦਾਬ, ਖੋਰਰਮਾਬਾਦ, ਕੋਨਾਰਕ, ਜਾਸਕ ਅਤੇ ਰਾਜਧਾਨੀ ਤਹਿਰਾਨ ਨੂੰ ਨਿਸ਼ਾਨਾ ਬਣਾਇਆ ਹੈ। ਸਰਕਾਰੀ ਟੈਲੀਵਿਜ਼ਨ IRIB ਨੇ ਦੱਸਿਆ ਕਿ ਖੋਂਦਾਬ ਦੇ ਨੇੜੇ ਦੋ ਪ੍ਰੋਜੈਕਟਾਈਲ ਵੱਜੇ, ਜਦੋਂ ਕਿ ਖੋਰਰਮਾਬਾਦ ਅਤੇ ਕੋਨਾਰਕ ਵਿੱਚ ਵੀ ਤੇਜ਼ ਧਮਾਕਿਆਂ ਦੀ ਸੂਚਨਾ ਹੈ।
ਫਾਰਸ ਨਿਊਜ਼ ਏਜੰਸੀ ਅਤੇ IRIB ਮੁਤਾਬਕ, ਹੋਰਮੁਜ਼ ਦੇ ਸਮੁੰਦਰੀ ਰਸਤੇ ਨੇੜੇ ਸਥਿਤ ਜਾਸਕ ਬੰਦਰਗਾਹ ਵਿੱਚ ਵੀ ਕਈ ਵਿਸਫੋਟ ਹੋਏ। ਇਹ ਇਲਾਕਾ ਰਣਨੀਤਕ ਤੌਰ 'ਤੇ ਅਹਿਮ ਮੰਨਿਆ ਜਾਂਦਾ ਹੈ, ਕਿਉਂਕਿ ਦੁਨੀਆ ਭਰ ਦੇ ਤੇਲ ਦੀ ਆਵਾਜਾਈ ਇਸੇ ਸਮੁੰਦਰੀ ਰਸਤੇ ਰਾਹੀਂ ਹੁੰਦੀ ਹੈ। ਧਮਾਕਿਆਂ ਤੋਂ ਬਾਅਦ ਤਹਿਰਾਨ ਵਿੱਚ ਹਵਾਈ ਸੁਰੱਖਿਆ ਪ੍ਰਣਾਲੀ ਨੂੰ ਵੀ ਐਕਟਿਵ ਕਰ ਦਿੱਤਾ ਗਿਆ।

ਲਗਾਤਾਰ 13ਵੀਂ ਰਾਤ ਅਮਰੀਕੀ ਹਮਲੇ ਜਾਰੀ

ਅਮਰੀਕਾ ਨੇ ਈਰਾਨ ਖ਼ਿਲਾਫ਼ ਲਗਾਤਾਰ 13ਵੀਂ ਰਾਤ ਹਮਲੇ ਕੀਤੇ। ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਜੁਲਾਈ ਦੀ ਰਾਤ ਕੀਤੇ ਗਏ ਹਮਲਿਆਂ ਵਿੱਚ ਈਰਾਨ ਦੇ ਫੌਜੀ ਕਮਾਂਡ ਸੈਂਟਰ, ਡਰੋਨ ਸਟੋਰੇਜ਼, ਸੰਚਾਰ ਪ੍ਰਣਾਲੀ, ਤੱਟਵਰਤੀ ਨਿਗਰਾਨੀ ਠਿਕਾਣਿਆਂ ਅਤੇ ਸਮੁੰਦਰੀ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਕਾਰਵਾਈ ਨੂੰ ਹੁਣ ਤੱਕ ਦੀਆਂ ਸਭ ਤੋਂ ਵੱਧ ਤੀਬਰ ਫੌਜੀ ਕਾਰਵਾਈਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

Tags :

Recent News