menu-icon
Punjabi Story Line
  • Home
  • News
  • National
  • AIADMK ਨੂੰ ਇਕ ਹੋਰ ਵੱਡਾ ਝਟਕਾ, ਵਿਧਾਇਕ ਐਮ.ਆਰ. ਵਿਜੈਭਾਸਕਰ ਨੇ ਵਿਧਾਇਕੀ ਅਤੇ ਪਾਰਟੀ ਦੋਵਾਂ ਤੋਂ ਦਿੱਤਾ ਅਸਤੀਫਾ

AIADMK ਨੂੰ ਇਕ ਹੋਰ ਵੱਡਾ ਝਟਕਾ, ਵਿਧਾਇਕ ਐਮ.ਆਰ. ਵਿਜੈਭਾਸਕਰ ਨੇ ਵਿਧਾਇਕੀ ਅਤੇ ਪਾਰਟੀ ਦੋਵਾਂ ਤੋਂ ਦਿੱਤਾ ਅਸਤੀਫਾ

ਕਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਐਮ.ਆਰ. ਵਿਜੈਭਾਸਕਰ ਨੇ ਸੋਮਵਾਰ ਨੂੰ ਨ ਸਿਰਫ਼ ਵਿਧਾਇਕ ਦੇ ਅਹੁਦੇ ਤੋਂ ਬਲਕਿ AIADMK ਦੀ ਮੁੱਢਲੀ ਮੈਂਬਰਸ਼ਿਪ ਵੀ ਛੱਡ ਦਿੱਤੀ। 29 ਜੂਨ ਨੂੰ ਸਵੇਰੇ ਸਪੀਕਰ ਜੇਸੀਡੀ ਪ੍ਰਭਾਕਰ ਨਾਲ ਮੁਲਾਕਾਤ ਕਰ ਉਨ੍ਹਾਂ ਨੇ ਆਪਣਆ ਅਸਤੀਫਾ ਸੌਂਪਿਆ।

Date Updated Last Updated : 29 June 2026, 01:52 PM IST
Share:

ਨਵੀਂ ਦਿੱਲੀ. ਤਾਮਿਲਨਾਡੂ ਦੀ ਮੁੱਖ ਵਿਰੋਧੀ ਪਾਰਟੀ AIADMK ਨੂੰ ਇੱਕ ਹੋਰ ਵੱਡਾ ਸਿਆਸੀ ਝਟਕਾ ਲੱਗਿਆ ਹੈ। ਕਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਐਮ.ਆਰ. ਵਿਜੈਭਾਸਕਰ ਨੇ ਸੋਮਵਾਰ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਿਰਫ਼ ਅਸਤੀਫਾ ਹੀ ਨਹੀਂ, ਸਗੋਂ ਉਨ੍ਹਾਂ ਨੇ AIADMK ਦੀ ਮੁੱਢਲੀ ਮੈਂਬਰਸ਼ਿਪ ਵੀ ਛੱਡ ਦਿੱਤੀ।


ਉਨ੍ਹਾਂ ਦੇ ਇਸ ਫੈਸਲੇ ਨਾਲ ਪਾਰਟੀ ਲਈ ਸਿਆਸੀ ਚੁਣੌਤੀਆਂ ਹੋਰ ਵੱਧ ਗਈਆਂ ਹਨ। ਖਾਸ ਗੱਲ ਇਹ ਹੈ ਕਿ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਬਾਅਦ AIADMK ਛੱਡਣ ਵਾਲੇ ਉਹ ਛੇਵੇਂ ਵਿਧਾਇਕ ਬਣ ਗਏ ਹਨ।

 

ਕਰੂਰ ਦੇ AIADMK ਵਿਧਾਇਕ ਵਿਜੈਭਾਸਕਰ ਨੇ ਸੋਮਵਾਰ (29 ਜੂਨ) ਨੂੰ ਸਵੇਰੇ ਸਪੀਕਰ ਜੇਸੀਡੀ ਪ੍ਰਭਾਕਰ ਨਾਲ ਮੁਲਾਕਾਤ ਕੀਤੀ ਤੇ ਆਪਣਾ ਅਸਤੀਫਾ ਸੌਂਪ ਦਿੱਤਾ।

 

ਜੈਲਲਿਤਾ ਸਰਕਾਰ ਵਿੱਚ ਨਿਭਾਈ ਟਰਾਂਸਪੋਰਟ ਮੰਤਰੀ ਵਜੋਂ ਸੇਵਾ 


ਐਮ.ਆਰ ਵਿਜੈ ਭਾਸਕਰ ਨੇ ਜੈਲਲਿਤਾ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਦੇ ਤੌਰ ਤੇ ਕੰਮ ਕੀਤਾ ਸੀ। 2021 ਵਿਧਾਨਸਭਾ ਚੋਣਾਂ 'ਚ ਉਨ੍ਹਾਂ ਨੂੰ ਡੀਐਮਕੇ ਕੇ ਵੀ ਸੇਂਥਿਲ ਬਾਲਾਜੀ ਨੇ ਕਰਾਰੀ ਹਾਰ ਦਿੱਤੀ ਸੀ, ਪਰ 2026 ਚੋਣਾਂ 'ਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ।

TVK 'ਚ ਸ਼ਾਮਲ ਹੋਣ ਦੀਆਂ ਅਟਕਲਾਂ ਸ਼ੁਰੂ


ਹੁਣ ਵਿਧਾਇਕੀ ਦੇ ਅਹੁਦੇ ਤੋਂ ਅਸਤੀਫੇ ਮਗਰੋਂ ਐਮ. ਆਰ ਵਿਜੈਭਾਸਕਰ ਦੇ ਵਿਜੈ ਥਲਾਪਤੀ ਦੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕਿਉਂਕਿ, ਇਸਤੋਂ ਪਹਿਲਾਂ AIADMK ਦੇ ਚਾਰ ਵਿਧਾਇਕ ਪਾਰਟੀ ਤੋਂ ਅਸਤੀਫਾ ਦੇ ਕੇ ਟੀਵੀਕੇ 'ਚ ਸ਼ਾਮਲ ਹੋਏ ਸਨ ਤੇ ਹੁਣ ਵਿਜੈਭਾਸਕਰ ਨੂੰ ਲੈ ਕੇ ਵੀ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਵਿਧਾਨਸਭਾ 'ਚ ਖਾਲੀ ਹੋਈਆਂ 7 ਸੀਟਾਂ


ਛੇਵੇਂ ਵਿਧਾਇਕ ਦੇ ਅਸਤੀਫੇ ਨਾਲ ਹੁਣ ਤਮਿਲਨਾਡੂ 'ਚ ਕੁੱਲ 7 ਸੀਟਾਂ ਖਾਲੀ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਤ੍ਰਿਚੀ ਪੂਰਬੀ ਸੀਟ ਹੈ, ਜੋ ਮੁੱਖ ਮੰਤਰੀ ਜੋਸਫ਼ ਵਿਜੇ ਦੁਆਰਾ ਖਾਲੀ ਕੀਤੀ ਗਈ ਸੀ। ਉਨ੍ਹਾਂ ਨੇ ਤ੍ਰਿਚੀ ਪੂਰਬੀ ਅਤੇ ਪੇਰੰਬੂਰ ਦੋਵਾਂ ਹਲਕਿਆਂ ਤੋਂ ਚੋਣਾਂ ਲੜੀਆਂ ਸਨ ਅਤੇ ਦੋਵੇਂ ਜਿੱਤੀਆਂ ਸਨ। ਹਾਲਾਂਕਿ, ਨਿਯਮਾਂ ਦੇ ਅਨੁਸਾਰ, ਮੁੱਖ ਮੰਤਰੀ ਨੂੰ ਇੱਕ ਸੀਟ ਖਾਲੀ ਕਰਨੀ ਜ਼ਰੂਰੀ ਸੀ ਅਤੇ ਉਨ੍ਹਾਂ ਨੇ ਤ੍ਰਿਚੀ ਪੂਰਬੀ ਸੀਟ ਛੱਡਣ ਦਾ ਫੈਸਲਾ ਕੀਤਾ

Recent News