Courtesy: ai image
ਨਵੀ ਦਿੱਲੀ: 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ‘ਵੰਦੇ ਮਾਤਰਮ’ ਦੇ ਅਪਮਾਨ ਨੂੰ ਲੈ ਕੇ ਸਿਆਸੀ ਵਿਵਾਦ ਹੋਰ ਤੇਜ਼ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਰੋਧੀ ਪਾਰਟੀ ਕਾਂਗਰਸ 'ਤੇ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਮੰਗ ਕੀਤੀ ਕਿ ਪਾਰਟੀ ਦੇ ਲੋਕ ਇਸ ਗੀਤ ਨੂੰ ਲਿਖਣ ਵਾਲੇ ਬੰਕਿਮਚੰਦਰ ਚੱਟੋਪਾਧਿਆਏ ਕੋਲੋਂ ਮੁਆਫੀ ਮੰਗੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੀ ਨੇਤਾ ਸੋਨੀਆ ਗਾਂਦੀ ਨੇ ਆਜ਼ਾਦੀ ਦਿਵਸ 'ਤੇ ਸਮਾਰੋਹ ਦੌਰਾਨ ਵੰਦੇ ਮਾਤਰਮ ਗੀਤ ਨੂੰ ਅੱਧ ਵਿਚਕਾਰ ਰੋਕਣ ਲਈ ਕਿਹਾ ਸੀ।
ਰਾਜਸਥਾਨ ਦੇ ਚਿਤੌੜਗੜ੍ਹ 'ਚ ਇੱਕ ਸੰਬੋਧਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨ ਨੇ ਕਾਂਗਰਸ 'ਤੇ ਤਿਖਾ ਹਮਲਾ ਬੋਲਿਆ। ਉਨ੍ਹਾਂ ਕਿਹਾ-ਕਾਂਗਰਸ ਦੀ ਬੇਸ਼ਰਮੀ ਦੇਖੋ। ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਚ ਰਾਸ਼ਟਰੀ ਗੀਤ 'ਵੰਦੇ ਮਾਤਰਮ' ਗਾਇਆ ਜਾ ਰਿਹਾ ਸੀ। ਇਸ ਦੌਰਾਨ ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਕਾਂਗਰਸ ਪ੍ਰਧਾਨ ਨੂੰ ਗੀਤ ਵਿਚਕਾਰ ਬੰਦ ਕਰਨ ਲਈ ਕਿਹਾ।"
ਉਨ੍ਹਾਂ ਸੋਨੀਆਂ ਗਾਂਧੀ 'ਤੇ ਤੰਜ ਕੱਸਦਿਆਂ ਕਿਹਾ- ਸੋਨੀਆ ਜੀ, 140 ਕਰੋੜ ਲੋਕ ਤੁਹਾਨੂ ਟੀਵੀ 'ਚ ਦੇਖ ਰਹੇ ਸੀ। ਤੁਸੀ ਜੋ ਪਾਪ ਕੀਤਾ ਹੈ, ਤੁਹਾਨੂੰ ਜਨਤਾ ਮਾਫ਼ ਨਹੀਂ ਕਰੇਗੀ। ਕੋਈ ਵੰਦੇ ਮਾਤਰਮ ਗੀਤ ਨੂੰ ਅਧੂਰਾ ਛੱਡਣਾ ਦਾ ਸਪਨਾ ਵੀ ਕਿਵੇਂ ਦੇਖ ਸਕਦਾ ਹੈ। ਕਾਂਗਰਸ ਦੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਜੇ ਕਾਂਗਰਸ ਪਾਰਟੀ ਕੋਲ ਜ਼ਰਾ ਵੀ ਸ਼ਰਮ ਬਾਕੀ ਹੈ ਤਾਂ ਤੁਹਾਨੂੰ ਗੀਤ ਲਿਖਣ ਵਾਲੇ ਬੰਕਿਮਚੰਦਰ ਚੱਟੋਪਾਧਿਆਏ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਵੋਟ ਬੈਂਕ ਦੀ ਰਾਜਨੀਤੀ ਕਾਰਣ ਵੰਦੇ ਮਾਤਰਮ ਨੂੰ ਭੁੱਲ ਗਈ ਹੈ।
ਦਰਅਸਲ, 15 ਅਗਸਤ ਨੂੰ ਆਜ਼ਾਦੀ ਦਿਹਾੜੇ 'ਤੇ ਕਾਂਗਰਸ ਹੈੱਡਕੁਆਰਟਰ ਵਿੱਚ ਇੱਕ ਪ੍ਰੋਗਰਾਮ ਕਰਵਾ ਰਹੀ ਸੀ, ਜਿਸਦਾ ਵੀਡਿਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ। ਇਸ ਦੌਰਾਨ ਵੰਦੇ ਮਾਤਰਮ ਗੀਤ ਚੱਲਣ ਵੇਲੇ ਕਾਂਗਰਸ ਦੇ ਸੀਨੀਅਰ ਨੇਤਾ ਗੱਲਬਾਤ ਕਰਦੇ ਨਜ਼ਰ ਆਏ। ਇਸ ਵਿਚਾਲੇ ਸੋਨੀਆ ਗਾਂਧੀ ਨੇ ਵੰਦੇ ਮਾਤਰਮ ਗੀਤ ਨੂੰ ਵਿਚਾਲੇ ਰੋਕਣ ਲਈ ਵੀ ਕਿਹਾ। ਇਸ ਵੀਡਿਓ ਦੇ ਵਾਇਰਲ ਹੋਣ ਮਗਰੋਂ ਲੋਕਾਂ ਦਾ ਗੁੱਸਾ ਭੜਕ ਗਿਆ ਅਤੇ ਕਾਂਗਰਸ 'ਤੇ ਰਾਸ਼ਟਰੀ ਗੀਤ ਦੇ ਅਪਮਾਨ ਦਾ ਦੋਸ਼ ਲਾਇਆ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਵੀ ਕਾਂਗਰਸ ਨੇ ਆੜੇ ਹੱਥ ਲਿਆ।