menu-icon
Punjabi Story Line
Independence Day 2026
  • Home
  • News
  • National
  • ਸਾਬਕਾ ਪੀਐਮ ਅਟਲ ਬਿਹਾਰੀ ਵਾਜਪੇਈ ਦੀ 8ਵੀਂ ਬਰਸੀ 'ਤੇ PM ਮੋਦੀ ਨੇ ਭੇਂਟ ਕੀਤੀ ਸ਼ਰਧਾਂਜਲੀ, ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀ ਕੀਤਾ ਨਮਨ

ਸਾਬਕਾ ਪੀਐਮ ਅਟਲ ਬਿਹਾਰੀ ਵਾਜਪੇਈ ਦੀ 8ਵੀਂ ਬਰਸੀ 'ਤੇ PM ਮੋਦੀ ਨੇ ਭੇਂਟ ਕੀਤੀ ਸ਼ਰਧਾਂਜਲੀ, ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀ ਕੀਤਾ ਨਮਨ

ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਅੱਜ 8ਵੀਂ ਬਰਸੀ ਦੇ ਮੌਕੇ 'ਤੇ ਪੂਰਾ ਦੇਸ਼ ਉਨ੍ਹਾਂ ਨੂੰ ਨਮਨ ਕਰਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Date Updated Last Updated : 16 August 2026, 02:56 PM IST
Share:

ਨਵੀਂ ਦਿੱਲੀ: ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਅੱਜ 8ਵੀਂ ਬਰਸੀ ਹੈ। ਇਸ ਮੌਕੇ ਪੂਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਐਤਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ, ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼ ਨਾਰਾਇਣ ਸਿੰਘ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਨਵੀਂ ਦਿੱਲੀ ਸਥਿਤ ‘ਸਦੈਵ ਅਟਲ’ ਸਮਾਰਕ ’ਤੇ ਪਹੁੰਚ ਕੇ ਅਟਲ ਬਿਹਾਰੀ ਵਾਜਪੇਈ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਨ੍ਹਾਂ ਹੀ ਨਹੀਂ ਕਈ ਸੀਨੀਅਰ ਆਗੂਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਸਾਂਝਾ ਕਰ ਉਨ੍ਹਾਂ ਨੂੰ ਯਾਦ ਕੀਤਾ। ਇਸ ਵਿਚਾਲੇ ਅਟਲ ਬਿਹਾਰੀ ਦੀ ਯਾਦ ਵਿੱਚ ਕੀਤਾ ਪ੍ਰਧਾਨਮੰਤਰੀ ਦਾ ਪੋਸਟ ਖੂਬ ਵਾਇਰਲ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ 'ਤੇ ਵਾਜਪੇਈ ਨੂੰ ਕੀਤਾ ਯਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਬਿਹਾਰੀ ਵਾਜਪੇਈ ਦੀ ਬਰਸੀ ’ਤੇ ਉਨ੍ਹਾਂ ਨੂੰ 'ਐਕਸ ਪਲੇਟਫਾਰਮ 'ਤੇ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨੂੰ ਅਸਾਧਾਰਣ ਰਾਜਨੇਤਾ ਦੱਸਿਆ ਅਤੇ ਕਿਹਾ ਕਿ ਵਾਜਪੇਈ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਸੀ।
ਪੀਐਮ ਮੋਦੀ ਨੇ ਕੈਪਸ਼ਨ 'ਚ ਲਿਖਿਆ- ਅਟਲ ਜੀ ਨੂੰ ਉਨ੍ਹਾਂ ਦੀ ਬਰਸੀ ਯਾਦ ਕਰਦੇ ਹੋਏ। ਇੱਕ ਅਸਾਧਾਰਨ ਰਾਜਨੇਤਾ ਜਿਨ੍ਹਾਂ ਨੂੰ ਸ਼ਾਨਦਾਰ ਦ੍ਰਿਸ਼ਟੀਕੋਣ ਦੀ ਬਖਸ਼ੀਸ਼ ਪ੍ਰਾਪਤ ਸੀ, ਉਨ੍ਹਾਂ ਨੇ ਆਪਣਾ ਜੀਵਨ ਸਾਡੇ ਦੇਸ਼ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਸ਼ਬਦਾਂ ਅਤੇ ਯਤਨਾਂ ਨੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਨੇ ਸਾਡੇ ਦੇਸ਼ ਨੂੰ ਮਜ਼ਬੂਤ ​​ਬਣਾਇਆ। ਚੰਗੇ ਸ਼ਾਸਨ ਅਤੇ ਜਨਤਕ ਭਲਾਈ 'ਤੇ ਉਨ੍ਹਾਂ ਦਾ ਧਿਆਨ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦਾ ਰਹੇਗਾ।

ਅਮਿਤ ਸ਼ਾਹ ਨੇ ਵੀ ਦਿੱਤੀ ਸ਼ਰਧਾਂਜਲੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵਾਜਪੇਈ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਪੋਸਟ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਰਾਜਨੀਤਿਕ ਅਤੇ ਰਾਸ਼ਟਰੀ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਲਿਖਿਆ- ਮੈਂ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੰਸਥਾਪਕ, ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ। ਅਟਲ ਜੀ ਇੱਕ ਦੇਸ਼ ਭਗਤ ਰਾਜਨੇਤਾ ਸਨ ਜਿਨ੍ਹਾਂ ਨੇ ਆਪਣੇ ਜੀਵਨ ਦਾ ਹਰ ਪਲ ਰਾਸ਼ਟਰ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਜਿੱਥੇ ਉਨ੍ਹਾਂ ਨੇ ਪ੍ਰਮਾਣੂ ਪ੍ਰੀਖਣਾਂ ਅਤੇ ਕਾਰਗਿਲ ਯੁੱਧ ਰਾਹੀਂ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਈ, ਉੱਥੇ ਉਨ੍ਹਾਂ ਦੀ ਕਦਰਾਂ-ਕੀਮਤਾਂ 'ਤੇ ਆਧਾਰਿਤ ਰਾਜਨੀਤੀ ਨੇ ਪਹਿਲੀ ਵਾਰ ਅੰਤਯੋਦਿਆ  ਅਤੇ ਚੰਗੇ ਸ਼ਾਸਨ ਦੇ ਦ੍ਰਿਸ਼ਟੀਕੋਣ ਨੂੰ ਵੀ ਹਕੀਕਤ ਵਿੱਚ ਬਦਲਿਆ। ਅਟਲ ਜੀ ਦੀ ਉੱਚੀ ਸ਼ਖਸੀਅਤ ਅਤੇ ਅਗਵਾਈ ਹਰ ਭਾਜਪਾ ਵਰਕਰ ਨੂੰ ਰਾਸ਼ਟਰ ਨਿਰਮਾਣ ਲਈ ਪ੍ਰੇਰਿਤ ਕਰਦੀ ਰਹੇਗੀ।

ਅਟਲ ਬਿਹਾਰੀ ਦਾ ਰਾਜਨੀਤਿਕ ਜੀਵਨ

ਦੱਸ ਦੇਈਏ, ਅਟਲ ਬਿਹਾਰੀ ਵਾਜਪੇਈ ਦਾ ਰਾਜਨੀਤਿਕ ਜੀਵਨ ਕਈ ਮਹੱਤਵਪੂਰਨ ਅਤੇ ਦੂਰਗਾਮੀ ਫੈਸਲਿਆਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਭਾਰਤ ਨੇ ਰੱਖਿਆ, ਬੁਨਿਆਦੀ ਢਾਂਚੇ, ਸੜਕਾਂ, ਦੂਰਸੰਚਾਰ ਅਤੇ ਸਿੱਖਿਆ ਸਮੇਤ ਕਈ ਖੇਤਰਾਂ ਵਿੱਚ ਅਹਿਮ ਕਦਮ ਚੁੱਕੇ। 1998 ਵਿੱਚ ਰਾਜਸਥਾਨ ਦੇ ਪੋਖਰਣ ਵਿੱਚ ਹੋਏ ਪਰਮਾਣੂ ਪ੍ਰੀਖਣਾਂ ਨੇ ਭਾਰਤ ਦੀ ਰਣਨੀਤਕ ਸਮਰੱਥਾ ਨੂੰ ਦੁਨੀਆ ਸਾਹਮਣੇ ਰੱਖਿਆ। ਇਸ ਤੋਂ ਬਾਅਦ ਭਾਰਤ ਦੀ ਪਰਮਾਣੂ ਸ਼ਕਤੀ ਵਜੋਂ ਸਥਿਤੀ ਹੋਰ ਮਜ਼ਬੂਤ ਹੋਈ। ਵਾਜਪੇਈ ਦੀ ਸਰਕਾਰ ਨੇ ਕਾਰਗਿਲ ਜੰਗ ਦੌਰਾਨ ਵੀ ਦੇਸ਼ ਦੀ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਨੂੰ ਕੇਂਦਰ ਵਿੱਚ ਰੱਖਦਿਆਂ ਮਹੱਤਵਪੂਰਨ ਫੈਸਲੇ ਕੀਤੇ।


ਸੜਕਾਂ ਅਤੇ ਕਨੈਕਟੀਵਿਟੀ ’ਤੇ ਦਿੱਤਾ ਜ਼ੋਰ

ਵਾਜਪੇਈ ਸਰਕਾਰ ਦੀਆਂ ਵੱਡੀਆਂ ਪਹਿਲਕਦਮੀਆਂ ਵਿੱਚ ਰਾਸ਼ਟਰੀ ਹਾਈਵੇ ਨੈੱਟਵਰਕ ਨੂੰ ਮਜ਼ਬੂਤ ਕਰਨ ਵਾਲੀ ‘ਗੋਲਡਨ ਕਵਾਡ੍ਰਿਲੈਟਰਲ’ ਯੋਜਨਾ ਵੀ ਸ਼ਾਮਲ ਸੀ। ਇਸ ਪ੍ਰਾਜੈਕਟ ਰਾਹੀਂ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਨੂੰ ਹਾਈਵੇ ਨੈੱਟਵਰਕ ਨਾਲ ਜੋੜਨ ’ਤੇ ਜ਼ੋਰ ਦਿੱਤਾ ਗਿਆ। ਇਸੇ ਤਰ੍ਹਾਂ ‘ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ’ ਦੀ ਸ਼ੁਰੂਆਤ ਵੀ ਪਿੰਡਾਂ ਨੂੰ ਹਰ ਮੌਸਮ ਵਿੱਚ ਚੱਲਣ ਯੋਗ ਸੜਕਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀ ਗਈ। ਪੇਂਡੂ ਖੇਤਰਾਂ ਵਿੱਚ ਆਵਾਜਾਈ ਅਤੇ ਕਨੈਕਟੀਵਿਟੀ ਸੁਧਾਰਨ ਲਈ ਇਸ ਪਹਿਲ ਨੂੰ ਮਹੱਤਵਪੂਰਨ ਕਦਮ ਮੰਨਿਆ ਗਿਆ।

Recent News