Courtesy: instagram@narendramodi
ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਇੱਕ ਵੀਡਿਓ ਸਾਂਝਾ ਕੀਤਾ, ਜੋ ਦੇਖਦਿਆਂ ਹੀ ਦੇਖਦਿਆਂ ਤੇਜ਼ੀ ਨਾਲ ਵਾਇਰਲ ਹੋ ਗਿਆ। ਦਰਅਸਲ, ਪੀਐਮ ਦਾ ਇਹ ਵੀਡਿਓ ਸੁੰਤਤਰਤਾ ਦਿਵਸ 'ਤੇ ਲਾਲ ਕਿਲ੍ਹੇ ਵਿਖੇ ਜਾਣ ਤੋਂ ਪਹਿਲਾਂ ਦਾ ਹੈ, ਜਿਸ ਵਿੱਚ ਉਹ ਆਪਣੇ ਬੇਜੁਬਾਨ ਦੋਸਤਾਂ ਨੂੰ ਖਾਣਾ ਖਿਲਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡਿਓ ਨੂੰ ਸਾਂਝਾ ਕਰਦਿਆਂ ਪੀਐਮ ਮੋਦੀ ਨੇ ਖਾਸ ਕੈਪਸ਼ਨ ਵੀ ਲਿਖਿਆ ਹੈ, ਜਿਸਨੂੰ ਪ੍ਰਸ਼ੰਸਕ ਖੂਬ ਪਸੰਦ ਕਰਦੇ ਨਜ਼ਰ ਆ ਰਹੇ ਹੈ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਜੋ ਵੀਡਿਓ ਸਾਂਝਾ ਕੀਤਾ ਹੈ, ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਮੋਰਾਂ ਨੂੰ ਆਪਣੇ ਹੱਥਾਂ ਨਾਲ ਚੋਗਾ ਚੁਗਾ ਰਹੇ ਹਨ ਅਤੇ ਗਾਂਵਾਂ ਨੂੰ ਚਾਰਾ ਖਿਲਾ ਰਹੇ ਹਨ। ਇਸ ਦੌਰਾਨ ਪੀਐਮ ਵ੍ਹਾਈਟ ਕੁਰਤਾ ਪੈਜਾਮਾ, ਭੂਰੀ ਜੈਕੇਟ ਅਤੇ ਲਾਲ ਪਗੜੀ ਬੰਨ੍ਹੇ ਨਜ਼ਰ ਆ ਰਹੇ ਹਨ।
ਇਸ ਵੀਡਿਓ ਨੂੰ ਸਾਂਝਾ ਕਰ ਉਨ੍ਹਾਂ ਲਿਖਿਆ- "ਹਰ ਰੋਜ਼ ਆਪਣੇ ਦੋਸਤਾਂ ਨੂੰ ਖਾਣਾ ਖੁਆਉਣਾ ਮੇਰੀ ਇੱਕ ਰੋਜ਼ਾਨਾ ਦੀ ਰੁਟੀਨ ਹੈ। ਕੱਲ੍ਹ ਸਵੇਰੇ, ਉਨ੍ਹਾਂ ਨੂੰ ਕਿਸੇ ਤਰ੍ਹਾਂ ਅਹਿਸਾਸ ਹੋਇਆ ਕਿ ਮੈਂ ਜਲਦੀ ਜਾ ਰਿਹਾ ਹਾਂ ਇਸ ਲਈ ਉਹ ਮੈਨੂੰ ਮਿਲਣ ਆਏ ਜਦੋਂ ਮੈਂ ਲਾਲ ਕਿਲ੍ਹੇ ਲਈ ਜਾ ਰਿਹਾ ਸੀ।
ਖਾਸ, ਹਮੇਸ਼ਾ ਵਾਂਗ!"
ਪੀਐਮ ਦਾ ਇਹ ਵੀਡਿਓ ਪੋਸਟ ਹੁੰਦਿਆਂ ਹੀ ਵਾਇਰਲ ਹੋ ਗਿਆ। ਇਸਨੂੰ ਲੱਖਾ ਵਾਰ ਦੇਖਿਆ ਜਾ ਚੁੱਕਾ ਹੈ ਅਤੇ 1.5 ਮਿਲੀਅਨ ਤੋਂ ਵੱਧ ਇਸਨੂੰ ਲਾਈਕ ਮਿਲ ਚੁੱਕੇ ਹਨ। ਇਸਤੋਂ ਇਲਾਵਾ ਪ੍ਰਸ਼ੰਸਕ ਕੁਮੇਂਟ ਸੈਕਸ਼ਨ ਵਿੱਚ ਕੁਮੇਂਟ ਕਰ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਦੱਸ ਦੇਈਏ, ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਸਵੇਰੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਤਿਰੰਗਾ ਲਹਿਰਾਇਆ ਸੀ ਅਤੇ ਹੁਣ ਸਾਂਝਾ ਕੀਤੇ ਵੀਡਿਓ ਵਿੱਚ ਵੀ ਉਹ ਉਸੇ ਭੇਸ 'ਚ ਨਜ਼ਰ ਆਏ ਹਨ। ਸੁਤੰਤਰਤਾ ਦਿਵਸ 'ਤੇ ਤਿਰੰਗ ਲਹਿਰਾਉਣ ਤੋਂ ਮਗਰੋਂ ਪੀਐਮ ਨੇ 140 ਕਰੋੜ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਈ ਵੱਡੇ ਐਲਾਨ ਕੀਤੇ ਸਨ। ਉਨ੍ਹਾਂ ਨੇ Gen Z ਲਈ ਵਿਸ਼ੇਸ਼ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਇਕ ਸਾਲ ਦੇ ਅੰਦਰ ਦੇਸ਼ ਦੇ 1 ਕਰੋੜ ਨੌਜਵਾਨਾਂ ਨੂੰ AI ਸਕਿਲ ਲਈ ਟ੍ਰੇਨਿੰਗ ਦੇਣ ਦਾ ਕੰਮ ਕੀਤਾ ਜਾਵੇਗਾ।