जनभावना टाइम्स
Top Indian News
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Search
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Home
News
National
ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਨੇ ਕੌਮੀ ਪੱਧਰ 'ਤੇ ਚੁੱਕੀਆਂ ਕਿਰਤੀ ਕਾਮਿਆਂ ਦੀਆਂ ਮੁੱਖ ਮੰਗਾਂ
ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਨੇ ਕੌਮੀ ਪੱਧਰ 'ਤੇ ਚੁੱਕੀਆਂ ਕਿਰਤੀ ਕਾਮਿਆਂ ਦੀਆਂ ਮੁੱਖ ਮੰਗਾਂ
ਪ੍ਰਸਤਾਵ ਰੱਖਿਆ ਕਿ ਈ-ਸ਼੍ਰਮ ਅਧੀਨ ਰਜਿਸਟਰਡ ਕਾਮਿਆਂ ਨੂੰ ਸਿਹਤ ਬੀਮਾ, ਉਨ੍ਹਾਂ ਦੇ ਬੱਚਿਆਂ ਲਈ ਵਜ਼ੀਫਾ ਅਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲਾਭ ਪ੍ਰਦਾਨ ਕੀਤੇ ਜਾਣ। ਉਥੇ ਹੀ ਨਵੀਂ ਦਿੱਲੀ ਵਿਖੇ ਹੋਈ ਕਾਨਫਰੰਸ ਵਿੱਚ ਪੰਜਾਬ ਦੇ ਕਿਰਤ ਵਿਭਾਗ ਅਤੇ ਕਿਰਤੀ ਸਹਾਇਕ ਐਪ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ।
Dharminder Singh
Last Updated : 30 January 2025, 06:11 PM IST
Share:
Courtesy: ਨਵੀਂ ਦਿੱਲੀ ਵਿਖੇ ਕਿਰਤ ਮੰਤਰੀਆਂ ਅਤੇ ਕਿਰਤ ਸਕੱਤਰਾਂ ਦੀ ਦੋ-ਰੋਜ਼ਾ ਕਾਨਫਰੰਸ ਹੋਈ
ਰਾਸ਼ਟਰੀ ਨਿਊਜ਼। ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬੀਤੀ ਸ਼ਾਮ ਨਵੀਂ ਦਿੱਲੀ ਵਿਖੇ ਕਿਰਤ ਮੰਤਰੀਆਂ ਅਤੇ ਕਿਰਤ ਸਕੱਤਰਾਂ ਦੀ ਦੋ-ਰੋਜ਼ਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਸਤਾਵ ਰੱਖਿਆ ਕਿ ਈ-ਸ਼੍ਰਮ ਅਧੀਨ ਰਜਿਸਟਰਡ ਕਾਮਿਆਂ ਨੂੰ ਸਿਹਤ ਬੀਮਾ, ਉਨ੍ਹਾਂ ਦੇ ਬੱਚਿਆਂ ਲਈ ਵਜ਼ੀਫਾ ਅਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲਾਭ ਪ੍ਰਦਾਨ ਕੀਤੇ ਜਾਣ। ਕਾਨਫਰੰਸ ਦੌਰਾਨ ਸੌਂਦ ਨੇ ਇਸ ਮੁੱਦੇ ਸਬੰਧੀ ਕੇਂਦਰੀ ਕਿਰਤ ਮੰਤਰੀ ਨਾਲ ਵਿਚਾਰ-ਚਰਚਾ ਵੀ ਕੀਤੀ। ਉਨ੍ਹਾਂ ਨੇ ਆਈ.ਟੀ.ਆਈ. ਅਤੇ ਪੌਲੀਟੈਕਨਿਕ ਰਾਹੀਂ ਹੁਨਰ ਦੀ ਪਛਾਣ ਅਤੇ ਸਿਖਲਾਈ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਾਮਿਆਂ ਲਈ ਹੁਨਰ ਵਿਕਾਸ ਅਤੇ ਨਿਰੰਤਰ ਸਹਾਇਤਾ ਦੀ ਲੋੜ ਨੂੰ ਉਜਾਗਰ ਕੀਤਾ।
ਕਿਰਤ ਵਿਭਾਗ ਦੇ 100 ਫੀਸਦ ਕੰਪਿਊਟਰੀਕਰਨ ਬਾਰੇ ਜਾਣਕਾਰੀ
ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਦੋ-ਰੋਜ਼ਾ ਕਾਨਫਰੰਸ ਦਾ ਉਦੇਸ਼ ਕਿਰਤ ਭਲਾਈ ਦੀ ਦਿਸ਼ਾ ਵਿੱਚ ਬਿਹਤਰ ਅਭਿਆਸਾਂ 'ਤੇ ਚਰਚਾ ਕਰਨਾ ਅਤੇ ਕਾਮਿਆਂ ਨੂੰ ਦਰਪੇਸ਼ ਮੁੱਖ ਚੁਣੌਤੀਆਂ ਨੂੰ ਹੱਲ ਕਰਨਾ ਸੀ। ਪੰਜਾਬ ਦੇ ਕਿਰਤ ਸਕੱਤਰ ਮਨਵੇਸ਼ ਸਿੰਘ ਸਿੱਧੂ ਨੇ ਇਸ ਕਾਨਫਰੰਸ ਦੌਰਾਨ ਸੂਬੇ ਦੇ ਕਿਰਤ ਵਿਭਾਗ ਦੇ 100 ਫੀਸਦ ਕੰਪਿਊਟਰੀਕਰਨ ਬਾਰੇ ਜਾਣਕਾਰੀ ਦਿੱਤੀ, ਜਿਸ ਸਦਕਾ ਵਿਭਾਗ ਦਾ ਕੰਮਕਾਜ ਹੁਣ ਪੂਰੀ ਤਰ੍ਹਾਂ ਕਾਗਜ਼ ਰਹਿਤ, ਪਾਰਦਰਸ਼ੀ ਅਤੇ ਕੁਸ਼ਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਇਸ ਪਹਿਲਕਦਮੀ ਸਦਕਾ ਜਵਾਬਦੇਹੀ ਵਧਣ ਦੇ ਨਾਲ-ਨਾਲ ਕਾਰੋਬਾਰ ‘ਚ ਆਸਾਨੀ ਅਤੇ ਸੇਵਾਵਾਂ ਪ੍ਰਦਾਨ ਕਰਨਾ ਵਧੇਰੇ ਸੁਖਾਲਾ ਹੋ ਗਿਆ ਹੈ।
ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ
ਜ਼ਿਕਰਯੋਗ ਹੈ ਕਿ ਕਾਨਫਰੰਸ ਵਿੱਚ ਪੰਜਾਬ ਦੇ ਕਿਰਤ ਵਿਭਾਗ ਅਤੇ ਕਿਰਤੀ ਸਹਾਇਕ ਐਪ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਦੱਸਣਯੋਗ ਹੈ ਕਿ ਕਿਰਤੀ ਸਹਾਇਕ ਐਪ ਉਸਾਰੀ ਕਾਮਿਆਂ ਦੀ ਕਿਸੇ ਵੀ ਥਾਂ ਤੋਂ ਕਿਸੇ ਵੀ ਸਮੇਂ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਇਹ ਐਪ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਆਧਾਰ ਈ-ਕੇਵਾਈਸੀ ਦੀ ਵਰਤੋਂ ਕਰਦੀ ਹੈ ਅਤੇ ਸੇਵਾਵਾਂ ਦੀ ਸਮਾਂਬੱਧ ਡਲਿਵਰੀ ਨੂੰ ਯਕੀਨੀ ਬਣਾਉਂਦੀ ਹੈ। ਕਾਨਫਰੰਸ ਦੌਰਾਨ ਉਸਾਰੀ ਕਾਮਿਆਂ ਦੀ ਭਲਾਈ ਲਈ ਬਿਹਤਰ ਅਭਿਆਸਾਂ, ਈ.ਐਸ.ਆਈ.ਸੀ. ਨੂੰ ਏ.ਬੀ.ਜੇ.ਏ.ਵਾਈ. ਸਕੀਮ ਨਾਲ ਜੋੜਨ ਅਤੇ ਮੁੱਢਲੀਆਂ ਸਿਹਤ-ਸੰਭਾਲ ਸੇਵਾਵਾਂ ਵਰਗੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਈ-ਸ਼੍ਰਮ ਰਾਹੀਂ ਅਸੰਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਨ ਨੂੰ ਵਧਾਉਣ, ਨੈਸ਼ਨਲ ਕਰੀਅਰ ਸਰਵਿਸ ਲਈ ਰੋਡਮੈਪ ਨੂੰ ਪਰਿਭਾਸ਼ਿਤ ਕਰਨ, ਪ੍ਰਧਾਨ ਮੰਤਰੀ ਸਿੱਖਿਆ ਅਤੇ ਰੋਜ਼ਗਾਰ ਲਾਉਂਜ ਵਰਗੀਆਂ ਪਹਿਲਕਦਮੀਆਂ ਦੀ ਪੜਚੋਲ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।ਕਾਨਫਰੰਸ ‘ਚ ਹੋਰਨਾਂ ਤੋਂ ਇਲਾਵਾ ਪੀ.ਡੀ.ਸੀ. ਮੈਂਬਰ ਅਨੁਰਾਗ ਕੁੰਡੂ, ਕਿਰਤ ਮੰਤਰੀ ਦੇ ਸਲਾਹਕਾਰ ਕਰੁਣ ਅਰੋੜਾ ਅਤੇ ਬੀ.ਓ.ਸੀ.ਡਬਲਿਊ. ਵੈਲਫੇਅਰ ਬੋਰਡ ਦੇ ਉਪ ਸਕੱਤਰ ਜਸ਼ਨਦੀਪ ਸਿੰਘ ਕੰਗ ਸ਼ਾਮਲ ਸਨ।
ਇਹ ਵੀ ਪੜ੍ਹੋ
ਚੋਣ ਕਮਿਸ਼ਨ ਦੀ ਵੱਡੀ ਕਾਰਵਾਈ : CM ਭਗਵੰਤ ਮਾਨ ਦੇ ਘਰ ਛਾਪਾ
ਜਾਣੋ ਕੌਣ ਸਨ ਜਸਵੰਤ ਸਿੰਘ ਖਾਲੜਾ ? ਜਿਹਨਾਂ ਦੇ ਨਾਂਅ 'ਤੇ ਅਮਰੀਕਾ 'ਚ ਬਣੇਗਾ ਸਰਕਾਰੀ ਸਕੂਲ
Tags :
Punjab Government
Labour
Related News
National
ਫੁਕੇਟ-ਦਿੱਲੀ ਏਅਰ ਇੰਡੀਆ ਦੀ ਫਲਾਈਟ ਭਿਆਨਕ ਟਰਬੂਲੈਂਸ ਦੀ ਸ਼ਿਕਾਰ, 15 ਯਾਤਰੀ ਤੇ ਕਰੂ ਜ਼ਖ਼ਮੀ
National
ਕਾਂਵੜ ਯਾਤਰਾ ਦੌਰਾਨ ਹੰਗਾਮਿਆਂ ਦੀ ਲੜੀ, ਮੇਰਠ ਤੋਂ ਰੁੜਕੀ ਤੱਕ ਮਾਰਕੁੱਟ ਤੇ ਤੋੜਫੋੜ ਦੀਆਂ ਘਟਨਾਵਾਂ
National
ਸੁਨੇਤਰਾ ਪਵਾਰ ਨੂੰ ‘ਗੂੰਗੀ ਗੁੜੀਆ’ ਕਹਿਣ 'ਤੇ ਭੜਕੀ NCP, ਕਾਂਗਰਸ ਤੋਂ ਜਨਤਕ ਮਾਫ਼ੀ ਦੀ ਮੰਗ
National
ਤਾਮਿਲਨਾਡੂ ਦੇ ਸਾਬਕਾ ਡਿਪਟੀ CM ਉਧਯਨਿਧੀ ਸਟਾਲਿਨ ਨੂੰ ਵੱਡੀ ਰਾਹਤ, ਗ੍ਰਿਫਤਾਰੀ ਦੇ 4 ਘੰਟਿਆਂ ਬਾਅਦ ਹੋਏ ਰਿਹਾ
Recent News
ਈਰਾਨ 'ਚ ਵਿਦੇਸ਼ ਮੰਤਰੀ ਖ਼ਿਲਾਫ਼ ਕਾਰਵਾਈ ਦੀਆਂ ਤਿਆਰੀਆਂ ਤੇਜ਼, ਰਾਸ਼ਟਰਪਤੀ ਦੀ ਸ਼ਕਤੀ ਘਟਣ ਦੀ ਚਰਚਾ
ਫੁਕੇਟ-ਦਿੱਲੀ ਏਅਰ ਇੰਡੀਆ ਦੀ ਫਲਾਈਟ ਭਿਆਨਕ ਟਰਬੂਲੈਂਸ ਦੀ ਸ਼ਿਕਾਰ, 15 ਯਾਤਰੀ ਤੇ ਕਰੂ ਜ਼ਖ਼ਮੀ
ਵਿਧਾਨ ਸਭਾ ਵਿੱਚ E-20 ਪੈਟਰੋਲ ਖ਼ਿਲਾਫ਼ ਮਤਾ ਪਾਸ, CM ਮਾਨ ਨੇ ਸਰਵੇਖਣ ਦਾ ਦਿੱਤਾ ਹਵਾਲਾ
ਕਾਂਵੜ ਯਾਤਰਾ ਦੌਰਾਨ ਹੰਗਾਮਿਆਂ ਦੀ ਲੜੀ, ਮੇਰਠ ਤੋਂ ਰੁੜਕੀ ਤੱਕ ਮਾਰਕੁੱਟ ਤੇ ਤੋੜਫੋੜ ਦੀਆਂ ਘਟਨਾਵਾਂ
ਪੰਜਾਬ ਵਿੱਚ SIR ਮੁਹਿੰਮ, 4.12 ਲੱਖ ਵੋਟਰ ਗੁੰਮ, 5.74 ਲੱਖ ਮ੍ਰਿਤਕ, 1.19 ਲੱਖ ਦੀਆਂ ਡਬਲ ਵੋਟਾਂ
UPI ਭੁਗਤਾਨ 'ਤੇ ਲੱਗੇਗਾ ਚਾਰਜ? ਨਵੇਂ ਬਿੱਲ ਤੋਂ ਬਾਅਦ ਬਦਲ ਸਕਦੇ ਹਨ ਨਿਯਮ, ਜਾਣੋ ਕਿਸ 'ਤੇ ਪਵੇਗਾ ਅਸਰ
ਸਾਵਣ ਦੀ ਪਹਿਲੀ ਕਾਮਿਕਾ ਇਕਾਦਸ਼ੀ ਕਦੋਂ? ਜਾਣੋ ਵਰਤ ਦੀ ਤਾਰੀਖ, ਸ਼ੁਭ ਯੋਗ ਅਤੇ ਧਾਰਮਿਕ ਮਹੱਤਵ
ਆਕਿਬ ਨਬੀ ਦੀ ਰਫ਼ਤਾਰ ਨਹੀਂ, ਇਹ ਖ਼ਾਸ ਕਾਬਲੀਅਤ ਬਣ ਸਕਦੀ ਹੈ ਸਭ ਤੋਂ ਵੱਡਾ ਹਥਿਆਰ, ਇਰਫਾਨ ਪਠਾਨ ਨੇ ਦੱਸਿਆ ਕਾਰਨ