menu-icon
Punjabi Story Line
  • Home
  • News
  • National
  • ਤਾਮਿਲਨਾਡੂ ਦੇ ਸਾਬਕਾ ਡਿਪਟੀ CM ਉਧਯਨਿਧੀ ਸਟਾਲਿਨ ਨੂੰ ਵੱਡੀ ਰਾਹਤ, ਗ੍ਰਿਫਤਾਰੀ ਦੇ 4 ਘੰਟਿਆਂ ਬਾਅਦ ਹੋਏ ਰਿਹਾ  

ਤਾਮਿਲਨਾਡੂ ਦੇ ਸਾਬਕਾ ਡਿਪਟੀ CM ਉਧਯਨਿਧੀ ਸਟਾਲਿਨ ਨੂੰ ਵੱਡੀ ਰਾਹਤ, ਗ੍ਰਿਫਤਾਰੀ ਦੇ 4 ਘੰਟਿਆਂ ਬਾਅਦ ਹੋਏ ਰਿਹਾ  

ਤਾਮਿਲਨਾਡੂ ਦੇ ਪ੍ਰਮੁੱਖ ਸਿਆਸਤਦਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਨੂੰ ਅਦਾਕਾਰਾ ਤ੍ਰਿਸ਼ਾ ਬਾਰੇ ਡਬਲ ਮੀਨਿੰਗ ਟਿੱਪਣੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਹੋਣ ਦੇ 4 ਘੰਟਿਆ ਬਾਅਦ ਰਿਹਾ ਹੋ ਗਏ ਹਨ। ਹਾਈ ਕੋਰਟ ਨੇ ਤਾਮਿਲਨਾਡੂ ਪੁਲਿਸ ਨੂੰ ਪੁੱਛਗਿੱਛ ਤੋਂ ਬਾਅਦ ਉਧਯਨਿਧੀ ਨੂੰ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ।

Date Updated Last Updated : 04 August 2026, 04:42 PM IST
Share:

ਨਵੀਂ ਦਿੱਲੀ: ਤਾਮਿਲਨਾਡੂ ਦੇ ਪ੍ਰਮੁੱਖ ਸਿਆਸਤਦਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਨੂੰ ਮੰਗਲਵਾਰ ਸਵੇਰੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਖਿਲਾਫ਼ ਇਹ ਕਾਰਵਾਈ ਅਦਾਕਾਰਾ ਤ੍ਰਿਸ਼ਾ ਬਾਰੇ ਡਬਲ ਮੀਨਿੰਗ ਟਿੱਪਣੀ ਕਰਨ ਦੇ ਦੋਸ਼ ਵਿੱਚ ਕੀਤੀ ਗਈ। ਹੁਣ ਹਾਲ ਹੀ 'ਚ ਇਸ ਮਾਮਲੇ 'ਚ ਨੇਤਾ ਉਧਯਨਿਧੀ ਸਟਾਲਿਨ ਨੂੰ ਮਦਰਾਸ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਤਾਮਿਲਨਾਡੂ ਪੁਲਿਸ ਨੂੰ ਪੁੱਛਗਿੱਛ ਤੋਂ ਬਾਅਦ ਉਧਯਨਿਧੀ ਨੂੰ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ ਅਤੇ ਚਾਰ ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸਦੇ ਨਾਲ ਹੀ ਕੋਰਟ ਨੇ ਸਟਾਲਿਨ ਨੂੰ ਨਿਰਦੇਸ਼ ਦਿੱਤੇ ਕਿ ਜਦੋਂ ਵੀ ਜਰੂਰਤ ਪਈ ਤਾਂ ਉਹ ਜਾਂਚ ਵਿੱਚ ਸਹਿਯੋਗ ਕਰਨਗੇ।

ਪੁੱਛਗਿੱਛ ਤੋਂ ਬਾਅਦ ਰਿਹਾਅ

ਤਾਮਿਲਨਾਡੂ ਦੇ ਐਡਵੋਕੇਟ ਜਨਰਲ ਵਿਜੇ ਨਾਰਾਇਣ ਨੇ ਮਦਰਾਸ ਹਾਈ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਭਾਵੇਂ ਡੀਐਮਕੇ ਵਿਧਾਇਕ ਉਧਯਨਿਧੀ ਸਟਾਲਿਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਨਾਰਾਇਣ ਨੇ ਕੋਰਟ ਨੂੰ ਸਪੱਸ਼ਟ ਕੀਤਾ ਕਿ ਰਿਮਾਂਡ ਲੈਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਧਯਨਿਧੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਜਾਵੇਗਾ।

ਉਧਯਨਿਧੀ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ?

ਦਰਅਸਲ, ਉਧਯਨਿਧੀ ਸਟਾਲਿਨ ਖਿਲਾਫ਼ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਣਨ ਨੂੰ ਲੈ ਕੇ ਡਬਲ ਮੀਨਿੰਗ ਟਿੱਪਣੀ ਕਰਨ ਦਾ ਦੋਸ਼ ਹੈ। ਹਾਲ ਹੀ 'ਚ ਸਟਾਲਿਨ ਕਾਵੇਰੀ ਜਲ ਵਿਵਾਦ ਬਾਰੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਭਾਸ਼ਣ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ "ਤ੍ਰਿਸ਼ਾ, ਤ੍ਰਿਸ਼ਾ" ਦੇ ਨਾਅਰੇ ਲਗਾਏ। ਇਸ ਦੌਰਾਨ ਉਧਯਨਿਧੀ ਥੋੜ੍ਹੀ ਦੇਰ ਲਈ ਰੁਕੇ ਅਤੇ ਨਾਅਰੇ ਦਾ ਜਵਾਬ ਦਿੱਤਾ। ਇਸ ਤੋਂ ਬਾਅਦ, ਅਭਿਨੇਤਾ ਥਲਾਪਤੀ ਵਿਜੇ ਦੀ ਪਾਰਟੀ (ਟੀਵੀਕੇ) ਅਤੇ ਭਾਜਪਾ ਦੇ ਨੇਤਾਵਾਂ ਨੇ ਉਨ੍ਹਾਂ 'ਤੇ ਅਭਿਨੇਤਰੀ ਦਾ ਹਵਾਲਾ ਦਿੰਦਿਆਂ "ਦੋਹਰੇ ਅਰਥ" ਵਾਲੀ ਅਣਉਚਿਤ ਟਿੱਪਣੀ ਕਰਨ ਦਾ ਦੋਸ਼ ਲਾਏ।

ਵਿਰੋਧੀਆਂ ਨੇ ਲਾਏ ਦੋਸ਼

ਵਿਰੋਧੀਆਂ ਨੇ ਦੋਸ਼ ਲਗਾਇਆ ਕਿ ਸਟਾਲਿਨ ਨੇ ਔਰਤਾਂ ਦਾ ਅਪਮਾਨ ਵਾਲੀਆਂ ਟਿੱਪਣੀਆਂ ਕੀਤਾ ਅਤੇ ਅਜਿਹੀ ਭਾਸ਼ਾ ਇੱਕ ਸੀਨੀਅਰ ਨੇਤਾ ਲਈ ਢੁਕਵੀਂ ਨਹੀਂ ਹੈ। ਸ਼ਿਕਾਇਤਾਂ ਤੋਂ ਬਾਅਦ, ਪੁਲਿਸ ਨੇ ਉਧਯਨਿਧੀ ਸਟਾਲਿਨ ਵਿਰੁੱਧ ਭਾਰਤੀ ਨਿਆ ਸੰਹਿਤਾ (ਬੀਐਨਐਸ), ਤਾਮਿਲਨਾਡੂ ਮਹਿਲਾ ਉਤਪੀੜਨ ਰੋਕੂ ਐਕਟ, ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

Recent News