menu-icon
Punjabi Story Line
  • Home
  • News
  • Entertainment
  • ਕਦੋਂ ਰਿਲੀਜ਼ ਹੋਵੇਗਾ ਸਲਮਾਨ ਖਾਨ ਦਾ ਸ਼ੋਅ? Bigg Boss 20 ਦੀ ਰਿਲੀਜ਼ ਡੇਟ ਤੋਂ ਉੱਠਿਆ ਪਰਦਾ

ਕਦੋਂ ਰਿਲੀਜ਼ ਹੋਵੇਗਾ ਸਲਮਾਨ ਖਾਨ ਦਾ ਸ਼ੋਅ? Bigg Boss 20 ਦੀ ਰਿਲੀਜ਼ ਡੇਟ ਤੋਂ ਉੱਠਿਆ ਪਰਦਾ

ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 20 ਦੇ ਇੰਤਜ਼ਾਰ ਵਿਚਾਲੇ ਇਸਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਨਿਰਮਾਤਾਵਾਂ ਨੇ ਇੱਕ ਦਿਲਚਸਪ ਪ੍ਰੋਮੋ ਦੇ ਨਾਲ ਇਸਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ, ਜਿਸ ਵਿੱਚ ਸਲਮਾਨ ਖਾਨ ਦਾ ਨਵਾਂ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Date Updated Last Updated : 04 August 2026, 03:46 PM IST
Share:

ਮੁੰਬਈ: ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਹਰ ਸਾਲ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਸਾਲ ਵੀ ਦਰਸ਼ਕ ਅੱਖਾਂ ਵਿਛਾ ਕੇ ਸ਼ੋਅ ਦਾ ਇੰਤਜ਼ਾਰ ਕਰ ਰਹੇ ਹਨ। ਇਸ ਵਿਚਾਲੇ ਬਿਗ ਬੌਸ ਦੇ ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਅਪਡੇਟ ਸਾਂਝਾ ਕੀਤਾ ਹੈ। ਸਲਮਾਨ ਖਾਨ ਦੇ ਵਿਵਾਦਿਤ ਸ਼ੋਅ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਨਿਰਮਾਤਾਵਾਂ ਨੇ ਇੱਕ ਦਿਲਚਸਪ ਪ੍ਰੋਮੋ ਦੇ ਨਾਲ ਇਸਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ।

ਸ਼ੋਅ ਦਾ ਟੀਜ਼ਰ ਜਾਰੀ

ਜੀਓ ਹੌਟਸਟਾਰ ਅਤੇ ਕਲਰਸ ਨੇ ਬਿੱਗ ਬੌਸ ਹਿੰਦੀ ਸੀਜ਼ਨ 20 ਦਾ ਪਹਿਲਾ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿੱਚ ਸਲਮਾਨ ਖਾਨ ਦੀ ਮੇਜ਼ਬਾਨ ਵਜੋਂ ਝਲਕ ਦੇਖਣ ਨੂੰ ਮਿਲਦੀ ਹੈ। ਟੀਜ਼ਰ ਵਿੱਚ ਸਲਮਾਨ ਘੋੜੇ 'ਤੇ ਸਵਾਰ ਹੋ ਕੇ ਐਂਟਰੀ ਕਰਦੇ ਨਜ਼ਰ ਆ ਰਹੇ ਹਨ ਅਤੇ ਇੱਕ ਮਹੱਤਵਪੂਰਨ ਮੋੜ ਵੱਲ ਇਸ਼ਾਰਾ ਕਰਦੇ ਹਨ।

 

 

ਬਿੱਗ ਬੌਸ 'ਚ ਹੋਵੇਗਾ 'ਕਰਨ-ਅਰਜੁਨ' ਦਾ ਟਵਿਸਟ

 

ਪ੍ਰੋਮੋ ਵਿੱਚ ਸਲਮਾਨ ਖਾਨ ਕਹਿੰਦੇ ਹਨ- "*ਕਰਨ ਅਰਜੁਨ* ਵਿੱਚ ਜੋ ਹੋਇਆ ਉਹ ਬਿੱਗ ਬੌਸ ਵਿੱਚ ਦੁਬਾਰਾ ਹੋਵੇਗਾ।" ਵੀਡੀਓ ਦੇ ਨਾਲ ਨਿਰਮਾਤਾਵਾਂ ਨੇ ਕੈਪਸ਼ਨ 'ਚ ਲਿਖਿਆ: "ਇੱਕ ਨਾਲੋਂ ਦੋ ਬਿਹਤਰ ਹਨ; ਬਿੱਗ ਬੌਸ 6 ਸਤੰਬਰ ਨੂੰ ਜੀਓ ਹੌਟਸਟਾਰ ਤੇ ਕਲਰਸ 'ਤੇ ਸ਼ੁਰੂ ਹੁੰਦਾ ਹੈ।"

ਨਵੇਂ ਸੀਜ਼ਨ ਨੂੰ ਲੈ ਕੇ ਕੀ ਬੋਲੇ ਸਲਮਾਨ ਖਾਨ

ਸ਼ੌਅ ਦੇ ਨਵੇਂ ਸੀਜ਼ਨ ਨੂੰ ਲੈ ਕੇ ਸਲਮਾਨ ਖਾਨ ਨੇ ਕਿਹਾ, "ਬਿੱਗ ਬੌਸ ਦਾ ਹਰ ਸੀਜ਼ਨ ਇੱਕ ਨਵਾਂ ਗੇਮ, ਨਵੇਂ ਸਮੀਕਰਨ ਅਤੇ ਅਣਕਿਆਸੇ ਮੋੜ ਲਿਆਉਂਦਾ ਆਉਂਦਾ ਹੈ। ਹਾਲਾਂਕਿ, ਇਸ ਸੀਜ਼ਨ ਵਿੱਚ ਇੱਕ ਰਾਜ਼ ਹੈ ਜੋ ਇਸਨੂੰ ਪਹਿਲਾਂ ਦੇਖੇ ਗਏ ਕਿਸੇ ਵੀ ਸੀਜ਼ਨ ਤੋਂ ਵੱਖਰਾ ਕਰਦਾ ਹੈ। ਪਹਿਲਾ ਸੰਕੇਤ ਪਹਿਲਾਂ ਹੀ ਪ੍ਰਗਟ ਹੋ ਚੁੱਕਾ ਹੈ। ਤੁਹਾਨੂੰ ਸਿਰਫ਼ ਧਿਆਨ ਨਾਲ ਦੇਖਣ ਦੀ ਲੋੜ ਹੈ। ਟੀਜ਼ਰ ਸਿਰਫ਼ ਸ਼ੁਰੂਆਤ ਹੈ ਅਤੇ ਮੈਂ ਇਹ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ ਕਿ ਦਰਸ਼ਕ ਬਿੱਗ ਬੌਸ ਹਿੰਦੀ ਸੀਜ਼ਨ 20 ਸ਼ੁਰੂ ਹੋਣ 'ਤੇ ਕਿਵੇਂ ਸੁਰਾਗ ਨੂੰ ਜੋੜ ਕੇ ਇਸ ਰਹੱਸ ਨੂੰ ਸਮਝਣਗੇ।"

ਬਿੱਗ ਬੌਸ 20 ਕਦੋਂ ਅਤੇ ਕਿੱਥੇ ਦੇਖਿਆ ਜਾਵੇ?

ਬਿੱਗ ਬੌਸ ਸੀਜ਼ਨ 20 ਦਾ ਪ੍ਰੀਮੀਅਰ 6 ਸਤੰਬਰ ਨੂੰ ਹੋਵੇਗਾ। ਇਹ ਜੀਓਹੌਟਸਟਾਰ 'ਤੇ ਸਟ੍ਰੀਮ ਹੋਵੇਗਾ ਅਤੇ ਕਲਰਜ਼ ਟੀਵੀ 'ਤੇ ਪ੍ਰਸਾਰਿਤ ਹੋਵੇਗਾ। ਫਿਲਹਾਲ, ਸ਼ੋਅ ਦੇ ਪ੍ਰਤੀਯੋਗੀਆਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਗੌਰਵ ਖੰਨਾ ਬਣਏ ਸੀ ਬਿੱਗ ਬੌਸ 19 ਦੇ ਜੇਤੂ


ਟੀਵੀ ਸਟਾਰ ਗੌਰਵ ਖੰਨਾ ਨੇ ਪਿਛਲੇ ਸੀਜ਼ਨ ਬਿਗ ਬੌਸ 19 ਦੀ ਟਰਾਫੀ ਜਿੱਤੀ ਸੀ। ਉਸ ਸੀਜ਼ਨ ਵਿੱਚ ਤਾਨਿਆ ਮਿੱਤਲ, ਫਰਹਾਨਾ, ਅਸ਼ਨੂਰ ਕੌਰ ਅਤੇ ਕੁਨਿਕਾ ਸਦਾਨੰਦ ਵਰਗੀਆਂ ਮਸ਼ਹੂਰ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।

Recent News