menu-icon
Punjabi Story Line
  • Home
  • News
  • Sports
  • ਜਸਪ੍ਰੀਤ ਬੁਮਰਾਹ ਦੀ ਗੈਰਹਾਜ਼ਰੀ 'ਚ ਆਕਿਬ ਨਬੀ ਦੀ ਐਂਟਰੀ, ਕੀ ਮੁਹੰਮਦ ਸ਼ਮੀ ਲਈ ਬੰਦ ਹੋ ਰਹੇ ਦਰਵਾਜ਼ੇ?

ਜਸਪ੍ਰੀਤ ਬੁਮਰਾਹ ਦੀ ਗੈਰਹਾਜ਼ਰੀ 'ਚ ਆਕਿਬ ਨਬੀ ਦੀ ਐਂਟਰੀ, ਕੀ ਮੁਹੰਮਦ ਸ਼ਮੀ ਲਈ ਬੰਦ ਹੋ ਰਹੇ ਦਰਵਾਜ਼ੇ?

ਭਾਰਤ ਦੇ ਸ਼੍ਰੀਲੰਕਾ ਦੌਰੇ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਆਕਿਬ ਨਬੀ ਨੂੰ ਟੀਮ ਇੰਡੀਆ 'ਚ ਸ਼ਾਮਲ ਕੀਤਾ ਹੈ। ਦੂਜੇ ਪਾਸੇ ਅਨੁਭਵੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਿਰ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। 

Date Updated Last Updated : 04 August 2026, 05:08 PM IST
Share:

ਨਵੀਂ ਦਿੱਲੀ: ਭਾਰਤ ਦੇ ਸ੍ਰੀਲੰਕਾ ਦੌਰੇ ਤੋਂ ਪਹਿਲਾਂ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਇਸ ਦੌਰੇ ਤੋਂ ਬਾਹਰ ਹੋ ਗਏ ਹਨ ਅਤੇ ਬੀਸੀਸੀਆਈ ਨੇ ਉਨ੍ਹਾਂ ਦੀ ਜਗ੍ਹਾ ਆਕਿਬ ਨਬੀ ਨੂੰ ਭਾਰਤੀ ਟੇਸਟ ਟੀਮ 'ਚ ਸ਼ਾਮਿਲ ਕੀਤਾ ਹੈ। ਇਹ ਪਹਿਲੀ ਬਾਰ ਹੈ ਜਦੋਂ ਆਕਿਬ ਨਬੀ ਨੂੰ ਟੀਮ ਇੰਡੀਆ 'ਚ ਮੌਕਾ ਦਿੱਤਾ ਗਿਆ ਹੈ। ਦੂਜੇ ਪਾਸੇ ਅਨੁਭਵੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਿਰ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਸੱਟ ਕਾਰਨ ਕੁਝ ਸਮਾਂ ਕ੍ਰਿਕਟ ਤੋਂ ਦੂਰ ਰਹਿਣ ਤੋਂ ਬਾਅਦ ਸ਼ਮੀ ਘਰੇਲੂ ਕ੍ਰਿਕਟ ਵਿੱਚ ਲਗਾਤਾਰ ਖੇਡ ਰਹੇ ਹਨ, ਪਰ ਚੋਣਕਰਤਾਵਾਂ ਦਾ ਮੰਨਣਾ ਹੈ ਕਿ ਉਹ ਹਾਲੇ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ।

 

ਭਾਰਤ ਦੇ ਸ੍ਰੀਲੰਕਾ ਦੌਰੇ ਤੋਂ ਪਹਿਲਾਂ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਇਸ ਦੌਰੇ ਤੋਂ ਬਾਹਰ ਹੋ ਗਏ ਹਨ ਅਤੇ ਬੀਸੀਸੀਆਈ ਨੇ ਉਨ੍ਹਾਂ ਦੀ ਜਗ੍ਹਾ ਆਕਿਬ ਨਬੀ ਨੂੰ ਭਾਰਤੀ ਟੇਸਟ ਟੀਮ 'ਚ ਸ਼ਾਮਿਲ ਕੀਤਾ ਹੈ। ਇਹ ਪਹਿਲੀ ਬਾਰ ਹੈ ਜਦੋਂ ਆਕਿਬ ਨਬੀ ਨੂੰ ਟੀਮ ਇੰਡੀਆ 'ਚ ਮੌਕਾ ਦਿੱਤਾ ਗਿਆ ਹੈ। ਦੂਜੇ ਪਾਸੇ ਅਨੁਭਵੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਿਰ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਸੱਟ ਕਾਰਨ ਕੁਝ ਸਮਾਂ ਕ੍ਰਿਕਟ ਤੋਂ ਦੂਰ ਰਹਿਣ ਤੋਂ ਬਾਅਦ ਸ਼ਮੀ ਘਰੇਲੂ ਕ੍ਰਿਕਟ ਵਿੱਚ ਲਗਾਤਾਰ ਖੇਡ ਰਹੇ ਹਨ, ਪਰ ਚੋਣਕਰਤਾਵਾਂ ਦਾ ਮੰਨਣਾ ਹੈ ਕਿ ਉਹ ਹਾਲੇ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ।


ਆਕਿਬ ਨਬੀ ਦੀ ਚੋਣ ਨੇ ਘਰੇਲੂ ਪ੍ਰਦਰਸ਼ਨ ਦੀ ਅਹਿਮੀਅਤ ਦਿਖਾਈ

ਆਕਿਬ ਨਬੀ ਦੀ ਚੋਣ ਇਹ ਦਰਸਾਉਂਦੀ ਹੈ ਕਿ ਚੋਣਕਰਤਾ ਹੁਣ ਘਰੇਲੂ ਕ੍ਰਿਕਟ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਤਰਜੀਹ ਦੇ ਰਹੇ ਹਨ। ਨੌਜਵਾਨ ਗੇਂਦਬਾਜ਼ ਨੇ ਪੂਰੇ ਸੀਜ਼ਨ ਦੌਰਾਨ ਪ੍ਰਭਾਵਸ਼ਾਲੀ ਗੇਂਦਬਾਜ਼ੀ ਕਰਕੇ ਸਾਬਤ ਕੀਤਾ ਕਿ ਉਹ ਵੱਡੇ ਮੰਚ 'ਤੇ ਖੇਡਣ ਲਈ ਤਿਆਰ ਹਨ।

ਮੁਹੰਮਦ ਸ਼ਮੀ ਨੂੰ ਨਹੀਂ ਮਿਲਿਆ ਮੌਕਾ

35 ਸਾਲਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਇੱਕ ਵਾਰ ਫਿਰ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਭਾਰਤ ਲਈ ਆਪਣਾ ਆਖ਼ਰੀ ਅੰਤਰਰਾਸ਼ਟਰੀ ਟੀ-20 ਮੈਚ 2025 ਵਿੱਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ। ਵਨਡੇ ਵਿੱਚ ਉਹ ਆਖ਼ਰੀ ਵਾਰ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਨਜ਼ਰ ਆਏ ਸਨ, ਜਦਕਿ ਟੈਸਟ ਕ੍ਰਿਕਟ ਵਿੱਚ ਉਹ 2023 ਤੋਂ ਬਾਅਦ ਟੀਮ ਦਾ ਹਿੱਸਾ ਨਹੀਂ ਬਣੇ।

ਘਰੇਲੂ ਕ੍ਰਿਕਟ ਵਿੱਚ ਵੀ ਕੀਤਾ ਸ਼ਾਨਦਾਰ ਪ੍ਰਦਰਸ਼ਨ

ਭਾਵੇਂ ਚੋਣਕਰਤਾ ਉਨ੍ਹਾਂ ਦੀ ਫਿੱਟਨੈੱਸ ਨੂੰ ਲੈ ਕੇ ਸਵਾਲ ਉਠਾ ਰਹੇ ਹਨ, ਪਰ ਸ਼ਮੀ ਨੇ ਰਣਜੀ ਟਰਾਫੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 7 ਮੈਚਾਂ ਵਿੱਚ 37 ਵਿਕਟਾਂ ਹਾਸਲ ਕੀਤੀਆਂ ਅਤੇ ਕਈ ਮੌਕਿਆਂ 'ਤੇ ਟੀਮ ਲਈ ਮੈਚ ਜਿਤਾਉਣ ਵਾਲੀ ਗੇਂਦਬਾਜ਼ੀ ਕੀਤੀ।

ਹਾਲਾਂਕਿ ਆਕਿਬ ਨਬੀ ਨੇ 60 ਵਿਕਟਾਂ ਲੈ ਕੇ ਸ਼ਮੀ ਨਾਲੋਂ ਕਾਫ਼ੀ ਵਧੀਆ ਅੰਕੜੇ ਦਰਜ ਕੀਤੇ, ਜਿਸ ਕਾਰਨ ਚੋਣਕਰਤਾਵਾਂ ਨੇ ਨੌਜਵਾਨ ਗੇਂਦਬਾਜ਼ 'ਤੇ ਭਰੋਸਾ ਜਤਾਇਆ।

ਸ਼ਮੀ ਲਈ ਕੀ ਹੈ ਸਪੱਸ਼ਟ ਸੰਦੇਸ਼?

ਜਦੋਂ ਬੀਸੀਸੀਆਈ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੂੰ ਸ਼ਮੀ ਦੀ ਸੰਭਾਵੀ ਵਾਪਸੀ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਵਿੱਚ ਟੈਸਟ ਕ੍ਰਿਕਟ ਲਈ ਫਿਟਨੈਸ ਦੀ ਘਾਟ ਹੈ। ਆਕਿਬ ਨਬੀ ਦੀ ਚੋਣ ਤੋਂ ਇਹ ਸੰਦੇਸ਼ ਸਾਫ਼ ਨਜ਼ਰ ਆ ਰਿਹਾ ਹੈ ਕਿ ਜੇਕਰ ਮੁਹੰਮਦ ਸ਼ਮੀ ਨੂੰ ਟੈਸਟ ਟੀਮ ਵਿੱਚ ਵਾਪਸੀ ਕਰਨੀ ਹੈ ਤਾਂ ਉਨ੍ਹਾਂ ਨੂੰ ਨਾ ਸਿਰਫ਼ ਆਪਣੀ ਪੂਰੀ ਫਿੱਟਨੈੱਸ ਸਾਬਤ ਕਰਨੀ ਹੋਵੇਗੀ, ਸਗੋਂ ਘਰੇਲੂ ਕ੍ਰਿਕਟ ਵਿੱਚ ਨੌਜਵਾਨ ਗੇਂਦਬਾਜ਼ਾਂ ਨਾਲੋਂ ਵੀ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ।


 

Recent News