Courtesy: @JaipurDialogues
ਅਯੋਧਿਆ: ਰਾਮ ਮੰਦਰ ਦਾਨ ਚੋਰੀ ਦੇ ਮਾਮਲੇ 'ਚ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਇਨ੍ਹਾਂ ਦਿਨਾਂ 'ਚ ਕਾਨੂੰਨੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਆਪਣੇ ਅਹੁਦੇ ਅਸਤੀਫ਼ਾ ਦੇਣ ਤੋਂ ਬਾਅਦ ਹਾਲ ਹੀ 'ਚ ਪੁਲਿਸ ਨੇ ਉਨ੍ਹਾਂ ਦਾ ਬਿਆਨ ਦਰਜ ਕੀਤਾ। ਲਗਭਗ ਤਿੰਨ ਘੰਟੇ ਚੱਲੀ ਇਸ ਪੁੱਛਗਿੱਛ ਵਿੱਚ ਚੰਪਤ ਰਾਏ ਨੇ ਵੱਡੇ ਦਾਅਵੇ ਕੀਤੇ ਹਨ। ਚੋਰੀ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕਰਦੇ ਹੋਏ ਚੰਪਤ ਨੇ ਕਿਹਾ ਕਿ ਟੀਨੂੰ ਯਾਦਵ ਨੇ ਗਲਤ ਕੰਮ ਕੀਤਾ ਹੈ ਅਤੇ ਘਟਨਾ ਦਾ ਪਤਾ ਲੱਗਣ 'ਤੇ, ਉਸਨੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਵਾ ਕੇ ਐਫਆਈਆਰ ਦਰਜ ਕਰਵਾਈ।
ਸੂਤਰਾਂ ਮੁਤਾਬਕ, ਸੂਤਰਾਂ ਮੁਤਾਬਕ, ਚੰਪਤ ਰਾਏ ਨੇ ਪੁਲਿਸ ਨੂੰ ਦੱਸਿਆ ਕਿ ਦਾਨ ਰਾਸ਼ੀ ਦੀ ਚੋਰੀ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਸੀ। ਜਿਵੇਂ ਹੀ ਉਸਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਸਨੇ ਤੁਰੰਤ ਕਾਰਵਾਈ ਕੀਤੀ, ਸ਼ੱਕੀਆਂ ਨੂੰ ਫੜਿਆ ਅਤੇ ਐਫਆਈਆਰ ਦਰਜ ਕੀਤੀ। ਉਨ੍ਹਾਂ ਕਿਹਾ ਕਿ ਚੜ੍ਹਾਵੇ ਦੇ ਮੈਨੇਜਮੈਂਟ ਦੀ ਪੂਰੀ ਜਿੰਮੇਵਾਰੀ ਟਰੱਸਟ ਦੀ ਵਿਵਸਥਾ ਦਾ ਹਿੱਸਾ ਸੀ।
ਚੰਪਤ ਰਾਏ ਤੋਂ ਮੰਦਰ ਦੇ ਕਰਮਚਾਰੀਆਂ ਦੀ ਨਿਯੁਕਤੀ ਨੂੰ ਲੈਕੇ ਵੀ ਸਵਾਲ ਕੀਤਾ ਗਿਆ। ਸੂਤਰਾਂ ਮੁਤਾਬਕ, ਚੰਪਤ ਰਾਏ ਨੇ ਕਿਹਾ ਕਿ ਮੈਂ ਤਾਂ ਜਰੂਰਤਮੰਦਾਂ ਨੂੰ ਜਿੰਮੇਵਾਰੀ ਸੌਂਪੀ ਸੀ, ਪਰ ਉਨ੍ਹਾਂ ਨੇ ਧੋਖਾ ਕੀਤਾ। ਉਸ ਕੋਲੋਂ ਅਜਿਹੀ ਉਮੀਦ ਨਹੀਂ ਸੀ, ਉਸਨੇ ਵੀ ਧੋਖਾ ਕੀਤਾ ਹੈ।
ਜਾਂਚ ਨਾਲ ਜੁੜੇ ਸੂਤਰਾਂ ਮੁਤਾਬਕ, ਡਿਪਟੀ ਸੁਪਰਡੈਂਟ ਆਫ਼ ਪੁਲਿਸ ਰੈਂਕ ਦੇ ਇੱਕ ਅਧਿਕਾਰੀ ਦੀ ਅਗਵਾਈ ਵਾਲੀ ਇੱਕ ਪੁਲਿਸ ਟੀਮ ਨੇ ਚੰਪਤ ਰਾਏ ਤੋਂ ਲਗਭਗ ਤਿੰਨ ਘੰਟਿਆਂ ਤੱਕ ਪੁੱਛਗਿੱਛ ਕੀਤੀ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਹੁਣ ਅਨਿਲ ਮਿਸ਼ਰਾ ਦਾ ਬਿਆਨ ਦਰਜ ਕਰਨ ਲਈ ਤਿਆਰ ਹੈ। ਟਰੱਸਟ ਨਾਲ ਜੁੜੇ ਕਈ ਹੋਰ ਵਿਅਕਤੀਆਂ ਦੇ ਬਿਆਨ ਪਹਿਲਾਂ ਹੀ ਪ੍ਰਾਪਤ ਕੀਤੇ ਜਾ ਚੁੱਕੇ ਹਨ ਜਾਂ ਇਸ ਵੇਲੇ ਦਰਜ ਕੀਤੇ ਜਾ ਰਹੇ ਹਨ।
ਪਿਛਲੇ ਕੁਝ ਦਿਨਾਂ ਤੋਂ ਜਾਂਚ ਨੇ ਰਫ਼ਤਾਰ ਫੜੀ ਹੋਈ ਹੈ, ਪੁਲਿਸ ਕਥਿਤ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਮਾਮਲੇ ਨਾਲ ਸਬੰਧਤ ਫੰਡਾਂ ਦੇ ਪ੍ਰਵਾਹ ਦਾ ਪਤਾ ਲਗਾਉਣ ਲਈ ਵਿੱਤੀ ਲੈਣ-ਦੇਣ, ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ, ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਹੁਣ ਤੱਕ ਅੱਠ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਇਸਤੋਂ ਇਲਾਵਾ ਸ਼੍ਰੀ ਰਾਮ ਜਨਮਭੂਮੀ ਤੀਰਥ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦਾ ਅਸਤੀਫਾ ਵੀ ਹੋ ਚੁੱਕਾ ਹੈ।