Courtesy: @ani_digital
ਨਵੀਂ ਦਿੱਲੀ: ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਤੋਂ ਭਾਰਤ ਨੂੰ ਪਹਿਲੀ ਵੱਡੀ ਖੁਸ਼ਖ਼ਬਰੀ ਮਿਲ ਗਈ ਹੈ। ਸਟੇਟ ਆਫ਼ ਹੋਰਮੁਜ਼ ਨੂੰ ਪਾਰ ਕਰ ਪਹਿਲਾ ਐਲਐਨਜੀ ਜਹਾਜ਼ ਦੇਸ਼ 'ਚ ਪਹੁੰਚ ਗਿਆ ਹੈ। ਸ਼ਾਂਤੀ ਸਮਝੌਤੇ ਤੋਂ ਬਾ੍ਦ LNG ਕੈਰੀਅਰ ਜਹਾਜ਼ ‘ਦਿਸ਼ਾ’ ਗੁਜਰਾਤ ਦੇ ਭਰੂਚ ਸਥਿਤ ਦਹੇਜ LNG ਟਰਮੀਨਲ 'ਤੇ ਸੁਰੱਖਿਅਤ ਤੌਰ 'ਤੇ ਪਹੁੰਚ ਗਿਆ ਹੈ।
ਤਿੰਨ ਮਹੀਨਿਆਂ ਤੋਂ ਵੱਧ ਦਾ ਇੰਤਜ਼ਾਰ ਹੋਇਆ ਖਤਮ
‘ਦਿਸ਼ਾ’ ਜਹਾਜ਼ ਨੇ 2 ਮਾਰਚ ਨੂੰ ਕਤਰ ਦੇ ਰਾਸ ਲਾਫਾਨ ਟਰਮੀਨਲ ਤੋਂ ਕਰੀਬ 62 ਹਜ਼ਾਰ ਮੈਟ੍ਰਿਕ ਟਨ LNG ਲੋਡ ਕੀਤੀ ਸੀ। ਪਰ ਖਾੜੀ ਖੇਤਰ ਵਿੱਚ ਵਧੇ ਤਣਾਅ ਅਤੇ ਸਮੁੰਦਰੀ ਆਵਾਜਾਈ ਉੱਤੇ ਪਏ ਅਸਰ ਕਾਰਨ ਇਹ ਆਪਣੀ ਮੰਜ਼ਿਲ ਤੱਕ ਸਮੇਂ ਸਿਰ ਨਹੀਂ ਪਹੁੰਚ ਸਕਿਆ। ਹੁਣ ਹੋਰਮੁਜ਼ ਜਲਡਮਰੂਮੱਧ ਰਾਹੀਂ ਸਫਲਤਾਪੂਰਵਕ ਲੰਘਣ ਤੋਂ ਬਾਅਦ ਇਹ ਭਾਰਤ ਆ ਗਿਆ ਹੈ।
LNG carrier Disha arrives at Dahej Port after safe Strait of Hormuz transit
— ANI Digital (@ani_digital) June 19, 2026
Read @ANI Story | https://t.co/E4w83W0CaP #LNGCarrier #Disha #DahejPort #StraitofHormuz pic.twitter.com/ssQvEHc4Ia
ਦਹੇਜ ਟਰਮੀਨਲ 'ਤੇ ਹੋਵੇਗੀ ਸਟੋਰੇਜ
ਜਹਾਜ਼ ਵਿੱਚ ਲਿਆਂਦੀ ਗਈ LNG ਨੂੰ ਦਹੇਜ ਟਰਮੀਨਲ 'ਤੇ ਸਟੋਰ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਇਆ ਜਾਵੇਗਾ। ਦਹੇਜ ਭਾਰਤ ਦੇ ਸਭ ਤੋਂ ਮਹੱਤਵਪੂਰਨ LNG ਆਯਾਤ ਕੇਂਦਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਹੋਰ ਫਸੇ ਜਹਾਜ਼ਾਂ ਲਈ ਵੀ ਉਮੀਦ ਦੀ ਕਿਰਣ
‘ਦਿਸ਼ਾ’ ਦਾ ਭਾਰਤ ਪਹੁੰਚਣਾ ਸਿਰਫ਼ ਇੱਕ ਜਹਾਜ਼ ਦੀ ਆਮਦ ਨਹੀਂ, ਸਗੋਂ ਇਸ ਨਾਲ ਹੋਰ LNG, LPG ਅਤੇ ਤੇਲ ਟੈਂਕਰਾਂ ਲਈ ਵੀ ਰਸਤਾ ਖੁੱਲ੍ਹਣ ਦੀ ਉਮੀਦ ਹੈ, ਜੋ ਪਿਛਲੇ ਕੁਝ ਸਮੇਂ ਤੋਂ ਖੇਤਰੀ ਤਣਾਅ ਕਾਰਨ ਪ੍ਰਭਾਵਿਤ ਸਨ।
ਹੋਰਮੁਜ਼ ਜਲਡਮਰੂਮੱਧ ਦੀ ਅਹਿਮੀਅਤ
ਹੋਰਮੁਜ਼ ਜਲਡਮਰੂਮੱਧ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤਿਆਂ ਵਿੱਚੋਂ ਇੱਕ ਹੈ। ਵਿਸ਼ਵ ਪੱਧਰ 'ਤੇ LNG ਅਤੇ ਤੇਲ ਦੀ ਵੱਡੀ ਮਾਤਰਾ ਇਸੇ ਰਸਤੇ ਰਾਹੀਂ ਲੰਘਦੀ ਹੈ। ਖੇਤਰੀ ਅਸਥਿਰਤਾ ਕਾਰਨ ਇੱਥੇ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਕਈ ਦੇਸ਼ਾਂ ਨੂੰ ਊਰਜਾ ਸਪਲਾਈ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤ ਲਈ ਰਾਹਤ ਭਰੀ ਖ਼ਬਰ
ਭਾਰਤ ਆਪਣੀਆਂ ਕੁਦਰਤੀ ਗੈਸ ਦੀਆਂ ਲੋੜਾਂ ਦਾ ਵੱਡਾ ਹਿੱਸਾ ਖਾੜੀ ਦੇਸ਼ਾਂ ਤੋਂ ਆਯਾਤ ਕਰਦਾ ਹੈ। ਇਸ ਕਰਕੇ ਹੋਰਮੁਜ਼ ਰੂਟ ਵਿੱਚ ਰੁਕਾਵਟਾਂ ਕਾਰਨ ਚਿੰਤਾਵਾਂ ਵਧ ਗਈਆਂ ਸਨ। ਹੁਣ ‘ਦਿਸ਼ਾ’ ਜਹਾਜ਼ ਦੀ ਸਫਲ ਆਮਦ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੈਸ ਅਤੇ ਤੇਲ ਦੀ ਸਪਲਾਈ ਪਹਿਲਾਂ ਵਾਂਗ ਆਮ ਹੋ ਸਕਦੀ ਹੈ ਅਤੇ ਊਰਜਾ ਬਾਜ਼ਾਰ ਵਿੱਚ ਸਥਿਰਤਾ ਵਾਪਸ ਆ ਸਕਦੀ ਹੈ।